ਪੇਟੀਐੱਮ ਨੇ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ ਪੇਟੀਐੱਮ ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਸ ਨੇ 1000 ਤੋਂ ਵੱਧ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਰਿਪੋਰਟ ਦੇ ਅਨੁਸਾਰ ਪੀਟੀਐੱਮ ਵੱਖ-ਵੱਖ ਕਾਰੋਬਾਰਾਂ ਨੂੰ ਮੁੜ ਸੰਗਠਤ ਕਰਨ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਤਰ੍ਹਾਂ ਕੰਪਨੀ ਨੇ ਲਾਗਤ ਨੂੰ ਘਟਾਉਣ ਲਈ ਵੱਡੀ ਛਾਂਟੀ ਕੀਤੀ ਹੈ। ਕੰਪਨੀ ਦੀ ਇਸ ਛਾਂਟੀ ਕਾਰਨ ਉਸ ਦੇ ਕੁੱਲ ਮੁਲਾਜ਼ਮਾਂ ਦੇ 10 ਫੀਸਦ ਪ੍ਰਭਾਵਿਤ ਹੋਣਗੇ। ਲੇ-ਆਫ ਤੋਂ ਇਲਾਵਾ ਕੰਪਨੀ ਨੇ ਸਮਾਲ ਟਿਕਟ ਕੰਜ਼ਿਊਮਰ ਲੈਂਡਿੰਗ ਅਤੇ ਬਾਇ ਨਾਓ ਪੇਅ ਲੇਟਰ ਵਰਗੀਆਂ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

