ਰਾਮ ਤੀਰਥ, 9 ਮਾਰਚ (ਪ੍ਰੈਸ ਕੀ ਤਾਕਤ)- ਅੰਮ੍ਰਿਤਸਰ ਫ਼ੇਰੀ ’ਤੇ ਆਏ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੁਝ ਮਿੰਟਾਂ ਤੱਕ ਭਗਵਾਨ ਵਾਲਮੀਕਿ ਤੀਰਥ ਵਿਖੇ ਪਹੁੰਚ ਰਹੇ ਹਨ । ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹਨ, ਜੋ ਪਹਿਲੀ ਵਾਰ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣਗੇ ।ਉਨ੍ਹਾਂ ਦੀ ਇਸ ਫ਼ੇਰੀ ਦੇ ਮੱਦੇਨਜਰ ਪਰਸੋਂ ਤੋਂ ਸੁਰੱਖਿਆ ਫ਼ੋਰਸਾਂ ਤਾਇਨਾਤ ਕੀਤੀਆਂ ਹੋਈਆਂ ਹਨ । ਸੁਰੱਖਿਆ ਕਾਰਨਾਂ ਕਰਕੇ ਅੱਜ ਸ਼ਰਧਾਲੂਆਂ ਦੀ ਆਮਦ ਵੀ ਬਹੁਤ ਘੱਟ ਰਹੀ ।