ਨਵੀਂ ਦਿੱਲੀ(ਪ੍ਰੈਸ ਕੀ ਤਾਕਤ), 9 ਮਾਰਚ- ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੇ ਅੱਜ ਮੰਤਰੀ ਵਜੋਂ ਸਹੁੰ ਚੁੱਕੀ। ਦਿੱਲੀ ਦੇ ਸਾਬਕਾ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਅਹੁਦੇ ਖਾਲੀ ਹੋਏ ਸਨ। ਦਿੱਲੀ ਦੇ ਨਵ-ਨਿਯੁਕਤ ਮੰਤਰੀ ਆਤਿਸ਼ੀ ਨੂੰ ਸਿੱਖਿਆ, ਲੋਕ ਨਿਰਮਾਣ ਵਿਭਾਗ, ਬਿਜਲੀ ਅਤੇ ਸੈਰ-ਸਪਾਟਾ ਵਿਭਾਗ ਦਿੱਤੇ ਗਏ ਹਨ ਜਦਕਿ ਸੌਰਭ ਭਾਰਦਵਾਜ ਨੂੰ ਸਿਹਤ, ਪਾਣੀ ਅਤੇ ਉਦਯੋਗ ਤੇ ਸ਼ਹਿਰੀ ਵਿਕਾਸ ਮੰਤਰਾਲਾ ਮਿਲਿਆ ਹੈ