No Result
View All Result
Friday, May 8, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਕਾਸ਼ ਚੋਪੜਾ ਨੇ ਚੁਣੀ 2023 ਵਿਸ਼ਵ ਕੱਪ ਲਈ ਭਾਰਤ ਦੀ ਪਲੇਇੰਗ

admin by admin
in BREAKING, COVER STORY, PUNJAB, SPORTS
0
IND vs WI: ਦੂਜੇ ਦਿਨ ਦੀ ਖੇਡ ਸਮਾਪਤ; ਯਸ਼ਸਵੀ ਤੇ ਰੋਹਿਤ ਦੇ ਸੈਂਕੜੇ ਨਾਲ ਭਾਰਤ ਨੇ ਬਣਾਈਆਂ 162 ਦੌੜਾਂ
0
SHARES
0
VIEWS
Share on FacebookShare on Twitter

ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਭਾਰਤ ‘ਚ 5 ਅਕਤੂਬਰ ਤੋਂ ਹੋਣ ਵਾਲੇ ਆਗਾਮੀ ਵਨਡੇ ਵਿਸ਼ਵ ਕੱਪ 2023 ਲਈ ਭਾਰਤ ਲਈ ਆਪਣੀ ਸਰਵੋਤਮ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ। 45 ਸਾਲਾਂ ਚੋਪੜਾ ਨੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ ‘ਚ ਰੱਖਣ ਦੀ ਬਜਾਏ ਤੀਜੇ ਓਪਨਿੰਗ ਵਿਕਲਪ ਵਜੋਂ ਲਿਆਉਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਧਮਾਕੇਦਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਵੀ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੋ ਸ਼ੁਰੂਆਤੀ ਸਥਾਨ ‘ਤੇ  ਹਨ। ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਚੋਣ ਦੀ ਦੌੜ ਤੋਂ ਬਾਹਰ ਹੈ ਕਿਉਂਕਿ ਉਹ 30 ਦਸੰਬਰ 2022 ਨੂੰ ਇੱਕ ਭਿਆਨਕ ਕਾਰ ਹਾਦਸੇ ਦੌਰਾਨ ਲੱਗੀ ਸੱਟ ਤੋਂ ਠੀਕ ਹੋ ਰਿਹਾ ਹੈ।

ਚੋਪੜਾ ਨੇ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, “ਇਹ ਬਹੁਤ ਹੀ ਸਧਾਰਨ ਹੈ। ਰੋਹਿਤ ਸ਼ਰਮਾ ਸ਼ੁਭਮਨ ਗਿੱਲ ਨਾਲ ਓਪਨਿੰਗ ਕਰਨਗੇ। ਵਿਰਾਟ ਕੋਹਲੀ ਉੱਥੇ ਹਨ ਕਿਉਂਕਿ ਰਿਸ਼ਭ ਪੰਤ ਨਹੀਂ ਹਨ, ਮੈਂ ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਨਾਲ ਜਾ ਰਿਹਾ ਹਾਂ।” ਹਾਰਦਿਕ ਪੰਡਯਾ ਇਸ ‘ਚ ਕੋਈ ਸ਼ੱਕ ਨਹੀਂ। ਉਹ ਉੱਥੇ ਹੋਵੇਗਾ। ਮੈਂ ਇਸ ਸਮੇਂ ਈਸ਼ਾਨ ਕਿਸ਼ਨ ਨੂੰ ਮੱਧਕ੍ਰਮ ਦੇ ਵਿਕਲਪ ਵਜੋਂ ਨਹੀਂ ਦੇਖਦਾ। ਉਹ ਕੀਪਰ-ਬੱਲੇਬਾਜ਼ ਦੇ ਤੌਰ ‘ਤੇ ਤੀਜਾ ਓਪਨਿੰਗ ਵਿਕਲਪ ਹੋ ਸਕਦੇ ਹਨ। ਤੁਹਾਨੂੰ ਖੱਬੇ ਹੱਥ ਦੇ ਬੱਲੇਬਾਜ਼ ਦੀ ਜ਼ਰੂਰਤ ਹੈ ਅਤੇ ਉਸ ਕੋਲ ਵਨਡੇ ਵਿੱਚ ਦੋਹਰਾ ਸੈਂਕੜਾ ਵੀ ਹੈ।
ਗੇਂਦਬਾਜ਼ੀ ਵਿਭਾਗ ਬਾਰੇ ਗੱਲ ਕਰਦਿਆਂ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਕੁਲਦੀਪ ਯਾਦਵ ਦੇ ਨਾਲ ਰਿਸਟ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਉੱਥੇ ਹੋਣਾ ਚਾਹੀਦਾ ਹੈ। ਚੋਪੜਾ ਨੇ ਕਿਹਾ, ”ਗੇਂਦਬਾਜ਼ੀ ‘ਚ ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਫਿਰ ਮੈਂ ਯੁਜਵਿੰਦਰ ਚਾਹਲ ਨੂੰ ਦੇਖਾਂਗਾ। ਮੈਂ ਕੁਲਦੀਪ ਯਾਦਵ ਬਾਰੇ ਵੀ ਸੋਚਾਂਗਾ। ਮੈਂ ਫਿਲਹਾਲ ਆਪਣੀ ਟੀਮ ਦਾ ਫ਼ੈਸਲਾ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੀ ਫਿਟਨੈੱਸ ਦਾ ਇੰਤਜ਼ਾਰ ਕਰਨਾ ਹੋਵੇਗਾ।

ਜਸਪ੍ਰੀਤ ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਦੇ ਸੰਕੇਤ ਦਿੱਤੇ
ਇਸ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਵੀ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ‘ਚ ਵਾਪਸੀ ਦੀ ਉਮੀਦ ਹੈ। 29 ਸਾਲਾਂ ਨੇ ਮੰਗਲਵਾਰ 18 ਜੁਲਾਈ ਨੂੰ ਐੱਨ.ਸੀ.ਏ. ‘ਚ ਅਭਿਆਸ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤੀ। ਵੀਡੀਓ ‘ਚ ਉਸ ਦੀਆਂ ਸਖ਼ਤ ਸਿਖਲਾਈ ਅਤੇ ਮੈਚ ਲਈ ਤਿਆਰ ਹੋਣ ਦੀਆਂ ਤਸਵੀਰਾਂ ਸਨ। ਬੁਮਰਾਹ ਸਤੰਬਰ 2022 ਤੋਂ ਬਾਅਦ ਤੋਂ ਐਕਸ਼ਨ ਤੋਂ ਬਾਹਰ ਹਨ, ਜਦੋਂ ਉਨ੍ਹਾਂ ਨੇ ਆਖਰੀ ਵਾਰ ਆਸਟ੍ਰੇਲੀਆ ਖ਼ਿਲਾਫ਼ ਟੀ-20 ਮੈਚ ਖੇਡਿਆ ਸੀ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਅਨੁਭਵੀ ਤੇਜ਼ ਗੇਂਦਬਾਜ਼ ਜਲਦੀ ਹੀ ਮੈਦਾਨ ‘ਤੇ ਵਾਪਸੀ ਕਰਨਗੇ ਅਤੇ ਵਿਸ਼ਵ ਕੱਪ ਲਈ ਤਿਆਰ ਹੋਣਗੇ।
ਵਿਸ਼ਵ ਕੱਪ ਲਈ ਆਕਾਸ਼ ਚੋਪੜਾ ਦੀ ਸੰਭਾਵਿਤ ਪਲੇਇੰਗ 11
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ।

Post Views: 122
Tags: 2023 uci cyclocross world cup zonhoven2023 world cup2023 world cup darts finals full match2023 world cup doha2023 world cup final highlights2023 world cup ladies2023 world cup ladkiyon ka2023 world cup last2023 world cup latest news2023 world cup list2023 world cup live2023 world cup live channel2023 world cup live match2023 world cup live streaming2023 world cup logo2023 world cup of darts2023 world cup of darts live2023 world cup of pool2023 world cup of pool day two2023 world cup of pool final2023 world cup song2023 world cup vaulting2023 world cup velapatrak2023 world cup venue2023 world cup venue list2023 world cup video2023 world cup vishwa cup2023 world cup volleyball2023 world cup zimbabwe2023 world rowing cup i zagrebcyclocross world cup zonhoven 2023dh world cup 2023 val di soleicc world cup 2023 zimbabwerugby world cup 2023 new zealanduci world cup zonhoven 2023world cup varna 2023world cup villars 2023world cup zabrze 2023world cup zonhoven 2023world rowing cup zagreb 2023 live
Previous Post

ਫਰੀਦਕੋਟ ਦੇ ਡਾਕਟਰ ਨੂੰ ਅਮਰੀਕੀ ਸਿਹਤ ਖੇਤਰ ’ਚ ਮਿਲੀ ਅਹਿਮ ਜ਼ਿੰਮੇਦਾਰੀ

Next Post

ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ

Next Post
ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ ‘ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800