No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ 

admin by admin
in BREAKING, PUNJAB
0
ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ 
0
SHARES
0
VIEWS
Share on FacebookShare on Twitter
– ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ, ਤਿਆਰੀਆਂ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ: ਏ.ਡੀ.ਜੇ.ਪੀ. ਐਮ.ਐਫ.ਫਾਰੂਕੀ 
ਸਮਾਣਾ/ਪਟਿਆਲਾ, 28 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਸਮਾਣਾ ਵਿੱਚ ਸਥਿਤ ਦੇਸ਼ ਦੀਆਂ ਸਭ ਤੋਂ ਵੱਡੀਆਂ ਦਰਗਾਹਾਂ ਵਿੱਚੋਂ ਇੱਕ ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਵਿਖੇ 18 ਅਤੇ 19 ਨਵੰਬਰ ਨੂੰ ਸਾਲਾਨਾ ਦੋ ਰੋਜ਼ਾ ਮਜਲਿਸ ਦਾ ਆਯੋਜਨ ਕੀਤਾ ਜਾਵੇਗਾ। ਜਿਸ ਸਬੰਧੀ ਇੱਕ ਮੀਟਿੰਗ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਤੇ ਏ.ਡੀ.ਜੀ.ਪੀ., ਐਮ.ਐਫ.ਫਾਰੂਕੀ ਦੀ ਅਗਵਾਈ ਹੇਠ ਹੋਈ, ਇਸ ਵਿੱਚ ਜਮੀਲ ਅਹਿਮਦ ਦੇ ਨਾਲ ਸੀਈਓ ਲਤੀਫ ਅਹਿਮਦ ਅਤੇ ਦਰਗਾਹ ਦੀਆਂ ਵੱਖ-ਵੱਖ ਕਮੇਟੀਆਂ ਦੇ ਰਜ਼ਾਕਾਰ ਮੌਜੂਦ ਸਨ।
ਏ.ਡੀ.ਜੀ.ਪੀ. ਐੱਮਐੱਫ ਫਾਰੂਕੀ ਨੇ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਦੋ ਰੋਜ਼ਾ ਸਾਲਾਨਾ ਮਜਲਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਸਾਲਾਨਾ ਦੋ ਰੋਜ਼ਾ ਮਜਲਿਸ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਲਈ ਕਈ ਅਹਿਮ ਫੈਸਲੇ ਲਏ ਗਏ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਵਿਚ ਮੁੱਖ ਤੌਰ ‘ਤੇ ਸ਼ਰਧਾਲੂਆਂ ਦੇ ਠਹਿਰਨ, ਸੁਰੱਖਿਆ ਦੇ ਪੂਰੇ ਪ੍ਰਬੰਧ ਸ਼ਾਮਲ ਹਨ। ਦਰਗਾਹ ਸਮੇਤ ਇਲਾਕੇ ਵਿੱਚ ਸ਼ਰਧਾਲੂਆਂ ਦੀ ਰਿਹਾਇਸ਼, ਲੰਗਰ, ਸਫ਼ਾਈ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਨਾ ਮਜਲਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਵੀ ਦਰਗਾਹ ਦੇ ਅੰਦਰ ਅਤੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰੇਗਾ।
 ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਦਰਗਾਹ ਦੇ ਅੰਦਰ ਸ਼ਰਧਾਲੂਆਂ ਦੇ ਠਹਿਰਣ ਅਤੇ ਆਰਾਮ ਕਰਨ ਲਈ ਵੱਡੇ ਸ਼ੈੱਡ ਬਣਾਉਣ ਦੇ ਨਾਲ-ਨਾਲ ਪਖਾਨੇ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਵੀ ਹਰ ਸੰਭਵ ਮੱਦਦ ਲਈ ਜਾਵੇਗੀ ਤਾਂ ਜੋ ਪੂਰੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਣਾ ਵਿੱਚ ਇੱਕ ਵੱਡੀ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਪ੍ਰਬੰਧਾਂ ਨੂੰ ਲੈ ਕੇ ਅੰਤਿਮ ਰੂਪ ਵਿੱਚ ਜਾਇਜ਼ਾ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਸਲਾਨਾ ਮਜਲਿਸ ਦਾ ਆਯੋਜਨ ਵੱਡੇ ਪੱਧਰ ‘ਤੇ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਈਅਦ ਯਾਕੂਬ ਹੁਸੈਨ ਨਕਵੀ, ਸਿਰਾਜ ਹੁਸੈਨ ਨਕਵੀ, ਯਾਸਿਰ ਹੁਸੈਨ ਨਕਵੀ, ਖਤੀਬ ਹੈਦਰ, ਆਬਿਦ ਅੱਬਾਸ, ਮੁਨੀਲ ਅੱਬਾਸ, ਆਜ਼ਾਦ ਜ਼ੈਦੀ, ਅੱਬਾਸ ਰਾਜਾ, ਜੌਨ ਹੈਦਰ ਆਦਿ ਵੱਡੀ ਗਿਣਤੀ ਵਿਚ ਰਜ਼ਾਕਾਰ ਹਾਜ਼ਰ ਸਨ।

Post Views: 104
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਛੋਟੇ ਤੋਂ ਛੋਟੇ ਵਰਕਰ ਦਾ ਵੀ ਸੂਬਾ ਪ੍ਰਧਾਨ ਬਣਨਾ ਭਾਜਪਾ ‘ਚ ਹੀ ਸੰਭਵ: ਨਾਇਬ ਸਿੰਘ ਸੈਣੀ

Next Post

ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਵਿਖੇ ਕੋਚਿੰਗ ਲਈ ਹੋਈ ਪ੍ਰਵੇਸ਼ ਪ੍ਰੀਖਿਆ

Next Post
ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਵਿਖੇ ਕੋਚਿੰਗ ਲਈ ਹੋਈ ਪ੍ਰਵੇਸ਼ ਪ੍ਰੀਖਿਆ

ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਵਿਖੇ ਕੋਚਿੰਗ ਲਈ ਹੋਈ ਪ੍ਰਵੇਸ਼ ਪ੍ਰੀਖਿਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800