No Result
View All Result
Thursday, May 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਹਿਲੀ ਵਾਰ ਸਲਮਾਨ ਦੀ ਫ਼ਿਲਮ ਲਈ ਗੀਤ ਗਾਏਗਾ ਅਰਿਜੀਤ

admin by admin
in BREAKING, COVER STORY, ENTERTAINMENT, National
0
ਔਰੰਗਾਬਾਦ ਕੰਸਰਟ ਦੌਰਾਨ ਗਾਇਕ ਅਰਿਜੀਤ ਸਿੰਘ ਹੋਏ ਜ਼ਖਮੀ
0
SHARES
0
VIEWS
Share on FacebookShare on Twitter

ਬੌਲੀਵੁੱਡ ਦੇ ਪਿੱਠਵਰਤੀ ਫ਼ਨਕਾਰ ਅਰਿਜੀਤ ਵੱਲੋਂ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ਲਈ ਗੀਤ ਗਾਉਣ ਲਈ ਰਜ਼ਾਮੰਦ ਹੋਣ ਤੋਂ ਜਾਪਦਾ ਹੈ ਕਿ ਇਨ੍ਹਾਂ ਦੋਵਾਂ ਵਿਚਾਲੇ ਚਲ ਰਹੀ ‘ਤਕਰਾਰ’ ਹੁਣ ਖ਼ਤਮ ਹੋ ਗਈ ਹੈ। ਯਸ਼ ਰਾਜ ਫ਼ਿਲਮਜ਼ (ਵਾਈਆਰਐੱਫ) ਦੇ ਮਾਲਕ ਆਦਿੱਤਿਆ ਚੋਪੜਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਟਾਈਗਰ 3’ ਦੇ ਦੋ ਗਾਣਿਆਂ ਲਈ ਗਾਇਕ ਅਰਿਜੀਤ ਨੂੰ ਚੁਣਿਆ ਹੈ। ਅਰਿਜੀਤ ਦਾ ਪਹਿਲਾ ਗੀਤ ‘ਲੇ ਕੇ ਪ੍ਰਭੂ ਦਾ ਨਾਮ’ ਆਗਾਮੀ ਸੋਮਵਾਰ ਨੂੰ ਰਿਲੀਜ਼ ਹੋਵੇਗਾ। ਦੂਜਾ ਗਾਣਾ ਰੁਮਾਂਸ ਭਰਪੂਰ ਹੈ ਜਿਸ ਨੂੰ ਸਲਮਾਨ ਖਾਨ ਅਤੇ ਅਦਾਕਾਰਾ ਕੈਟਰੀਨਾ ਕੈਫ਼ ’ਤੇ ਫਿਲਮਾਇਆ ਜਾਵੇਗਾ। ਫ਼ਿਲਮ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਨੇ ਕਿਹਾ, ‘ਅਸੀਂ ਗੀਤ ‘ਲੇ ਕੇ ਪ੍ਰਭੂ ਦਾ ਨਾਮ’ ਦੀ ਰਿਲੀਜ਼ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ..!’ ਸੰਗੀਤ ਨਿਰਦੇਸ਼ਕ ਪ੍ਰੀਤਮ ਨੇ ਕਿਹਾ ਕਿ ਸਲਮਾਨ ਖਾਨ ਬੌਲੀਵੁੱਡ ਦਾ ਸੁਪਰਸਟਾਰ ਹੈ ਅਤੇ ਅਰਿਜੀਤ ਸਿੰਘ ਨੌਜਵਾਨ ਪੀੜ੍ਹੀ ਦਾ ਸਭ ਤੋਂ ਵਧੀਆ ਗਾਇਕ ਹੈ। ਉਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਵੱਡੇ ਕਲਾਕਾਰਾਂ ਦੇ ਇਕੱਠੇ ਹੋਣ ਦਾ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ ਅਤੇ ਹੁਣ ਇਹ ਫ਼ਿਲਮ ‘ਟਾਈਗਰ 3’ ਵਿੱਚ ਇਕੱਠੇ ਹੋ ਰਹੇ ਹਨ। ਫ਼ਿਲਮ ‘ਟਾਈਗਰ 3’ ਇਸ ਸਾਲ 12 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅਰਿਜੀਤ ਅਤੇ ਅਦਾਕਾਰ ਸਲਮਾਨ ਖ਼ਾਨ ਵਿਚਾਲੇ ਲਗਪਗ ਇੱਕ ਦਹਾਕਾ ਪਹਿਲਾਂ ਇੱਕ ਪੁਰਸਕਾਰ ਸਮਾਰੋਹ ਦੌਰਾਨ ਤਕਰਾਰ ਹੋ ਗਈ ਸੀ। ਇਸ ਸਮਾਰੋਹ ਦੀ ਮੇਜ਼ਬਾਨੀ ਸਲਮਾਨ ਖਾਨ ਕਰ ਰਿਹਾ ਸੀ।

Post Views: 126
Tags: ani news livearijit singhbig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todaySalman Khansalman khan tiger 3salman khan tiger 3 teaser trailertiger 3tiger 3 date announcementtiger 3 full movietiger 3 ka trailertiger 3 movietiger 3 movie trailertiger 3 official teasertiger 3 official trailertiger 3 release datetiger 3 salman khantiger 3 songtiger 3 teasertiger 3 teaser trailertiger 3 trailertiger 3 trailer reactiontiger 3 trailer reviewtiger 3 trailer teasertiger 3 updatetiger zinda hai 3 teaser trailerToday newstop newstrending news
Previous Post

ਭਾਰਤ ਨੇ ਲਾਇਆ ਜਿੱਤ ਦਾ ਚੌਕਾ; ਕੋਹਲੀ ਦਾ ਸੈਂਕੜਾ

Next Post

ਮੁੱਖ ਮੰਤਰੀ ਮਨੋਹਰ ਲਾਲ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਤਮਗਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

Next Post
ਮੁੱਖ ਮੰਤਰੀ ਮਨੋਹਰ ਲਾਲ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਤਮਗਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਮੁੱਖ ਮੰਤਰੀ ਮਨੋਹਰ ਲਾਲ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਤਮਗਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800