No Result
View All Result
Wednesday, May 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਲਈ ਬਾਦਲ ਜ਼ੁੰਮੇਵਾਰ—ਰਵੀਇੰਦਰ ਸਿੰਘ

admin by admin
in BREAKING
0
ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਲਈ ਬਾਦਲ ਜ਼ੁੰਮੇਵਾਰ—ਰਵੀਇੰਦਰ ਸਿੰਘ
0
SHARES
0
VIEWS
Share on FacebookShare on Twitter

ਪਰਿਵਾਰਵਾਦ ਦੀ ਡਿਕਟੇਟਰਸ਼ਿਪ ਨੇ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ –ਰਵੀਇੰਦਰ ਸਿੰਘ

ਮੋਹਾਲੀ, 26 ਅਪ਼੍ਰੈਲ (ਗੁਰਨਾਮ ਸਾਗਰ) ਅਕਾਲੀ ਦਲ 1920 ਦੇ ਪ਼੍ਰਧਾਨ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਲਈ ਬਾਦਲ ਜ਼ੁੰਮੇਵਾਰ ਹਨ। ਪਰਿਵਾਰਵਾਦ ਦੀ ਡਿਕਟੇਟਰਸ਼ਿਪ ਨੇ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ ਹਨ। ਉਨਾ ਤਾਨਾਸ਼ਾਹੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁਕੱਦਸ ਸੰਸਥਾਵਾਂ ਸ਼਼੍ਰੋਮਣੀ ਅਕਾਲੀ ਦਲ, ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਅਤੇ ਸ਼਼੍ਰੀ ਅਕਾਲ ਤਖਤ ਸਾਹਿਬ ਕਿਸੇ ਵਿਅਕਤੀ ਵਿਸ਼ੇਸ ਦੀਆਂ ਰਾਜਨੀਤਿਕ ਸਰਗਰਮੀਆਂ ਲਈ ਨਹੀ, ਇਹ ਸਿੱਖ ਕੌਮ ਦੀ ਅਮਾਨਤ ਹੈ, ਜਿੱਥੇ ਸਿੱਖੀ ਹਿੱਤਾਂ ਲਈ ਫੈਸਲੇ ਹੋਣੇ ਚਾਹੀਦੇ ਹਨ। ਸ. ਰਵੀਇੰਦਰ ਸਿੰਘ ਮੁਤਾਬਕ ਸ਼਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਸਿੱਖ ਕੌਮ ਨੂੰ ਦਿੰਦਿਆਂ ਰਾਜਨੀਤੀ ਨੂੰ ਧਰਮ ਦੇ ਅਧੀਨ ਕੀਤਾ ਪਰ ਬਾਦਲਾਂ ਪਹਿਲਾਂ ਸ਼਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਹਿੱਤਾਂ ਲਈ ਵਰਤਦੇ ਹੋਏ, ਸਿੱਖਾਂ ਦੀ ਮਿੰਨੀ ਸੰਸਦ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਤੇ ਪੂਰਨ ਕੰਟਰੋਲ ਕਰਦਿਆਂ , ਬੜੀ ਹੇਠਲੀ ਪੱਧਰ ਦੀ ਸਿਆਸੀ ਖੇਡ ਖੇਡਦਿਆਂ , ਇਸ ਦੇ ਪ਼੍ਰਧਾਨ ਲਿਫਾਫਿਆਂ ਰਾਹੀ ਕੱਢੇ ।ਇਨਾ ਜੀ ਹਜ਼ੂਰੀਏ ਪ਼੍ਰਧਾਨਾਂ ਸਿੱਖੀ ਸਿਧਾਂਤਾਂ ਦੀ ਥਾਂ ਬਾਦਲ ਪਰਿਵਾਰ ਨੂੰ ਤਰਜ਼ੀਹ ਦਿੱਤੀ। ਉਪਰੰਤ ਪ਼੍ਰਭੂਸਤਾ ਸੰਪਨ ਸ਼਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤਾਂ ਦੇ ਜੱਥੇਦਾਰ ਵੀ ਮਨਮਰਜੀ ਦੇ ਨਿਯੁਕਤ ਕੀਤੇ, ਜੋ ਬਾਦਲਾਂ ਨੂੰ ਪੁੱਛ ਕੇ ਫੈਸਲੇ ਕਰਦੇ ਰਹੇ । ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਪ਼੍ਰੈਸ ਬਿਆਨ ਚ ਕਿਹਾ ਕਿ ਪਰਿਵਾਰਵਾਰਵਾਦ ਸਿੱਖ ਸੰਸਥਾਵਾਂ ਤੇ ਭਾਰੀ ਹੋਣ ਨਾਲ ਸਿੱਖੀ ਸਿਧਾਂਤ ਰੁਲ ਗਏ, ਜਿਸ ਕਾਰਨ ਸਿੱਖ ਕੌਮ ਲੀਡਰਲੈਸ ਹੋ ਗਈ। ਸ਼਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਮਜ਼ਬੂਤ ਜੜ ਹੈ ਪਰ ਐਸ ਜੀ ਪੀ ਸੀ ਦਾ ਸਿਆਸੀ ਕਰਨ ਹੋਣ ਨਾਲ ਸਿੱਖ ਕੌਮ ਦੇ ਉਹੋ ਮਸਲੇ ਵਿਚਾਰੇ ਜਾਂਦੇ ਹਨ ਜੋ ਬਾਦਲਾਂ ਲਈ ਠੀਕ ਹੁੰਦੇ ਹਨ। ਸ਼਼੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਦੀ ਪ਼੍ਰਤੀਨਿਧ ਸੰਸਥਾ ਹੈ। ਸ਼਼੍ਰੋਮਣੀ ਕਮੇਟੀ ਧਾਰਮਿਕ, ਸ਼਼੍ਰੋਮਣੀ ਅਕਾਲੀ ਦਲ ਰਾਜਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਮੁੱਖ ਧਾਰਾ ਹੈ। ਉਨਾ ਬਾਦਲਾਂ ਤੇ ਦੋਸ਼ ਲਾਇਆ ਕਿ ਉਹ ਇਸ ਵੇਲੇ ਤਾਨਾਸ਼ਾਹ ਬਣੇ ਹਨ ।ਇਸ ਦੀ ਮਿਸਾਲ ਜੱਥੇਦਾਰ ਘਰ ਸੱਦ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਮਾਫੀ ਦੇਣ ਦੀ ਹੈ। ਉਨਾ ਸਵਾਲ ਕੀਤਾ ਕਿ ਕੀ ਜੱਥੇਦਾਰ ਬਾਦਲਾਂ ਦੇ ਗੁਲਾਮ ਸਨ ? ਜੱਥੇਦਾਰਾਂ ਨੂੰ ਬਾਦਲਾਂ ਦਾ ਹੁਕਮ ਮੰਨਣ ਦੀ ਥਾਂ , ਸਪੱਸ਼ਟ ਰੂਪ ਵਿੱਚ ਨਾਂਹ ਕਰਕੇ, ਨੈਤਿਕ ਅਧਾਰ ਤੇ ਜੇ ਉਹ ਅਸਤੀਫਾ ਦੇ ਦਿੰਦੇ ਤਾਂ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆਂ ਜਾਣਾ ਸੀ ਪਰ ਉਹ ਜੁਅਰਤ ਨਾ ਕਰ ਸਕੇ, ਜਿਸ ਕਾਰਨ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।ਇਸ ਲਈ ਮੌਜੂਦਾ ਸਿੱਖਾਂ ਦੀ ਰਾਜਸੀ, ਧਾਰਮਿਕ ਤੇ ਪੰਥਕ ਅਸਥਿਰਤਾ ਨੂੰ ਸਥਿਰ ਕਰਨ ਲਈ ਸਭ ਜੋ ਸੱਚੇ ਮਨੋ ਗੁਰੂ ਘਰਾਂ ਵਿੱਚ ਸੁਧਾਰ ਕਰਨਾ ਚਾਹੁੰਦੀਆਂ ਉਹਨਾਂ ਪੰਥਕ ਧਿਰਾ ਦਾ ਸਹਿਯੋਗ, ਲੈ ਕਿ ਬਾਦਲ ਪਰਿਵਾਰਵਾਦ ਦੀ ਡਿਕਟੇਟਰਸ਼ਿਪ ਖਤਮ ਕੀਤੀ ਜਾਵੇਗੀ,ਜਿੰਨਾਂ ਸਿੱਖ ਕੌਮ ਦੀਆਂ ਜੜਾਂ ਖੋਖਲੀਆਂ ਕੀਤੀਆਂ ਹਨ।

Post Views: 113
Tags: aam aadmi party newsaap logoarvind kejriwal chief minister delhicm delhi contact numberDELHI aap newsKejriwal LIVE latest speechkejriwal logoकोरोना वायरस के खिलाफ जंग
Previous Post

ਭਗਵਾਨ ਪਰਸ਼ੂਰਾਮ ਦੀ ਜੈਯੰਤੀ ‘ਤੇ ਸੰਸਥਾਵਾਂ ਵੱਲੋਂ ਹਰਿਆਣਾ ਸਰਕਾਰ ਨੂੰ ਦਿੱਤੇ ਗਏ 4 ਲੱਖ 13 ਹਜਾਰ 111 ਰੁਪਏ : ਟ੍ਰਾਂਸਪੋਰਟ ਮੰਤਰੀ

Next Post

Sugarfed provided 21.07 lakh kg Sugar during Curfew/Lockdown: Randhawa

Next Post
Sugarfed provided 21.07 lakh kg Sugar during Curfew/Lockdown: Randhawa

Sugarfed provided 21.07 lakh kg Sugar during Curfew/Lockdown: Randhawa

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800