No Result
View All Result
Tuesday, July 8, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ

admin by admin
in BREAKING, COVER STORY, National, POLITICS
0
ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਅਗਲੇ ਸਾਲ ਮੁੜ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨ ਦਾ ਦਾਅਵਾ

ਨਵੀਂ ਦਿੱਲੀ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕਰਦਿਆਂ ਬੰਗਲੂਰੂ ਵਿੱਚ ਉਨ੍ਹਾਂ ਦੀ ਮੀਟਿੰਗ ਨੂੰ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ’ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਲੋਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਉਣਗੇ।

ਇਥੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਸਾਂਝੇ ਟਰਮੀਨਲ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਕਜੁੱਟ ਵਿਰੋਧੀ ਪਾਰਟੀਆਂ ਲਈ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦਾ ਵਿਕਾਸ ਨਹੀਂ, ਸਗੋਂ ਆਪਣੇ ਬੱਚਿਆਂ, ਭਰਾ-ਭਤੀਜਿਆਂ ਦਾ ਵਿਕਾਸ ਮਾਇਨੇ ਰੱਖਦਾ ਹੈ ਅਤੇ ਉਨ੍ਹਾਂ ਦੀ ਇੱਕੋ-ਇੱਕ ਵਿਚਾਰਧਾਰਾ ਹੈ ‘ਆਪਣੇ ਪਰਿਵਾਰ ਨੂੰ ਬਚਾਓ, ਪਰਿਵਾਰ ਲਈ ਭ੍ਰਿਸ਼ਟਾਚਾਰ ਵਧਾਓ’। ਉਨ੍ਹਾਂ ਕਿਹਾ, ‘‘ਲੋਕਾਂ ਦਾ ਕਹਿਣਾ ਹੈ ਕਿ (ਕਰਨਾਟਕ ਵਿੱਚ ਕੀਤਾ) ਇਹ ਇਕੱਠ ‘ਭ੍ਰਿਸ਼ਟਾਚਾਰ’ ਦੇ ਪ੍ਰਚਾਰ ਪਾਸਾਰ ਲਈ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਤਾਮਿਲਨਾਡੂ ਵਿੱਚ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਬਾਵਜੂਦ ਡੀਐੱਮਕੇ ਨੂੰ ਕਥਿਤ ‘ਕਲੀਟ ਚਿੱਟ’ ਦਿੱਤੀ। ਪ੍ਰਧਾਨ ਮੰਤਰੀ ਨੇ ਬੰਗਲੂਰੂ ਵਿੱਚ ਜੁੜੀਆਂ 26 ਵਿਰੋਧੀ ਪਾਰਟੀਆਂ ਖਿਲਾਫ਼ ਭੜਾਸ ਕੱਢਦਿਆਂ ਕਿਹਾ, ‘‘ਖੱਬੇ-ਪੱਖੀ ਤੇ ਕਾਂਗਰਸ ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ ਉਨ੍ਹਾਂ ਦੇ ਪਾਰਟੀ ਕੇਡਰ ’ਤੇ ਕੀਤੇ ਹਮਲਿਆਂ ਦੇ ਬਾਵਜੂਦ ਚੁੱਪ ਹਨ। ਇਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਕੋ ਫਰੇਮ (ਤਸਵੀਰ) ਵਿੱਚ ਵੇਖ ਕੇ, ਲੋਕ ਇਸ ਫਰੇਮ ਨੂੰ ਭ੍ਰਿਸ਼ਟਾਚਾਰ ਦਾ ਪ੍ਰਤੀਕ ਤੇ ਬੰਗਲੂਰੂ ਮੀਟਿੰਗ ਨੂੰ ‘ਕੱਟੜ ਭ੍ਰਿਸ਼ਟਾਚਾਰ ਸੰਮੇਲਨ’ ਆਖ ਰਹੇ ਹਨ।’’ਸ੍ਰੀ ਮੋਦੀ ਨੇ ਕਿਹਾ, ‘‘ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ। ਜਮਹੂਰੀਅਤ ਦਾ ਮਤਲਬ ‘ਲੋਕਾਂ ਦਾ, ਲੋਕਾਂ ਵੱਲੋਂ ਤੇ ਲੋਕਾਂ ਲਈ’ ਹੈ। ਪਰ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਦਾ ਮੰਤਰ ‘ਪਰਿਵਾਰ ਦਾ, ਪਰਿਵਾਰ ਵੱਲੋਂ ਤੇ ਪਰਿਵਾਰ ਲਈ’ ਹੈ। ਉਨ੍ਹਾਂ ਲਈ ਪਰਿਵਾਰ ਪਹਿਲਾਂ ਤੇ ਦੇਸ਼ ਕੁਝ ਵੀ ਨਹੀਂ।’’ ਪ੍ਰਧਾਨ ਮੰਤਰੀ ਨੇ ਕਿਹਾ ‘‘ਜਿਹੜੇ ਲੋਕ ਇਸ ‘ਬਦਹਾਲੀ’ ਲਈ ਜ਼ਿੰਮੇਵਾਰ ਹਨ, ਉਨ੍ਹਾਂ ਜਾਤੀਵਾਦ ਦਾ ਜ਼ਹਿਰ ਵੇਚਣ ਤੇ ਭ੍ਰਿਸ਼ਟਾਚਾਰ ਵਿਚ ਗਲਤਾਨ ਹੋਣ ਲਈ ਮੁੜ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ। ਉਨ੍ਹਾਂ ਦਾ ਉਤਪਾਦ 20 ਲੱਖ ਕਰੋੜ ਰੁਪਏ ਦੀ ਘੁਟਾਲਾ ਗਾਰੰਟੀ ਹੈ। ਇਨ੍ਹਾਂ ਦੁਕਾਨਾਂ ਵਿੱਚ ਦਾਖ਼ਲੇ ਲਈ, ਵਿਅਕਤੀ ਵਿਸ਼ੇਸ਼ ਦਾ ਭ੍ਰਿਸ਼ਟ ਹੋਣਾ ਜ਼ਰੂਰੀ ਹੈ। ਆਪਣੀਆਂ ਦੁਕਾਨਾਂ ਵਿੱਚ ਉਹ ਮਾਰਗਦਰਸ਼ਕ ਵਜੋਂ ਭ੍ਰਿਸ਼ਟ ਲੋਕਾਂ ਨੂੰ ਤਰਜੀਹ ਦਿੰਦੇ ਹਨ।’
Post Views: 81
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bangalore international centrebengal violence eruptscitizen participationconferenceday 2 of congress protestformer us president donald trumpMeetingncp political crisisnew president candidate of indiapolitical engagementpolitical institutionspresident of india election 2022rajdeep sardesai on congressram navami violence in bengalthe university of johannesburgtrump at gop convention liveviolence in bengalviolence in west bengal
Previous Post

ਨਕਾਰਾਤਮਕਤਾ ਅਧਾਰਿਤ ਗੱਠਜੋੜ ਕਦੇ ਸਫ਼ਲ ਨਹੀਂ ਹੋਏ: ਮੋਦੀ

Next Post

ਜਿਨਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਿਨਾ ਅੰਤਰਿਮ ਜ਼ਮਾਨਤ

Next Post
ਜਿਨਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਿਨਾ ਅੰਤਰਿਮ ਜ਼ਮਾਨਤ

ਜਿਨਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਿਨਾ ਅੰਤਰਿਮ ਜ਼ਮਾਨਤ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In