No Result
View All Result
Tuesday, May 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜਿਨਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਿਨਾ ਅੰਤਰਿਮ ਜ਼ਮਾਨਤ

admin by admin
in BREAKING, COVER STORY, DELHI, HARYANA
0
ਜਿਨਸੀ ਸ਼ੋਸ਼ਣ ਕੇਸ ’ਚ ਬ੍ਰਿਜ ਭੂਸ਼ਣ ਨੂੰ ਦੋ ਦਿਨਾ ਅੰਤਰਿਮ ਜ਼ਮਾਨਤ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਦਿੱਲੀ ਕੋਰਟ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਕੇਸ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅੱਜ ਦੋ ਦਿਨਾ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਨੇ ਸਿੰਘ ਨੂੰ 25000 ਰੁਪਏ ਦੇ ਨਿੱਜੀ ਮੁਚੱਲਕੇ ’ਤੇ ਰਾਹਤ ਦਿੱਤੀ। ਕੋਰਟ ਨੇ ਇਸੇ ਕੇਸ ਵਿੱਚ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਜ਼ਮਾਨਤ ਦੇ ਦਿੱਤੀ। ਸਿੰਘ ਤੇ ਤੋਮਰ, ਉਨ੍ਹਾਂ ਦੇ ਨਾਂ ’ਤੇ ਜਾਰੀ ਸੰਮਨਾਂ ਦੀ ਤਾਮੀਲ ਕਰਦੇ ਹੋਏ ਅੱਜ ਕੋਰਟ ਵਿੱਚ ਪੇਸ਼ ਹੋਏ ਸਨ। ਦੋਵਾਂ ਨੇ ਆਪਣੇ ਵਕੀਲਾਂ ਰਾਹੀਂ ਕੇਸ ਵਿੱਚ ਜ਼ਮਾਨਤ ਦੀ ਮੰਗ ਕੀਤੀ। ਦਿੱਲੀ ਪੁਲੀਸ ਨੇ ਸਿੰਘ ਖਿਲਾਫ਼ 15 ਜੂਨ ਨੂੰ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਡੀ ਤੇ 506 ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਉਧਰ ਤੋਮਰ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 109, 354, 354ਏ ਤੇ 506 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਕੇਸ ਦੀ ਸੁਣਵਾਈ ਦੌਰਾਨ ਸਿੰਘ ਦੇ ਵਕੀਲ ਨੇ ਕਥਿਤ ਮੀਡੀਆ ਟਰਾਇਲ ਦੀ ਗੱਲ ਕੀਤੀ ਤਾਂ ਜੱਜ ਨੇ ਕਿਹਾ ਕਿ ਉਹ ਇਸ ਸਬੰਧੀ ਹਾਈ ਕੋਰਟ ਜਾਂ ਟਰਾਇਲ ਕੋਰਟ ਵਿੱਚ ਅਰਜ਼ੀ ਦੇ ਸਕਦੇ ਹਨ। ਜੱਜ ਨੇ ਕਿਹਾ ਕਿ ਕੋਰਟ ਅਰਜ਼ੀ ’ਤੇ ਢੁੱਕਵਾਂ ਫਰਮਾਨ ਜਾਰੀ ਕਰੇਗੀ। ਵਕੀਲ ਨੇ ਹਾਲਾਂਕਿ ਇਸ ਬਾਰੇ ਕੋਈ ਦਰਖਾਸਤ ਨਹੀਂ ਦਿੱਤੀ। ਇਸ ਮੌਜੂਦਾ ਕੇਸ ਤੋਂ ਇਲਾਵਾ ਸਿੰਘ ਖਿਲਾਫ਼ ਨਾਬਾਲਗ ਪਹਿਲਵਾਨ ਵੱਲੋਂ ਲਾਏ ਦੋਸ਼ਾਂ ਦੇ ਅਧਾਰ ’ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਨਾਬਾਲਗ ਪਹਿਲਵਾਨ ਉਨ੍ਹਾਂ ਸੱਤ ਮਹਿਲਾ ਪਹਿਲਵਾਨਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਦੋਵਾਂ ਐੱਫਆਈਆਰ’ਜ਼ ਵਿੱਚ ਅਣਉਚਿਤ ਤਰੀਕੇ ਨਾਲ ਛੂਹਣ, ਜਕੜਨ, ਪਿੱਛਾ ਕਰਨ ਤੇ ਡਰਾਉਣ ਧਮਕਾਉਣ ਜਿਹੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਸ਼ਾਮਲ ਹਨ, ਜੋ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਵੱਖ ਵੱਖ ਸਮਿਆਂ ’ਤੇ ਵਾਪਰੀਆਂ ਸਨ।

Post Views: 107
Tags: #Brij Bhushan#WFI cheifBJP leaderharyana govt
Previous Post

ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ

Next Post

ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

Next Post
ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800