Thursday, August 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਨੌ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

admin by admin
in BREAKING, COVER STORY, PUNJAB
0
0
SHARES
0
VIEWS
Share on FacebookShare on Twitter

ਸਬ ਡਿਵੀਜ਼ਨ ਜੁਡੀਸ਼ਲ ਮੈਜਿਸਟ੍ਰੇਟ ਗੁਰਪਿੰਦਰ ਸਿੰਘ ਜੌਹਲ ਸੁਨਾਮ ਦੀ ਅਦਾਲਤ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਨੌਂ ਵਿਅਕਤੀਆਂ ਨੂੰ ਵੱਖ ਵੱਖ ਧਾਰਾਵਾਂ ਤਹਿਤ ਦੋ-ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਹਨਾਂ ਵਿਚੋਂ ਇਕ ਵਿਅਕਤੀ ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਸ਼ਿਸ਼ਟ ਸੁਨਾਮ ਨੇ ਦੱਸਿਆ ਕਿ ਰਜਿੰਦਰ ਦੀਪਾ ਜੋ ਕਿ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਹਨ, ਵੱਲੋਂ 2008 ਵਿਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਅਮਨ ਅਰੋੜਾ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਸੀ ਕੀਤੀ। ਉਸ ਤੋਂ ਬਾਅਦ ਉਹਨਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਤਕਰੀਬਨ 15 ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਸਬ ਡਿਵੀਜ਼ਨ ਜੁਡੀਸ਼ਲ ਮਜਿਸਟ੍ਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਮਾਤਾ ਪ੍ਰਮੇਸ਼ਵਰੀ ਦੇਵੀ, ਰਾਜਿੰਦਰ ਰਾਜਾ ਬੀਰਕਲਾਂ, ਸਤਿਗੁਰ ਸਿੰਘ ਨਮੋਲ, ਕੁਲਦੀਪ ਸ਼ੇਰੋਂ, ਚਿਤਵੰਤ ਸਿੰਘ, ਜਗਜੀਵਨ ਰਾਮ ਲੱਕੀ, ਬਲਜਿੰਦਰ ਸਿੰਘ ਅਤੇ ਲਾਭ ਸਿੰਘ ਨੀਲੋਵਾਲ ਨੂੰ ਜ਼ੇਰੇ ਧਾਰਾ 452 ਆਈਪੀਸੀ ਤਹਿਤ ਦੋ ਦੋ ਸਾਲ ਅਤੇ ਜ਼ੇਰੇ ਧਾਰਾ 323 ਤਹਿਤ ਇੱਕ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮੌਕੇ ਰਜਿੰਦਰ ਦੀਪਾ ਨੇ ਕਿਹਾ ਕਿ ਬੇਸ਼ੱਕ ਮਾਣਯੋਗ ਅਦਾਲਤ ਵੱਲੋਂ 15 ਸਾਲ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਉਹਨਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਹਨਾਂ ਵੱਲੋਂ ਘਰ ਚ ਵੜਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੇਰਾ ਪੁਲੀਸ ਵੱਲੋਂ ਉਸ ਸਮੇਂ ਮਾਮਲਾ ਵੀ ਦਰਜ ਨਹੀਂ ਕੀਤਾ ਗਿਆ ਸੀ। ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਇਹ ਪਰਿਵਾਰਕ ਝਗੜਾ ਹੈ। 14-15 ਸਾਲਾਂ ਤੋਂ ਅਸੀਂ ਧੱਕੇ ਖਾ ਰਹੇ ਹਾਂ। ਅਸੀਂ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ। ਇਹਨਾਂ ਦਾ ਪਹਿਲਾਂ ਸਮਝੌਤਾ ਹੋ ਗਿਆ ਸੀ। ਮੇਰਾ ਇਸ ਲੜਾਈ ਝਗੜੇ ਨਾਲ ਕੋਈ ਸੰਬੰਧ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਫੈਸਲੇ ਦੀ ਉੱਪਰਲੀ ਅਦਾਲਤ ਵਿੱਚ ਅਪੀਲ ਕਰਾਂਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਸਾਨੂੰ ਰੱਬ ਜਿੰਨਾ ਵਿਸ਼ਵਾਸ ਹੈ। ਰਜਿੰਦਰ ਦੀਪਾ ਵੱਲੋਂ ਮੇਰੇ ਮਾਤਾ ਜੀ ਨੂੰ ਅੰਦਰ ਬੰਦ ਕਰਕੇ ਸੱਟਾਂ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਸ ਤਹਿਤ 308 ਦਾ ਪਰਚਾ ਵੀ ਦਰਜ਼ ਹੋਇਆ ਸੀ। 2012 ਤੋਂ ਪਹਿਲਾਂ ਸਮਝੌਤਾ ਹੋ ਗਿਆ ਸੀ, ਪਰ ਜਦੋਂ ਮੈਨੂੰ ਟਿਕਟ ਮਿਲ ਗਈ ਤਾਂ ਇਹ ਸਮਝੌਤੇ ਤੋਂ ਭੱਜ ਗਏ ਸੀ ਅਤੇ ਸਾਡੇ ਵੱਲੋਂ ਕੇਸ ਵੀ ਵਾਪਸ ਲੈ ਲਿਆ ਗਿਆ ਸੀ। ਜ਼ਿਕਰਯੋਗ ਇਹ ਹੈ ਕਿ ਮੁਦਈ ਰਜਿੰਦਰ ਕੁਮਾਰ ਦੀਪਾ, ਕੈਬਨਿਟ ਮੰਤਰੀ ਅਮਨ ਅਰੋੜਾ ਦਾ ਰਿਸ਼ਤੇਦਾਰ ਵਜੋਂ ਜੀਜਾ ਲੱਗਦਾ ਹੈ।

Post Views: 117
Tags: aap punjabdaily hindi newspaper patiala Punjabdaily punjabi newspaper patiala punjablatest breaking news Punjablatest Indian hindi newslatest news punjablatest political news PunjabLatest Punjab Newslatest punjabi newslive newsnews punjabpress ki takat daily newspaperpress ki taquat daily hindi newspaperpress ki taquat daily punjabi newspaperPunjab Governmentpunjab govtpunjab latest newspunjab newsPunjab news todaypunjab politicspunjabi newstoday PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALAtop 10 newspaper of Punjab
Previous Post

‘ਜੇਬਕਤਰੇ’ ਵਾਲੀ ਟਿੱਪਣੀ ’ਤੇ ਜਾਰੀ ਨੋਟਿਸ ’ਤੇ ਅੱਠ ਹਫ਼ਤਿਆਂ ’ਚ ਫੈਸਲਾ ਲਵੇ ਚੋਣ ਕਮਿਸ਼ਨ: ਹਾਈ ਕੋਰਟ

Next Post

ਅਦਾਲਤ ਸੰਜੈ ਸਿੰਘ ਦੀ ਜ਼ਮਾਨਤ ਦੀ ਅਰਜ਼ੀ ’ਤੇ ਅੱਜ ਸੁਣਾਏਗੀ ਫੈਸਲਾ

Next Post
ਦਿੱਲੀ ਹਾਈ ਕੋਰਟ ਅੱਜ ਸੰਜੈ ਸਿੰਘ ਦੀ ਅਰਜ਼ੀ ਸੁਣੇਗੀ

ਅਦਾਲਤ ਸੰਜੈ ਸਿੰਘ ਦੀ ਜ਼ਮਾਨਤ ਦੀ ਅਰਜ਼ੀ ’ਤੇ ਅੱਜ ਸੁਣਾਏਗੀ ਫੈਸਲਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800