ਪਟਿਆਲਾ 30ਜੂਨ (ਪ੍ਰੈਸ ਕਿ ਤਾਕਤ):- ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਵਲੋਂ ਸਮਾਜਿਕ ਨਿਆਂ ਅਤੇ ਸੰਸਕਤੀਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਪ੍ਰੋਗਰਾਮ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਅਤੇ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਡੈਂਟ ਕਰਨਲ ਜੇ ਐਸ ਆਹਲੂਵਾਲੀਆ ਜੀ ਦੀ ਸਰਪ੍ਰਸਤੀ ਹੇਠ ਨਸਾ ਮੁਕਤ ਭਾਰਤ ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਪ੍ਰੋਗਰਾਮ ਦੋਰਾਨ ਮੁੱਖ ਮਹਿਮਾਨ ਸੂਬੇਦਾਰ ਮੇਜਰ ਦਵਿੰਦਰ ਸਿੰਘ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤੀ, ਵਿਸ਼ੇਸ਼ ਤੌਰ ਤੇ ਸੂਬੇਦਾਰ ਜਗਬੀਰ ਸਿੰਘ, ਸੂਬੇਦਾਰ ਵਿਜੇ, ਸੂਬੇਦਾਰ ਕਦਮ, ਲੈਫਟੀਨੈਂਟ ਜਗਦੀਪ ਜੋਸੀ, ਲੈਫਟੀਨੈਂਟ ਅੰਮਿਤ ਕੁਮਾਰ, ਲੈਫਟੀਨੈਂਟ ਅਨਿਲ ਕੁਮਾਰ, ਲੈਫਟੀਨੈਂਟ ਕੁਲਦੀਪ ਸਿੰਘ, ਲੈਫਟੀਨੈਂਟ ਨੀਰਜ ਭਾਰਦਵਾਜ,ਥਰਡ ਅਫ਼ਸਰ ਦਵਿੰਦਰ ਸਿੰਘ, ਤੋਂ ਇਲਾਵਾ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਟੇਟ ਐਵਾਰਡੀ ਰੁਪਿੰਦਰ ਕੌਰ,ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆ ਸੂਬੇਦਾਰ ਮੇਜਰ ਦਵਿੰਦਰ ਸਿੰਘ ਨੇ ਕਿਹਾ ਕਿ ਨਸਾ ਕਾਰਨ ਸਾਡੀ ਨੌਜਵਾਨ ਪੀੜੀ ਦਿਨ ਪ੍ਰਤੀ ਦਿਨ ਮੋਤ ਦੇ ਮੂੰਹ ਵੱਲ ਜਾ ਰਹੀ ਹੈ ਹਰ ਦਿਨ ਅਨੇਕਾਂ ਨੋਜਵਾਨ ਨਸ਼ਿਆਂ ਕਾਰਨ ਮੌਤ ਦੀ ਗ੍ਰਿਫ਼ਤ ਵਿਚ ਜਾ ਰਹੇ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਕਿ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕੈਡਿਟਸ ਵੱਖ ਵੱਖ ਸਕੂਲਾਂ ਕਾਲਜਾਂ ਯੂਨੀਵਰਸਿਟੀ ਅਤੇ ਆਮ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕ ਕਰਨ ਲਈ ਆਪਣਾ ਸਹਿਯੋਗ ਦੇਣ ਗਏ , ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਵਲੋਂ ਐਨ ਸੀ ਸੀ ਕੈਡਿਟਸ ਨੂੰ ਨਸ਼ਿਆਂ ਵਿਰੁੱਧ ਸੋਹ ਵੀ ਚੁਕਾਈ ਗਈ।