ਪੰਜਾਬ ਵਿੱਚ ਸਕਾਊਟ ਗਾਈਡਜ਼ ਰੈਡ ਕਰਾਸ ਫਸਟ ਏਡ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਪੰਜਾਬ ਦੀ ਮਹਾਨ ਮਹਿਲਾ ਸ਼੍ਰੀਮਤੀ ਰਾਵਿੰਦਰ ਕੌਰ ਰਾਣਾ ਸਿੱਧੂ ਮੈਡਮ ਦਾ ਬੇਟਾ ਨਵਰਤਨਬੀਰ ਸਿੰਘ ਸਿੱਧੂ,(ਪ੍ਰੈਸ ਕਿ ਤਾਕਤ ) ਉਨ੍ਹਾਂ ਦੀ ਪਤਨੀ ਸ੍ਰੀਮਤੀ ਮਨਦੀਪ ਕੌਰ ਅਤੇ ਉਨ੍ਹਾਂ ਦੇ ਕੈਨੇਡਾ ਜੰਨਮੇ ਬੱਚੇ ਹਰਨੀਆਜ ਬੀਰ ਸਿੰਘ ਫੂਲਕਾ ਅਤੇ ਬੇਟੀ ਅਮਨੀਜਾ ਕੌਰ ਫੂਲਕਾ ਪਟਿਆਲਾ ਵਾਪਸ ਆ ਗਏ ਅਤੇ ਬੱਚਿਆਂ ਦਾ ਦਾਖਲਾ ਯਾਦਵਿੰਦਰਾ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਹੈ। ਜਿਥੇ ਬੱਚੇ ਬਹੁਤ ਖੁਸ਼ ਸਤੁੰਸ਼ਟ ਅਤੇ ਖੇਡਾਂ ਗਤੀਵਿਧੀਆਂ ਤੇ ਆਪਣੀ ਕਾਬਲੀਅਤ ਹੁਨਰ ਗੁਣ ਗਿਆਨ ਪ੍ਰਦਸਿਤ ਕਰਕੇ ਅਨੰਦ ਮਾਣ ਰਹੇ ਹਨ। 
ਦਸਿਆ ਕਿ ਪੰਜਾਬ ਦੀ ਮਿੱਟੀ ਦੀ ਮਹਿਕ ਆਪਣੇ ਪੰਜਾਬ ਦੇ ਕਲਚਰ ਸਭਿਆਚਾਰਕ ਮਰਿਆਦਾਵਾਂ ਸੰਸਕਾਰਾਂ ਧਾਰਮਿਕ ਅਤੇ ਪੰਜਾਬੀ ਰੀਤੀ ਰਿਵਾਜਾਂ ਸਕੂਲ ਗਤੀਵਿਧੀਆਂ ਖੇਡਾਂ ਮੁਕਾਬਲਿਆਂ ਨੇ ਉਨ੍ਹਾਂ ਨੂੰ ਪੰਜਾਬ ਵਾਪਸ ਲਿਆਉਂਦਾ ਕਿਉਂਕਿ ਵਿਸ਼ੇਸ਼ਾਂ ਵਿਚ ਬਚਪਨ ਅਤੇ ਜਵਾਨੀ ਨੂੰ ਧੰਨ ਦੌਲਤ ਸ਼ੋਹਰਤਾਂ ਕਮਾਉਂਣ ਲਈ ਦਿਨ ਰਾਤ ਭੱਜਣਾ ਪੈ ਰਿਹਾ ਹੈ ਪਰ ਖੁਸ਼ੀਆਂ ਅਨੰਦ ਸਤੁੰਸ਼ਟੀ ਅਤੇ ਮਨ ਦੀ ਸ਼ਾਂਤੀ ਅਤੇ ਆਪਣਿਆਂ ਦੇ ਪਿਆਰ ਸਤਿਕਾਰ ਹਮਦਰਦੀ ਨਿਮਰਤਾ ਮਿਲਵਰਤਨ ਨਹੀਂ ਮਿਲਦੇ।ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਸਮਾਜ ਵਿੱਚ ਨਹੀਂ ਮਿਲਦੇ। ਸਟੱਡੀਜ਼ ਲਈ ਵਾਈ ਪੀ ਐਸ ਵਿਖੇ ਆਏ ਜਪਾਨੀ ਲੜਕੇ ਤੋਮੋਹੀਰੋ ਊਨਈਜਉਕਆ ਨੂੰ ਵੀ ਉਨ੍ਹਾਂ ਨੇ ਆਪਣੇ ਘਰ ਮਹਿਮਾਨ ਵਜੋਂ ਰਖਿਆ ਹੈ ਅਤੇ ਉਸ ਨੂੰ ਪੰਜਾਬੀ ਕਲੱਚਰ ਸਭਿਆਚਾਰ ਪਿੰਡ ਸ਼ਹਿਰ ਧਾਰਮਿਕ ਅਤੇ ਦੂਜੇ ਸਥਾਨ ਦਿਖਾਏ ਜਾ ਰਹੇ ਹਨ ਅਤੇ ਪੰਜਾਬੀ ਬੋਲਣੀ ਪੰਜਾਬੀ ਭੋਜਨ ਪਹਿਰਾਵੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਭਾਰਤ ਅਤੇ ਪੰਜਾਬ ਦੀ ਮਿੱਟੀ, ਸਿੱਖਿਆ ਸੰਸਥਾਵਾਂ, ਕਾਰੋਬਾਰ ਵਿਉਪਾਰ, ਦੇਸ਼ ਵਾਸੀਆਂ, ਸਿਖਿਆ ਸੰਸਥਾਵਾਂ ਦੇ ਅਧਿਆਪਕ-ਗੁਰੂਆਂ, ਅਤੇ ਗੁਰੂਆਂ ਅਵਤਾਰਾਂ ਨੇ ਜੋ ਸੰਸਕਾਰ, ਮਰਿਆਦਾਵਾਂ, ਪ੍ਰੇਮ ਹਮਦਰਦੀ, ਸਬਰ ਸ਼ਾਂਤੀ, ਮਿੱਤਰਤਾ, ਇਨਸਾਨੀਅਤ ਸਰਬੱਤ ਦੇ ਭਲੇ ਦੇ ਸੰਸਕਾਰ ਦਿੱਤੇ ਹਨ ਉਸ ਜਪਾਨੀ ਲੜਕੇ ਨੇ ਦੱਸਿਆ ਕਿ ਜਾਪਾਨ ਵਿਚ ਇਨਸਾਨੀ ਜੀਵਨ, ਆਪਣੇ ਦੇਸ਼ ਦੀ ਉੱਨਤੀ ਖੁਸ਼ਹਾਲੀ ਸੁਰੱਖਿਆ ਬਚਾਉ ਸਨਮਾਨ, ਵਾਤਾਵਰਨ, ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਪੀੜਤਾਂ ਨੂੰ ਬਚਾਉਣ ਹਾਦਸੇ ਘਟਾਉਣ ਲਈ ਹਰ ਮਹੀਨੇ ਟ੍ਰੇਨਿੰਗ ਪ੍ਰੋਗਰਾਮ ਅਤੇ ਮੌਕ ਡਰਿੱਲ ਕਰਵਾਕੇ ਜਾਂਦੇ ਹਨ।