No Result
View All Result
Friday, June 19, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੈਨੇਡੀਅਨ ਐਮ.ਪੀ. ਇਕਵਿੰਦਰ ਗਹੀਰ ਵੱਲੋਂ ਯੂਕੇ ਦੇ ਐਮ.ਪੀ. ਤਨਮਨਜੀਤ ਢੇਸੀ ਨਾਲ ਸਲੋਹ ਵਿਖੇ ਮੁਲਾਕਾਤ

admin by admin
in BREAKING, ENGLISH NEWS, National, PUNJAB, WORLD
0
ਕੈਨੇਡੀਅਨ ਐਮ.ਪੀ. ਇਕਵਿੰਦਰ ਗਹੀਰ ਵੱਲੋਂ ਯੂਕੇ ਦੇ ਐਮ.ਪੀ. ਤਨਮਨਜੀਤ ਢੇਸੀ ਨਾਲ ਸਲੋਹ ਵਿਖੇ ਮੁਲਾਕਾਤ
0
SHARES
0
VIEWS
Share on FacebookShare on Twitter

ਦੋਵੇਂ ਆਗੂਆਂ ਨੇ ਅੰਤਰਰਾਸ਼ਟਰੀ ਸਿਆਸੀ ਅਤੇ ਵਿਸ਼ਵ ਪੱਧਰੀ ਸਿੱਖ ਮੁੱਦਿਆਂ ‘ਤੇ ਕੀਤੀ ਚਰਚਾ

ਚੰਡੀਗੜ੍ਹ, 4 ਜਨਵਰੀ ( ) ਕੈਨੇਡਾ ਦੇ ਸਿੱਖ ਸੰਸਦ ਮੈਂਬਰ ਇਕਵਿੰਦਰ ਸਿੰਘ ਗਹੀਰ ਨੇ ਆਪਣੀ ਇੰਗਲੈਂਡ ਦੀ ਫੇਰੀ ਦੌਰਾਨ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਸਲੋਹ ਵਿਖੇ ਮੀਟਿੰਗ ਕੀਤੀ, ਜਿੱਥੇ ਦੋਵੇਂ ਸੰਸਦ ਮੈਂਬਰਾਂ ਨੇ ਰਾਜਸੀ ਅਤੇ ਵਿਸ਼ਵਵਿਆਪੀ ਸਿੱਖ ਮਾਮਲਿਆਂ ਬਾਰੇ ਚਰਚਾ ਕੀਤੀ।
ਇੱਕ ਪ੍ਰੈਸ ਬਿਆਨ ਵਿੱਚ, ਤਨਮਨਜੀਤ ਢੇਸੀ ਨੇ ਇਕਵਿੰਦਰ ਸਿੰਘ ਗਹੀਰ ਨੂੰ ਕੌਮ ਦਾ ਇੱਕ ਹੋਣਹਾਰ ਅਤੇ ਗਤੀਸ਼ੀਲ ਇਨਸਾਨ ਹੋਣ ਵਜੋਂ ਸ਼ਲਾਘਾ ਕੀਤੀ, ਜਿਸ ਵਿੱਚ ਕੈਨੇਡਾ ਅੰਦਰ ਸਿੱਖ ਭਾਈਚਾਰੇ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਉਣ ਦੀ ਅਥਾਹ ਸਮਰੱਥਾ ਹੈ। ਢੇਸੀ ਨੇ ਕਿਹਾ ਕਿ ਇਹ ਮੁਲਾਕਾਤ ਮੌਕੇ ਅੰਤਰਰਾਸ਼ਟਰੀ ਸਿਆਸਤ ਦੇ ਵੱਖ-ਵੱਖ ਪਹਿਲੂਆਂ, ਵਿਸ਼ਵ ਪੱਧਰੀ ਤਾਜ਼ਾ ਸਿੱਖ ਸਰੋਕਾਰਾਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਮਜ਼ਬੂਤੀ ​ ਦੇ ਮੌਕਿਆਂ ਦੀ ਖੋਜ ਕਰਨ ਉਪਰ ਕੇਂਦਰਿਤ ਭਰਪੂਰ ਚਰਚਾ ਹੋਈ।
ਦੋਵਾਂ ਉੱਘੇ ਸੰਸਦ ਮੈਂਬਰਾਂ ਵਿਚਾਲੇ ਸਿੱਖ ਕੌਮ ਨਾਲ ਸਬੰਧਤ ਭਖਦੇ ਮਸਲਿਆਂ ਦੇ ਨਾਲ-ਨਾਲ ਸਿਆਸੀ ਮਾਮਲਿਆਂ ‘ਤੇ ਡੂੰਘੀ ਸਮਝ ਅਤੇ ਸਹਿਯੋਗ ਨੂੰ ਵਧਾਉਣ ਲਈ ਦੁਵੱਲੀ ਵਿਚਾਰ ਚਰਚਾ ਹੋਈ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਪ੍ਰਵਾਸੀਆਂ ਦੀਆਂ ਸਾਂਝੀਆਂ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀ। ਇਸ ਤੋਂ ਇਲਾਵਾ ਵਿਚਾਰ-ਵਟਾਂਦਰੇ ਦਾ ਉਦੇਸ਼ ਕੈਨੇਡਾ ਅਤੇ ਬਰਤਾਨੀਆ ਵਿਚਕਾਰ ਦੁਵੱਲਾ ਸਹਿਯੋਗ ਅਤੇ ਏਕਤਾ ਵਧਾਉਣ ਦੇ ਖੇਤਰਾਂ ਦੀ ਪਛਾਣ ਕਰਨਾ ਸੀ।
ਸੰਸਦ ਮੈਂਬਰ ਢੇਸੀ ਨੇ ਸਰਹੱਦੋਂ ਪਾਰ ਦੁਵੱਲੀ ਸਮਝ ਨੂੰ ਉਤਸ਼ਾਹਿਤ ਕਰਨ ਹਿੱਤ ਅਜਿਹੇ ਸੰਵਾਦਾਂ ਦੀ ਮਹੱਤਤਾ ਅਤੇ ਵਿਸ਼ਵ ਪੱਧਰ ‘ਤੇ ਸਿੱਖਾਂ ਨੂੰ ਦਰਪੇਸ਼ ਸਾਂਝੀਆਂ ਚੁਣੌਤੀਆਂ ਦੇ ਹੱਲ ਲਈ ਸਹਿਯੋਗੀ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਦੋਵਾਂ ਸੰਸਦ ਮੈਂਬਰਾਂ ਨੇ ਆਪੋ-ਆਪਣੇ ਮੁਲਕਾਂ ਦੇ ਭਾਈਚਾਰਿਆਂ ਦੀ ਬਿਹਤਰੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ​​ਸਬੰਧਾਂ ਨੂੰ ਵਧਾਉਣ ਲਈ ਅਜਿਹੇ ਉਸਾਰੂ ਰੁਝੇਵਿਆਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਵਚਨਬੱਧਤਾ ਪ੍ਰਗਟਾਈ।
ਇਹ ਮੀਟਿੰਗ ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਨਾਜ਼ੁਕ ਮੁੱਦਿਆਂ ਨੂੰ ਹੱਲ ਕਰਨ, ਏਕਤਾ ਨੂੰ ਵਧਾਵਾ ਦੇਣ ਅਤੇ ਕੌਮਾਂ ਵਿਚਕਾਰ ਸਹਿਯੋਗ ਲਈ ਰਾਹ ਲੱਭਣ ਲਈ ਯਤਨਸ਼ੀਲ ਆਗੂਆਂ ਦੇ ਸਮਰਪਣ ਅਤੇ ਸਹਿਯੋਗੀ ਭਾਵਨਾ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ।

Post Views: 93
Tags: dhesifirst sikh mp of uk s tanmanjeet singh dhesilabour mp tanmanjeet singh dhesimp of uk s tanmanjeet singh dhesisloughtan dhesitan dhesi for sloughtan dhesi sloughtan manjeet singh dhesitanmanjeet dhesitanmanjeet singh dhesitanmanjeet singh dhesi boris johnsontanmanjeet singh dhesi johnsontanmanjeet singh dhesi letter boxtanmanjeet singh dhesi letterboxtanmanjeet singh dhesi speechtanmanjit singh dhesiuk mp tanmanjeet singh dhesi
Previous Post

ਤੀਜਾ ਵਾਤਾਵਰਨ ਸੰਭਾਲ ਮੇਲਾ-2024 ਨਹਿਰੂ ਰੋਜ ਗਾਰਡਨ ਲੁਧਿਆਣਾ ਵਿਖੇ 3 ਤੇ 4 ਫਰਵਰੀ, 2024 ਨੂੰ

Next Post

ਦੇਸ਼ ’ਚ ਕਰੋਨਾ ਦੇ 760 ਨਵੇਂ ਮਾਮਲੇ ਤੇ 2 ਮੌਤਾਂ

Next Post
कोविड -19: नये मामलों ने 19 लाख का आंकड़ा किया पार

ਦੇਸ਼ ’ਚ ਕਰੋਨਾ ਦੇ 760 ਨਵੇਂ ਮਾਮਲੇ ਤੇ 2 ਮੌਤਾਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800