ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਕਿਹਾ ਕਿ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਚੰਦ ਵੱਲ ਵਧ ਰਿਹਾ ਹੈ। ਪੁਲਾੜ ਵਾਹਨ ਨੂੰ ਉਪਰ ਚੁੱਕ ਕੇ ਧਰਤੀ ਦੇ ਪੰਧ ਵਿੱਚ ਚੰਦ ਵੱਲ ਭੇਜਣ ਦੀ ਪ੍ਰਕਿਰਿਆ ਅੱਜ ਸਵੇਰ ਨੂੰ ਕੀਤੀ ਗਈ। ਇਸ ਨਾਲ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਨਿਕਲ ਕੇ ‘ਟਰਾਂਸਲੂਨਰ’ ਆਰਬਿਟ ‘ਚ ਚਲਾ ਗਿਆ ਅਤੇ ਚੰਦ ਦੇ ਆਰਬਿਟ ਵੱਲ ਵਧਣਾ ਸ਼ੁਰੂ ਕਰ ਦਿੱਤਾ। ਹੁਣ ਉਸ ਨੂੰ ਚੰਦ ਦੇ ਪੰਧ ‘ਤੇ ਪਹੁੰਚਣ ਲਈ ਪੰਜ ਦਿਨ ਲੱਗਣਗੇ।