No Result
View All Result
Saturday, May 17, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨੇ ਮੋਰਨੀ ਖੇਤਰ ਵਿਚ ਸਿਹਤ ਸੇਵਾਵਾਂ ਲਈ ਅਰੋਗਯ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

admin by admin
in BREAKING, CHANDIGARH, COVER STORY, HARYANA, INDIA, National
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਅੰਬਾਲਾ ਦੇ ਸਾਬਕਾ ਸਾਂਸਦ ਸੁਰਗਵਾਸੀ ਸ੍ਰੀ ਰਤਨਲਾਲ ਕਟਾਰਿਆ ਦੇ 73ਵੇਂ ਜਨਮਦਿਨ ਮੌਕੇ ‘ਤੇ ਮਾਤਾ ਮਨਸਾ ਦੇਵੀ ਗਾਂਸ਼ਾਲਾ ਵਿਚ ਪ੍ਰਬੰਧਿਤ ਖੂਨਦਾਨ, ਅੱਖਾਂ ਦੀ ਜਾਂਚ ਤੇ ਹੈਲਥ ਚੈਕਅੱਪ ਮੇਗਾ ਕੈਂਪ ਵਿਚ ਸ਼ਿਰਕਤ ਕੀਤੀ। ਨਾਲ ਹੀ, ਮੁੱਖ ਮੰਤਰੀ ਨੇ ਮਾਤਾ ਮਨਸਾ ਦੇਵੀ ਗਾਂਧਾਮ ਪਰਿਸਰ ਵਿਚ ਪੰਛੀ ਨਿਵਾਸ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਮੋਰਨੀ ਖੇਤਰ ਵਿਚ ਸਿਹਤ ਸੇਵਾਵਾਂ ਲਈ ਅਰੋਗਯ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਹੀ ਕਲਾਮ ਐਕਸਪ੍ਰੈਸ ਐਂਬੂਲੈਂਸ ਦਾ ਲਿਰੀਖਣ ਵੀ ਕੀਤਾ।

          ਇਸ ਮੌਕੇ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਕਿਸੇ ਦੀ ਜਿੰਦਗੀ ਨੂੰ ਬਚਾਉਣ ਵਿਚ ਖੂਨ ਇਕ ਅਹਿਮ ਕੜੀ ਹੁੰਦਾ ਹੈ। ਹਰ ਕਿਸੇ ਨੂੰ ਆਪਣੀ ਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਰਤਨਲਾਲ ਕਟਾਰਿਆ ਇਕ ਖੁਸ਼ਦਿੱਲ ਇਨਸਾਨ ਸਨ। ਉਨ੍ਹਾਂ ਦੇ ਨਾਲ ਲੰਬੇ ਸਮੇਂ ਤੱਕ ਕਾਰਜ ਕਰਨ ਦਾ ਤਜਰਬਾ ਰਿਹਾ। ਉਹ ਆਪਣੀ ਭਾਸ਼ਾ ਸ਼ੈਲੀ ਦੇ ਕਾਰਨ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਰਾਜ ਕਰਦੇ ਹਨ। ਉਹ ਇਕ ਬੇਬਾਕ ਵਕਤਾ ਸਨ। ਅੱਜ ਦਾ ਇਹ ਕੈਂਪ ਉਨ੍ਹਾਂ ਦੀ ਯਾਦਾਂ ਦਾ ਕੈਂਪ ਹੈ। ਸਾਂਸਦ ਵਜੋ ਸ੍ਰੀ ਰਤਨਲਾਲ ਕਟਾਰਿਆ ਨੇ ਅੰਬਾਲਾ ਅਤੇ ਪੰਚਕੂਲਾ ਖੇਤਰ ਵਿਚ ਲੋਕਾਂ ਦੇ ਦਿੱਲਾਂ ਵਿਚ ਆਪਣੀ ਵਿਸ਼ੇਸ਼ ਛਾਪ ਛੱਡੀ। ਅੱਜ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬੰਤੋਂ ਕਟਾਰਿਆ ਦੇ ਯਤਨਾਂ ਨਾਲ ਉਨ੍ਹਾਂ ਦੀ ਯਾਦ ਵਿਚ ਖੂਨਦਾਨ, ਅੱਖਾਂ ਦੀ ਜਾਂਚ ਤੇ ਹੈਲਥ ਚੈਕਅੱਪ ਮੇਗਾ ਕੈਂਪ ਦਾ ਪ੍ਰਬੰਧ ਕੀਤਾ ਗਿਆਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵਾ ਨੂੰ ਜਿਸ ਲਗਨ ਅਤੇ ਸੇਵਾ ਭਾਵ ਨਾਲ ਸ੍ਰੀ ਕਟਾਰਿਆ ਕਰਦੇ ਸਨ ਉਸੀ ਸੇਵਾ ਭਾਵ ਨੂੰ ਅੱਜ ਸ੍ਰੀਮਤੀ ਬੰਤੋ ਕਟਾਰਿਆ ਅੱਗੇ ਵਧਾ ਰਹੀ ਹੈ।

          ਰੈਡਕ੍ਰਾਸ ਸੋਸਾਇਟੀ ਤੇ ਸਿਵਲ ਹਸਪਤਾਲ, ਪੰਚਕੂਲਾ ਦੇ ਸਹਿਯੋਗ ਨਾਲ ਪ੍ਰਬੰਧਿਤ ਇਸ ਖੂਨਦਾਨ ਕੈਂਪ ਵਿਚ 200 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਗਿਆ। ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ, ਸੈਕਟਰ-46 ਚੰਡੀਗੜ੍ਹ ਦੇ ਸਹਿਯੋਗ ਨਾਲ ਇਹ ਹੈਲਥ ਕੈਂਪ ਲਗਾਇਆ ਗਿਆ। ਮੁੱਖ ਮੰਤਰੀ ਨੇ ਖੂਨਦਾਨ ਕਰਨ ਵਾਲੇ ਨੌਜੁਆਨਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨਾਲ ਗਲਬਾਤ ਵੀ ਕੀਤੀ। ਕਈ ਨੌਜੁਆਨਾਂ ਨੇ 20 ਤੋਂ ਵੱਧ ਵਾਬ ਆਪਣੀ ਇੱਛਾ ਨਾਲ ਖੂਨਦਾਨ ਕੀਤਾ ਹੈ। ਅਜਿਹੇ ਨੌਜੁਆਨ ਦੂਜਿਆਂ ਨੂੰ ਖੂਨਦਾਨ ਕਰਨ ਲਈ ਪੇ੍ਰਰਿਤ ਵੀ ਕਰਦੇ ਹਨ।

ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸ ਸਰਕਾਰ ਤੋਂ ਡੇਢ ਗੁਣਾ ਵੱਧ ਕੰਮ ਕੀਤੇ

          ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਦੇ ਬਾਅਦ ਤੋਂ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਂਗਰਸ ਸਰਕਾਰ ਤੋਂ ਡੇਢ ਗੁਣਾ ਵੱਧ ਵਿਕਾਸ ਦੇ ਕੰਮ ਕੀਤੇ ਹਨ ਅਤੇ ਇਸੀ ਦਾ ਨਤੀਜਾ ਹੈ ਕਿ ਹਰਿਆਣਾ ਵਿਚ ਲੋਕਾਂ ਨੇ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਾਉਣ ਲਈ ਉਹ ਵਿਧਾਨਸਭਾ ਖੇਤਰਾਂ ਦੇ ਅਨੁਸਾਰ ਲੋਕਾਂ ਦੇ ਵਿਚ ਜਾ ਕੇ ਧੰਨਵਾਦ ਕਰਣਗੇ। ਜਲਦੀ ਹੀ ਇਸਦੀ ਕਾਰਜ ਯੋਜਨਾ ਬਣਾਈ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਦਾ ਕਿਸਾਨ ਹਿੱਤ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸੂਖਮ ਸਿੰਚਾਈ ਪਰਿਯੋਜਨਾਵਾਂ ਲਈ 70 ਤੋਂ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਮਿਲੇ ਇਸ ਦੇ ਲਈ ਸੁਪਰੀਮ ਕੋਰਟ ਪਹਿਲਾਂ ਹੀ ਫੈਸਲਾ ਦੇ ਚੁੱਕਾ ਹੈ। ਰਾਜਨੀਤੀ ਦੇ ਕਾਰਨ ਇਹ ਮੁੱਦਾ ਹੱਲ ਨਹੀਂ ਹੋ ਪਾ ਰਿਹਾ।

          ਉਨ੍ਹਾਂ ਨੇ ਕਿਹਾ ਕਿ ਪਰਾਲੀ ਦੇ ਪ੍ਰਬੰਧਨ ‘ਤੇ ਸੁਪਰੀਮ ਕੋਰਟ ਨੇ ਵੀ ਹਰਿਆਣਾ ਦੀ ਤਾਰੀਫ ਕੀਤੀ ਹੈ। ਅਸੀਂ ਹਰਿਆਣਾ ਵਿਚ ਸਾਰੀ ਫਸਲਾਂ ਐਮਐਸਪੀ ‘ਤੇ ਖਰੀਦ ਰਹੇ ਹਨ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਵੀ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਭਾਵਾਂਤਰ ਭਰਪਾਈ ਯੋਜਨਾ ਵੀ ਹਰਿਆਣਾ ਦੀ ਇਕ ਅਨੋਖੀ ਯੋਜਨਾ ਹੈ, ਜਿਨ੍ਹਾਂ ਫਸਲਾਂ ਨੂੰ ਐਮਐਸਪੀ ‘ਤੇ ਨਹੀਂ ਖਰੀਦਿਆ ਜਾਂਦਾ, ਉਸ ਦੇ ਅੰਤਰਾਲ ਨੂੰ ਭਾਵਾਂਤਰ ਭਰਪਾਈ ਤਹਿਤ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਉ੍ਹਨਾਂ ਨੇ ਕਿਹਾ ਕਿ ਸ਼ਾਹਬਾਦ ਵਿਚ ਸੂਰਜਮੁਖੀ ਓਇਲ ਮਿੱਲ ਤੇ ਰਿਵਾੜੀ ਵਿਚ ਸਰੋਂ ਤੇਲ ਮਿੱਲ ਲਗਾਈ ਜਾ ਰਹੀ ਹੈ।

          ਸ਼ਹਿਰੀ ਸਥਾਨਕ ਨਿਗਮ ਚੋਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਹਰਿਆਣਾ ਰਾਜ ਚੋਣ ਕਮਿਸ਼ਨ ਇਸ ਦਾ ਐਲਾਨਕਰੇਗਾ, ਅਸੀਂ ਚੋਣ ਲਈ ਤਿਆਰ ਹਨ।

          ਇਸ ਮੌਕੇ ‘ਤੇ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਮੌਜੂਦ ਸਨ।

Post Views: 49
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: breaking newsHaryanaharyana cmharyana cm nayab singh sainiharyana hindi newsHaryana newsharyana news in hindiharyana news todayhindi newsNayab Singh Saininayab singh saini news
Previous Post

ਅਧਿਕਾਰੀ ਜਨਤਾ ਦੀ ਸਮਸਿਆਵਾਂ ਦੇ ਹੱਲ ਨੂੰ ਦੇਣ ਪ੍ਰਾਥਮਿਕਤਾ – ਅਨਿਲ ਵਿਜ

Next Post

17 dec 2024 e-paper

Next Post

17 dec 2024 e-paper

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In