ਚੰਡੀਗੜ੍ਹ,,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਸ਼ਲਿਆ ਬੰਨ੍ਹ ਵਿੱਚ ਜਲ ਪੱਧਰ ਦਾ ਮੁਲਾਂਕਨ ਕਰਨ ਲਈ ਅੱਜ ਕੌਸ਼ਲਿਆ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪੰਚਕੂਲਾ ਦੀ ਡਿਪਟੀ ਕਮਿਸ਼ਨ ਪ੍ਰਿਯੰਕਾ ਸੋਨੀ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।
ਮੀਡੀਆ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਇਸ ਨਾਲ ਕੌਸ਼ਲਿਆ ਡੈਮ ਵਿਚ ਜਲ ਪੱਧਰ ਕਾਫੀ ਵੱਧ ਗਿਆ ਹੈ। ਵਧੇ ਜਲਪੱਧਰ ਨੁੰ ਕੰਟਰੋਲ ਕਰਨ ਲਈ ਬੰਨ੍ਹ ਦੇ ਗੇਟ ਖੋਲੇ ਗਏ ਹਨ ਅਤੇ 4000 ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਹਾਲਾਂਕਿ , ਬਰਸਾਤ ਰੁਕਨ ਨਾਲ ਸਥਿਤੀ ਕੰਟਰੋਲ ਵਿਚ ਨਜਰ ਆ ਰਹੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਥਿਨੀ ਕੁੰਡ ਬੈਰਾਜ ‘ਤੇ ਇਕ ਲੱਖ ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਇੱਥੈ 300,000 ਕਿਯੂਸਿਕ ਪਾਣੀ ‘ਤੇ ਅਲਰਟ ਹੁੰਦਾ ਹੈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਸਾਡੀ ਤਿਆਰੀ ਬਰਕਰਾਰ ਹੈ, ਚਾਹੇ ਉਹ ਬਰਸਾਤ ਦੀ ਵਜ੍ਹਾ ਨਾਲ ਹੋਵੇ ਜਾਂ ਪਹਾੜਾਂ ਤੋਂ ਪਾਣੀ ਆਉਣ ਦੀ। ਉਨ੍ਹਾਂ ਨੇ ਕਿਹਾ ਕਿ ਕੁੱਝ ਇਲਾਕਿਆਂ ਵਿਚ ਇਕ ਜਾਂ ਦੋ ਘੰਟੇ ਦੀ ਛੋਟੇ ਸਮੇਂ ਲਈ ਜਲਭਰਾਅ ਹੋਇਆ ਹੈ, ਪਰ ਸਥਿਤੀ ਫਿਲਹਾਲ ਕੰਟਰੋਲ ਵਿਚ ਹੈ।
ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੁੰ ਲੈ ਕੇ ਕੀਤੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਇਸ ਨੁੰ ਨਿਰਾਧਾਰ ਦਸਿਆ ਅਤੇ ਕਿਹਾ ਕਿ ਅੱਜ ਉਨ੍ਹਾਂ ਦਾ ਪੰਚਕੂਲਾ ਵਿਚ ਪ੍ਰੋਗ੍ਰਾਮ ਹੈ ਅਤੇ ਉਹ ਜਿਸ ਪਾਣੀ ਦਾ ਜਿਕਰ ਕਰ ਰਹੇ ਹਨ ਉਹ ਡੇਰਾਬਸੀ ਦਾ ਜਲਭਰਾਅ ਵਾਲਾ ਇਲਾਕਾ ਹੈ। ਕਿਸੇ ਵੀ ਖੇਤਰ ਨੂੰ ਦੇਖ ਕੇ ਊਹ ਕਹਿੰਦੇ ਹਨ ਕਿ ਹਰਿਆਣਾ ਵਿਚ ਪਾਣੀ ਭਰਿਆ ਹੋਇਆ ਹੈ, ਮੈਨੁੰ ਲਗਦਾ ਹੈ ਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ, ਡੇਰਾਬਸੀ ਖੇਤਰ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹੈ, ਉਹ ਇਸ ਨੁੰ ਹਰਿਆਣਾ ਨੂੰ ਸੌਂਪਣ ਜਾ ਰਹੇ ਹੋਣਗੇ। ਡੇਰਾਬਸੀ ਵਿਚ ਪਾਣੀ ਨੂੰ ਦੇਖ ਕੇ ਹਰਿਆਣਾ ਦੇ ਬਾਰੇ ਵਿਚ ਗੱਲ ਕਰਨਾ ਇਕ ਮਜਾਕ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮਨੋਹਰ ਲਾਲ ਨੇ ਸਪਸ਼ਟ ਕੀਤਾ ਕਿ ਹਰਿਆਣਾ ਵਿਚ ਬਿਜਲੀ ਦੀ ਕੋਈ ਸਮਸਿਆ ਨਹੀਂ ਹੈ। ਉਨ੍ਹਾਂ ਨੇ ਬੇਵਜ੍ਹਾ ਇਕ ਅਜਿਹਾ ਮੁੱਦਾ ਬਨਾਉਣ ਦੇ ਯਤਨਾਂ ਦੀ ਹਾਲੋਚਨਾ ਕੀਤੀ ਜੋ ਮੌਜੂਦਾ ਵਿਚ ਹੀ ਨਹੀਂ ਹੈ ਅੇਤ ਸੂਬੇ ਵਿਚ ਪ੍ਰਗਤੀ ਦੇ ਲਈ ਆਪਣੀ ਪ੍ਰਤੀਬੱਧਤਾ ਨੁੰ ਵੀ ਦੋਹਰਾਇਆ
ਮੁੱਖ ਮੰਤਰੀ ਨੇ ਮੈਂਗੋ ਮੇਲਾ ਦਾ ਵੀ ਅਵਲੋਕਨ ਕੀਤਾ
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਜੌਰ ਦੇ ਇਤਿਹਾਸਕ ਯਾਦਵੇਂਦਰ ਗਾਰਡਨ ਵਿਚ ਸੈਰ-ਸਪਾਟਾ ਵਿਭਾਗ ਅਤੇ ਬਾਗਬਾਨੀ ਵਿਭਾਗ ਵੱਲੋਂ ਸੰਯੁਕਤ ਰੂਪ ਨਾਲ ਪ੍ਰਬੰਧਿਤ 30ਵੇਂ ਮੈਂਗੋ ਮੇਲੇ ਦਾ ਵੀ ਦੌਰਾ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਮੇਲੇ ਦਾ ਦੌਰਾ ਕੀਤਾ ਅਤੇ ਕਈ ਮੈਂਗੋ ਸਟਾਲਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਫਲਾ ਦੇ ਰਾਜਾ ਅੰਬ ਦਾ ਸਵਾਦ ਚਖਿਆ। ਨਾਲ ਹੀ ਉਨ੍ਹਾਂ ਨੇ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਅੰਬ ਉਤਪਾਦਕਾਂ ਨਾਲ ਵੀ ਗਲਬਾਤ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਨੇ ਇਸ ਗਲ ‘ਤੇ ਚਾਨਣ ਪਾਇਆ ਕਿ ਮੈਂਗੋ ਮੇਲੇ ਦੇ ਪ੍ਰਬੰਧ ਦੇ ਪਿੱਛੇ ਪ੍ਰਾਥਮਿਕ ਉਦੇਸ਼ ਜਨਤਾ ਅਤੇ ਕਿਸਾਨਾਂ ਦੋਵਾਂ ਨੁੰ ਉਪਲਬਧ ਅੰਬਾਂ ਦੀ ਵੱਖ-ਵੱਖ ਕਿਸਮਾਂ ਦੇ ਬਾਰੇ ਵਿਚ ਸਿਖਿਅਤ ਕਰਨਾ ਹੈ, ਨਾਲ ਹੀ ਅੰਬ ਦੀ ਖੇਤੀ ਨੂੰ ਵੀ ਪ੍ਰੋਤਸਾਹਿਤ ਕਰਨਾ ਹੈ।
ਇਸ ਮੌਕੇ ‘ਤੇ ਸਿਖਿਆ ਮੰਤਰੀ ਕੰਵਰ ਪਾਲ, ਡਿਪਟੀ ਕਮਿਸ਼ਨਰ ਪ੍ਰਿਯੰਕਾ ਸੋਨੀ, ਡੀਸੀਪੀ ਸੁਮੇਰ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।