1 ਅਕਤੂਬਰ 2023 ਤੋਂ ਨਗਰ ਨਿਗਮ ਮੇਅਰ ਨੂੰ ਹੁਣ 30 ਹਜਾਰ ਰੁਪਏ, ਜੇਕਰ ਪਰਿਸ਼ਦ ਦੇ ਚੇਅਰਮੈਨ ਨੂੰ 18 ਹਜਾਰ ਰੁਪਏ ਅਤੇ ਨਗਰ ਸਮਿਤੀ ਦੇ ਚੇਅਰਮੈਨ ਨੂੰ 10 ਹਜਾਰ ਰੁਪਏ ਮਿਲੇਗਾ ਮਾਣਭੱਤਾ
ਮੁੱਖ ਮੰਤਰੀ ਨੇ ਕੀਤੀ ਹਿੰਦੀ ਅੰਦੋਲਨ ਸਤਅਗ੍ਰਹਿਆਂ ਤੇ ਐਮਰਜੈਂਸੀ ਪੀੜਤਾਂ ਦੀ ਪੈਂਸ਼ਨ ਵਿਚ ਵਾਧੇ ਦਾ ਐਲਾਨ, ਹੁਣ 10 ਹਜਾਰ ਰੁਪਏ ਦੀ ਬਜਾਏ ਮਿਲੇਗੀ 15 ਹਜਾਰ ਰੁਪਏ ਪੈਂਸ਼ਨ
ਸਰਕਾਰੀ ਕਰਮਚਾਰੀਆਂ ਨੂੰ ਵੀ ਮਿਲਿਆ ਦਿਵਾਲੀ ਤੋਹਫਾ ਮੁੱਖ ਮੰਤਰੀ ਨੇ ਦੀ ਕਰਮਚਾਰੀਆਂ ਦੇ ਡੀਏ ਵਿਚ 4 ਫੀਸਦੀ ਵਾਧੇ ਦਾ ਐਲਾਨ
ਚੰਡੀਗੜ੍ਹ, 26 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਦੀਵਾਲੀ ਤਿਉਹਾਰ ਦੇ ਸ਼ੁਭ ਮੌਕੇ ਤੋਂ ਪਹਿਲਾਂ ਵੱਡਾ ਤੋਹਫਾ ਦਿੰਦੇ ਹੋਏ ਨਗਰ ਨਿਗਮ, ਨਗਰ ਪਰਿਸ਼ਦ ਤੇ ਸਮਿਤੀਆਂ ਦੇ ਮੇਅਰ ਅਤੇ ਚੇਅਰਮੈਨ ਸਮੇਤ ਮੈਂਬਰਾਂ ਦੇ ਮਾਣਭੱਤੇ ਵਿਚ ਵਰਨਣਯੋਗ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਧਿਆ ਹੋਇਆ ਮਾਣਭੱਤਾ 1 ਅਕਤੂਬਰ 2023 ਤੋਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਹਿੰਦੀ ਅੰਦੋਲਨ ਸਤਿਅਗ੍ਰਹਿਆਂ ਤੇ ਐਮਰਜੈਂਸੀ ਪੀੜਤਾਂ ਦੀ ਪੈਂਸ਼ਨ 10 ਹਜਾਰ ਰੁਪਏ ਤੋਂ ਵਧਾ ਕੇ 15 ਹਜਾਰ ਰੁਪਏ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਨੂੰ ਵੀ ਦੀਵਾਲੀ ਤੋਹਫਾ ਦਿੰਦੇ ਹੋਏ ਡੀਏ ਵਿਚ 4 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ।
ਸੂਬਾ ਸਰਕਾਰ ਦੇ ਅੱਜ 9 ਸਾਲ ਪੂਰੇ ਹੋਣ ਦੇ ਮੌਕੇ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰਪਾਲ ਵੀ ਮੌਜੂਦ ਰਹੇ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਗਰ ਨਿਗਮਾਂ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਕਾਊਂਸਲਰਸ, ਨਗਰ ਪਰਿਸ਼ਦ ਦੇ ਚੇਅਰਮੈਨਾਂ ਸਮੇਤ ਮੈਂਬਰਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਮੀਟਿੰਗ ਹੋਈ ਸੀ ਜਿਸ ਵਿਚ ਮਾਣਭੱਤੇ ਵਧਾਉਣ ‘ਤੇ ਵਿਚਾਰ ਕੀਤਾ ਅਿਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੇਅਰ ਨੂੰ 20,500 ਰੁਪਏ ਮਹੀਨਾ ਮਾਣਭੱਤਾ ਮਿਲਦਾ ਸੀ, ਜਿਸ ਨੂੰ ਹੁਣ ਵਧਾ ਕੇ 30000 ਰੁਪਏ ਕੀਤਾ ਗਿਆ ਹੈ। ਇਸੀ ਤਰ੍ਹਾ ਸੀਨੀਅਰ ਡਿਪਟੀ ਮੇਅਰ ਨੂੰ ਮਾਣਭੱਤਾ 16500 ਰੁਪਏ ਤੋਂ ਵਧਾ ਕੇ 25000 ਰੁਪਏ , ਡਿਪਟੀ ਮੇਅਰ ਦਾ ਮਾਣਭੱਤਾ 13000 ਰੁਪਏ ਤੋਂ ਵਧਾ ਕੇ 20000 ਰੁਪਏ ਅਤੇ ਪਾਰਸ਼ਦਾਂ ਦਾ ਮਾਣਭੱਤਾ 10500 ਰੁਪਏ ਤੋਂ ਵਧਾ ਕੇ 15000 ਰੁਪਏ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਨਗਰ ਪਰਿਸ਼ਦ ਦੇ ਚੇਅਰਮੈਨ ਦਾ ਮਾਣਭੱਤਾ 10500 ਰੁਪਏ ਤੋਂ ਵਧਾ ਕੇ 18000 ਰੁਪਏ , ਵਾਇਸ ਚੇਅਰਮੈਨ ਦਾ ਮਾਣਭੱਤਾ 7500 ਰੁਪਏ ਤੋਂ ਵਧਾ ਕੇ 12000 ਰੁਪਏ, ਪਾਰਸ਼ਦਾਂ ਦਾ ਮਾਣਭੱਤਾ 7500 ਰੁਪਏ ਤੋਂ ਵਧਾ 12000 ਰੁਪਏ ਕੀਤਾ ਗਿਆ ਹੈ। ਨਗਰ ਸਮਿਤੀਆਂ ਦੇ ਚੇਅਰਮੈਨ ਦਾ ਮਾਣਭੱਤਾ 6500 ਰੁਪਏ ਤੋਂ ਵਧਾ ਕੇ 10000 ਰੁਪਏ , ਵਾਇਸ ਚੈਅਰਮੈਨ ਦਾ ਮਾਣਭੱਤਾ 4500 ਰੁਪਏ ਤੋਂ ਵਧਾ 8000 ਰੁਪਏ ਅਤੇ ਪਾਰਸ਼ਦਾਂ ਦਾ ਮਾਣਭੱਤਾ ਵੀ 4500 ਰੁਪਏ ਤੋਂ ਵਧਾ ਕੇ 8000 ਰੁਪਏ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਜਿਲ੍ਹਾ ਪਰਿਸ਼ਦ ਦੇ ਚੇਅਰਮੈਨਾਂ ਦਾ ਮ੍ਰਾਣਭੱਤਾ 10000 ਰੁਪਏ ਤੋਂ ਵਧਾ ਕੇ 20000 ਰੁਪਏ , ਵਾਇਸ ਚੇਅਰਮੈਨ ਦਾ ਮਾਣਭੱਤਾ 7500 ਰੁਪਏ ਤੋਂ ਵਧਾ ਕੇ 15000 ਰੁਪਏ ਅਤੇ ਮੈਂਬਰਾਂ ਦਾ ਮਾਣਭੱਤਾ 3000 ਰੁਪਏ ਤੋਂ ਵਧਾ ਕੇ6000 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਚਾਇਤ ਸਮਿਤੀ ਦੇ ਚੇਅਰਮੈਨਾਂ ਦਾ ਮਾਣਭੱਤਾ 7500 ਰੁਪਏ ਤੋਂ ਵਧਾ ਕੇ 15000 ਰੁਪਏ ਵਾਇਸ ਚੇਅਰਮੈਨ ਦਾ ਮਾਣਭੱਤਾ 3500 ਰੁਪਏ ਤੋਂ ਵਧਾ 7000 ਰੁਪਏ ਅਤੇ ਮੈਂਬਰਾਂ ਦਾ ਮਾਣਭੱਤਾ 1600 ਰੁਪਏ ਤੋਂ ਵਧਾ ਕੇ 3000 ਰੁਪਏ ਕੀਤਾ ਗਿਆ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਵੱਲੋਂ ਹਿੰਦੀ ਅੰਦੋਲਨ-1957 ਦੇ ਮਾਤਰਭਾਸ਼ਾ ਸਤਿਆਗ੍ਰਹਿਆਂ ਤੇ ਐਮਰਜੈਂਸੀ ਪੀੜਤਾਂ ਤੇ ਵਿਧਵਾਵਾਂ ਨੂੰ 10 ਹਜਾਰ ਰੁਪਏ ਦੀ ਮਹੀਨਾ ਪੈਂਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅੱਜ ਇਸ ਪੈਂਸ਼ਨ ਰਕਮ ਨੂੰ ਵਧਾ ਕੇ ਵੀ 15 ਹਜਾਰ ਰੁਪਏ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਪਰਿਵਾਰ ਪਹਿਚਾਣ ਪੱਤਰ ਡਾਟਾ ਦੇ ਆਧਾਰ ‘ਤੇ 60 ਸਾਲ ਦੀ ਉਮਰ ਪੂਰੀ ਕਰਨ ਵਾਲੇ 42431 ਲੋਕਾਂ ਦੀ ਬੁਢਾਪਾ ਸਨਮਾਨ ਪੈਂਸ਼ਨ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੀਪੀਪੀ ਦੇ ਬਨਣ ਨਾਲ ਹੁਣ ਲੋਕਾਂ ਦੀ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ ਹਨ।
ਮੁੱਖ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਸਰਕਾਰੀ ਕਰਮਚਾਰੀਆਂ ਦੇ ਡੀਏ ਵਿਚ 4 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਡੀਏ ਵਿਚ 42 ਫੀਸਦੀ ਤੋਂ 46 ਫੀਸਦੀ ਦਾ ਵਾਧਾ ਕੀਤਾ ਹੈ। ਹੁਣ 1 ਜੁਲਾਈ 2023 ਤੋਂ ਹਰਿਆਣਾ ਦੇ ਲਗਭਗ ਸਾਢੇ 3 ਲੱਖ ਕਰਮਚਾਰੀਆਂ ਨੂੰ ਵੀ ਵੱਧ 4 ਫੀਸਦੀ ਡੀਏ ਦਾ ਲਾਭ ਮਿਲੇਗਾ।