ਸਿਰਸਾ ਆਟੋ ਮਾਰਕਿਟ ਵਿਚ ਪੈਟਰੋਲ ਪੰਪ ਤੇ ਦੁਕਾਨਾਂ ਆਦਿ ਦੇ ਲਈ ਭੂਮੀ ਅਲਾਟ ਕਰਨ ਦਾ ਐਲਾਨ
ਥੇਹੜ ਤੋਂ ਵਿਸਥਾਪਿਤਾਂ ਨੂੰ ਸਲਾਰ ਵਿਚ ਮਿਲਣਗੇ 100-100 ਵਰਗ ਗਜ ਦੇ ਪਲਾਟ
ਚੰਡੀਗੜ੍ਹ, 29 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 1997-98 ਵਿਚ ਆਟੋ ਮਾਰਕਿਟ ਸਿਰਸਾ ਤੋਂ ਲਈ ਗਈ 70 ਲੱਖ ਰੁਪਏ ਦੀ ਰਕਮ ਬੈਂਕ ਵਿਆਜ ਸਮੇਤ ਵਾਪਸ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਆਟੋ ਮਾਰਕਿਟ ਵਿਚ ਦੁਕਾਨਾਂ , ਪੈਟਰੋਲ ਪੰਪ, ਸਰਵਿਸ ਸਟੇਸ਼ਨ, ਰੇਸਟੋਰੇਂਟ ਆਦਿ ਲਈ ਨਿਰਧਾਰਿਤ ਭੂਮੀ ਅਲਾਟ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਅੱਜ ਸਿਰਸਾ ਦੀ ਆਟੋ ਮਾਰਕਿਟ ਦਾ ਅਚਾਨਕ ਨਿਰੀਖਣ ਕਰਨ ਬਾਅਦ ਦੁਕਾਨਦਾਰਾਂ ਦੀ ਸਮਸਿਆਵਾਂ ਦੀ ਸੁਣਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਆਟੋ ਮਾਰਕਿਟ ਵਿਚ 7 ਕਰੋੜ ਦੀ ਲਾਗ ਨਾਲ 210 ਨਵੇਂ ਦੁਕਾਨਾਂ ਦਾ ਨਿਰਮਾਣ ਕਰਵਾ ਕੇ ਨੀਲਾਮੀ ਰਾਹੀਂ ਇੰਨ੍ਹਾਂ ਦੁਕਾਨਾਂ ਨੂੰ ਅਲਾਟ ਕੀਤਾ ਜਾਵੇਗਾ। ਇਹ ਦੁਕਾਨਾਂ ਸਿਰਫ ਉਨ੍ਹਾਂ ਲੋਕਾਂ ਨੂੰ ਵੰਡੀਆਂ ਜਾਣਗੀਆਂ ਜੋ ਲੋਕ ਇਸੀ ਸੈਕਟਰ ਨਾਲ ਜੁੜੇ ਖੇਤਰ ਵਿਚ ਕੰਮ ਕਰ ਰਹੇ ਹਨ। ਇਸ ਤਰ੍ਹਾ ਸਹੀ ਲੋਕਾਂ ਨੂੰ ਦੁਕਾਨਾਂ ਦਾ ਲਾਭ ਮਿਲੇਗਾ ਅਤੇ ਆਟੋ ਮਾਰਕਿਟ ਵੀ ਪੂਰੀ ਤਰ੍ਹਾ ਵਿਕਸਿਤ ਹੋ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਆਟੋ ਮਾਰਕਿਟ ਵਿਚ ਨਿਰਧਾਰਿਤ ਪੈਟਰੋਲ ਪੰਪ ਦੀ ਜਮੀਨ ‘ਤੇ ਪੈਟਰੋਲ ਪੰਪ ਲਗਾਉਣ ਦੇ ਲਈ ਵੀ ਜਲਦੀ ਹੀ ਨੀਲਾਮੀ ਕੀਤੀ ਜਾਵੇਗੀ। ਇਸ ਦੀ ਮਿਨੀਮਮ ਬੇਸ ਪ੍ਰਾਇਸ 9 ਕਰੋੜ ਰੁਪਏ ਰੱਖੀ ਜਾਵੇਗੀ ਤਾਂ ਜੋ ਨੇੜੇ ਦੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਆਟੋ ਮਾਰਕਿਟ ਵਿਚ ਨਗਰ ਪਰਿਸ਼ਦ ਵੱਲੋਂ ਲਗਭਗ ਇਕ ਏਕੜ ਭੂਮੀ ‘ਤੇ 36 ਦੁਕਾਨਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਕਲੈਕਟਰ ਰੇਟ ਦੇ ਹਿਸਾਬ ਨਾਲ ਦੁਕਾਨਦਾਰਾਂ ਨੂੰ ਨੀਲਾਮ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਆਟੋ ਮਾਰਕਿਟ ਵਿਚ ਦੋ ਸਰਵਿਸ ਸਟੇਸ਼ਨ ਅਤੇ ਰੇਸਟੋਰੇਂਟ ਲਈ ਵੀ ਥਾਂ ਨਿਰਧਾਰਿਤ ਕੀਤੀ ਗਈ ਹੈ। ਇਸ ਭੂਮੀ ਨੂੰ ਵੀ ਨੀਲਾਮੀ ਜਰਇਏ ਵੇਚਿਆ ਜਾਵੇਗਾ। ਇਸ ਤਰ੍ਹਾ ਆਟੋ ਮਾਰਕਿਟ ਨੂੰ ਸਾਰੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸਿਰਸਾ ਆਟੋ ਮਾਰਕਿਟ ਵਿਚ ਪਹੁੰਚ ਕੇ ਅਤੇ 38 ਸਾਲ ਪਹਿਲਾਂ ਸਥਾਪਿਤ ਮਾਰਕਿਟ ਦਾ ਨਿਰੀਖਣ ਕਰ ਦੁਕਾਨਦਾਰਾਂ ਦੀ ਸਮਸਿਆਵਾਂ ਸੁਣੀਆਂ। ਸਨ 1985 ਵਿਚ ਬਣੀ ਇਸ ਮਾਰਕਿਟ ਵਿਚ ਚੱਲੀ ਆ ਰਹੀ ਸਮਸਿਆਵਾਂ ਦਾ ਹੱਲ ਕੀਤਾ ਗਿਆ ਹੈ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਥੇਹੜ ਤੋਂ ਹਾਊਸਿੰਗ ਬੋਰਡ ਵਿਚ ਵਿਸਥਾਪਿਤ 750 ਤੋਂ ਵੱਧ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਮਸਿਆਵਾਂ ਸੁਣੀਆਂ। ਮੁੱਖ ਮੰਤਰੀ ਨੇ ਕਿਹਾ ਕਿ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਨ੍ਹਾਂ ਪਰਿਵਾਰਾਂ ਨੂੰ ਪੁਰਾਤੱਤਵ ਵਿਭਾਗ ਦੀ ਜਮੀਨ ਨਾਲ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਅਸਥਾਈ ਤੌਰ ‘ਤੇ ਵਸਾਇਆ ਗਿਆ ਸੀ। ਉਨ੍ਹਾਂ ਨੂੰ ਜਲਦੀ ਹੀ ਸਲਾਰਪੁਰ ਪਿੰਡ ਵਿਚ ਜਮੀਨ ਖਰੀਦ ਕੇ 100-100 ਗਜ ਦੇ ਪਲਾਟ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਗਰੁੱਪ ਡੀ ਦੀ ਭਰਤੀ ਦਾ ਕਾਰਜ ਅਗਲੇ ਮਹੀਨੇ ਤਕ ਪੂਰਾ ਕਰ ਲਿਆ ਜਾਵੇਗਾ ਅਤੇ ਹਰਿਆਣਾ ਸਰਕਾਰ ਨੌਜੁਆਨਾਂ ਨੂੰ ਜਲਦੀ ਹੀ ਨੌਕਰੀ ਦੇਣ ਦਾ ਕੰਮ ਕਰੇਗੀ। ਇਸ ਦੇ ਬਾਅਦ ਸਿਰਸਾ ਦੇ ਪੱਤਰਕਾਰਾਂ ਨੇ ਪੈਂਸ਼ਨ ਵਧਾਏ ਜਾਣ ‘ਤੇ ਮੁੱਖ ਮੰਤਰੀ ਦਾ ਸ਼ਾਲ ਭੈਂਟ ਕਰ ਧੰਨਵਾਦ ਪ੍ਰਗਟਾਇਆ।
ਉਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿਰਸਾ ਅਨਾਜ ਮੰਡੀ ਦਾ ਨਿਰੀਖਣ ਕਰ ਫਸਲ ਖਰੀਦ ਦਾ ਜਾਇਜਾ ਲਿਆ ਅਤੇ ਕਿਸਾਨਾਂ ਤੇ ਵਪਾਰੀਆਂ ਦੀ ਸਮਸਿਆਵਾਂ ਵੀ ਸੁਣੀਆਂ। ਸੀਵਰੇਜ ਦੀ ਸਮਸਿਆ ‘ਤੇ ਮੁੱਖ ਮੰਤਰੀ ਨੇ ਮੰਡੀ ਵਿਚ ਨਵਾਂ ਸੀਵਰੇਜ ਸਿਸਟਮ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਾਰੀ ਮੰਡੀਆਂ ਵਿਚ ਮੁਰੰਮਤ ਦੇ ਕੰਮ ਮਾਰਕਿਟ ਕਮੇਟੀ ਵੱਲੋਂ ਕੀਤੇ ਜਾਣਗੇ, ਜਿਸ ਦੇ ਲਈ ਮੰਡੀ ਦੁਕਾਨਦਾਰਾਂ ਨੂੰ ਨਿਰਧਾਰਿਤ ਸਾਲਾਨਾ ਫੀਸ ਦੇਣੀ ਹੋਵੇਗੀ। ਇਹ ਫੀਸ ਮੰਡੀ ਅਨੁਸਾਰ ਨਿਰਧਾਰਿਤ ਕੀਤੀ ਜਾਵੇਗੀ।