
ਨਵੀਂ ਦਿੱਲੀ(ਪ੍ਰੈਸ ਕੀ ਤਾਕਤ), 7 ਮਾਰਚ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬਹੁ-ਕਰੋੜੀ ਚਿੱਟ ਫ਼ੰਡ ਕੇਸ ਦੇ ਸੰਬੰਧ ਵਿਚ ਭਗੌੜੇ ਪਰਲ ਗਰੁੱਪ ਦੇ ਤਤਕਾਲੀ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਦੋਸ਼ੀ ਨੂੰ ਫ਼ਿਜ਼ੀ ਤੋਂ ਡਿਪੋਰਟ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਸੀ।