No Result
View All Result
Friday, May 8, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿਵਲ ਸਰਜਨ ਨੇ ਮਾਤਰੀ ਮੌਤਾਂ ਦੇ ਰੀਵਿਊ ਸਬੰਧੀ ਕੀਤੀ ਮੀਟਿੰਗ

admin by admin
in BREAKING
0
ਸਿਵਲ ਸਰਜਨ ਨੇ ਮਾਤਰੀ ਮੌਤਾਂ ਦੇ ਰੀਵਿਊ ਸਬੰਧੀ ਕੀਤੀ ਮੀਟਿੰਗ
0
SHARES
0
VIEWS
Share on FacebookShare on Twitter

ਮਾਤਰੀ ਮੌਤ ਦਰ ਵਿੱਚ ਕਮੀ ਲਿਆਉਣਾ ਮੁੱਖ ਟੀਚਾ : ਡਾ. ਰਮਿੰਦਰ ਕੌਰ
ਪਟਿਆਲਾ 4 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )
ਗਰਭ ਅਵਸਥਾ, ਜਣੇਪੇ ਦੌਰਾਨ ਜਾਂ ਜਣੇਪੇ ਤੋਂ ਬਾਦ 42 ਦਿਨਾਂ ਦੇ ਵਿੱਚ ਮਾਰਚ ਮਹੀਨੇ ਦੌਰਾਨ ਹੋਈਆਂ 3 ਔਰਤਾਂ ਦੀਆਂ ਮੌਤਾਂ ਜਿਨ੍ਹਾਂ ਵਿੱਚੋਂ 1 ਪਟਿਆਲਾ ਜ਼ਿਲ੍ਹੇ ਅਤੇ 2 ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਸਨ, ਦੇ ਰੀਵਿਊ ਸਬੰਧੀ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਮੈਟਰਨਲ ਡੈਥ ਰੀਵਿਊ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐੈਸ.ਜੇ.ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਪ੍ਰੀਤ ਕੌਰ, ਰਾਜਿੰਦਰਾ ਹਸਪਤਾਲ ਤੋਂ ਔਰਤ ਰੋਗਾਂ ਦੇ ਮਾਹਰ ਪ੍ਰੋਫੈਸਰ ਡਾ. ਸ਼ੈਲੀ, ਸੀਨੀਅਰ ਰੈਜ਼ੀਡੈਂਟ ਡਾ. ਕੰਗਨ, ਮਾਤਾ ਕੁਸ਼ੱਲਿਆ ਹਸਪਤਾਲ ਤੋਂ ਗਾਇਨੋਕੋਲੋਜਿਸਟ ਡਾ. ਮਮਤਾ, ਅਨੈਸਥੈਟਿਕਸ ਡਾ. ਮਨਦੀਪ ਕੌਰ, ਡਾ. ਮਨਪ੍ਰੀਤ ਕੌਰ, ਡਾ. ਮਨਜੀਤ ਕਮਲ, ਡੀ.ਐਮ ਈ ਓ ਮੋਨਿਕਾ ਸ਼ਰਮਾ, ਡੀ ਐਸ ਏ ਤ੍ਰਿਪਤਾ ਰਾਣੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਬੀਰ ਕੌਰ ਅਤੇ ਜ਼ਿਲ੍ਹੇ ਦੀਆਂ ਹੋਈਆਂ ਮੌਤਾਂ ਨਾਲ ਸਬੰਧਤ ਏਰੀਏ ਦੇ ਸਬੰਧਤ ਮੈਡੀਕਲ ਅਫ਼ਸਰ ਅਤੇ  ਏ.ਐਨ.ਐਮ. ਵੀ ਸ਼ਾਮਲ ਹੋਏ।
ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੀਵਿਊ ਕਰਨ ਦਾ ਮੁੱਖ ਮਕਸਦ ਮੌਤਾਂ ਦੇ ਕਾਰਨਾਂ ਨੂੰ ਜਾਣਨਾ ਹੈ ਤਾਂ ਜੋ ਉਹਨਾਂ ਕਾਰਨਾਂ ਨੂੰ ਦੂਰ ਕਰਨ ਲਈ ਨੀਤੀਆਂ ਬਣਾਈਆਂ ਜਾ ਸਕਣ ਅਤੇ ਮਾਤਰੀ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ। ਉਹਨਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਨ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਡਲਿਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫ਼ਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ  ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਦ ਜ਼ਿਆਦਾ ਖੂਨ ਪੈਣਾ, ਇਨਫੈਕਸ਼ਨ ਹੋਣਾ, ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁਰੱਖਿਅਤ ਆਬਰਸ਼ਨ ਆਦਿ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਔਰਤਾਂ ਦੀਆਂ ਮੌਤਾਂ ਨੂੰ ਕਮਿਊਨਿਟੀ ਅਤੇ ਫੈਸੀਲਿਟੀ ਤੇ ਰੀਵਿਊ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਕਮੇਟੀ ਵੱਲੋਂ ਰੀਵਿਊ ਕੀਤਾ ਜਾਂਦਾ ਹੈ।
ਇਸ ਮੌਕੇ ਉਹਨਾਂ ਸਬੰਧਤ ਸਟਾਫ਼ ਨੂੰ ਗਰਭਵਤੀ ਔਰਤਾਂ ਦੇ ਚਾਰ ਐਂਟੀ ਨੇਟਲ ਚੈਕਅਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਣ ਲਈ ਕਿਹਾ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸ. ਜੇ. ਸਿੰਘ. ਨੇ ਦੱਸਿਆ ਮਾਤਰੀ ਮੌਤ ਤੋਂ ਭਾਵ ਇੱਕ ਲੱਖ ਜਿੰਦਾ ਜਨਮ ਹੋਣ ਤੇ ਹੋਣ ਵਾਲੀਆਂ ਮਾਵਾਂ ਦੀ ਮੌਤਾਂ ਦੀ ਗਿਣਤੀ ਤੋਂ ਹੈ ਅਤੇ ਜ਼ਿਲ੍ਹੇ ਦਾ ਮਾਤਰੀ ਮੌਤ ਦਰ ਇਸ ਸਮੇਂ 79 ਹੈ ਜਿਸ ਨੂੰ ਹੋਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬਾਹਰਲੇ ਜ਼ਿਲ੍ਹੇ ਦੀਆਂ ਹੋਈਆਂ ਦੋ ਮਾਤਰੀ ਮੌਤਾਂ ਦੀ ਸੂਚਨਾ ਰੀਵਿਊ ਕਰਨ ਤੋਂ ਬਾਦ ਸਬੰਧਤ ਸਿਵਲ ਸਰਜਨਾਂ ਨੂੰ ਕਮਿਊਨਿਟੀ ਲੈਵਲ ਤੇ ਰੀਵਿਊ ਕਰਨ ਲਈ ਭੇਜ ਦਿੱਤੀ ਗਈ ਹੈ।

Post Views: 77
Tags: ##mensandwoman#civil#maternal#surgeon
Previous Post

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ੍ਹਾਂ ਦਾ ਅਚਾਨਕ ਨਿਰੀਖਣ

Next Post

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਅਮਰ ਸਿੰਘ ਆਜ਼ਾਦ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

Next Post
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਅਮਰ ਸਿੰਘ ਆਜ਼ਾਦ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਅਮਰ ਸਿੰਘ ਆਜ਼ਾਦ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800