ਉਸ ਸਮੇਂ ਦੇ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਨੁੰ ਤੁਰੰਤ ਪ੍ਰਭਾਵ ਨਾਲ ਕੀਤਾ ਸਸਪੈਂਡ
ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਮਾਮਲੇ ਵਿਚ ਕੀਤੀ ਗਈ ਕਾਰਵਾਈ ਰਿਪੋਰਟ 20 ਜੁਲਾਈ, 2023 ਤਕ ਭੇਜਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 6 ਜੁਲਾਈ ((ਪ੍ਰੈਸ ਕੀ ਤਾਕਤ ਬਿਊਰੋ )) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੀਏਮ ਵਿੰਡੋਂ ‘ਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਵਿਚ ਬਣੇ ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣ ਦੀ ਇਕ ਸ਼ਿਕਾਇਤ ‘ਤੇ ਸਖਤ ਏਕਸ਼ਨ ਲੈਂਦੇ ਹੋਏ ਉਸ ਸਮੇਂ ਦੇ ਜਿਲ੍ਹਾ ਨਗਰ ਯੋਜਨਾਵਾਰ , ਰੋਹਤਕ ਨੂੰ ਤੁਰੰਤ ਪ੍ਰਭਾਵ ਨਾਲ ਸਸਪਂੈਡ ਕੀਤਾ ਹੈ। ਇਸ ਤੋਂ ਇਲਾਵਾ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਸਬੰਧਿਤ ਮਾਮਲੇ ਵਿਚ ਕੀਤੀ ਗਈ ਕਾਰਵਾਈ ਰਿਪੋਰਟ 20 ਜੁਲਾਈ, 2023 ਤਕ ਭਿਜਵਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਦੇ ਓਏਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੀ ਸੂਰਜਭਾਨ ਪੁੱਤਰ ਸ੍ਰੀ ਪਰਲਾਦ ਸਿੰਘ, ਪਿੰਡ ਗੁਢਾਨ, ਤਹਿਸੀਲ ਕਲਾਨੌਰ ਜਿਲ੍ਹਾ ਰੋਹਤਕ ਵੱਲੋਂ ਸੀੲਮੇ ਵਿੰਡੋਂ ਪੋਰਟਲ ‘ਤੇ ਸ਼ਿਕਾਇਤ ਗਿਣਤੀ 027573 2022 ਮਿੱਤੀ 15.03.2022, 097230/2022 ਮਿੱਤੀ 24.01.2022 ਠਤ 002248/2023 ਮਿੱਤੀ 05.01.2023 ਦਰਜ ਕਰਵਾਈ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਏ ਹਨ ਕਿ ਜੇਕਰ ਯੋਜਨਾਕਾਰ, ਰੋਹਤਕ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਨਾਲ ਬਣੇ ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।
ਉਪਰੋਕਤ ਸ਼ਿਕਾਇਤਾਂ ਦੇ ਸਬੰਧ ਵਿਚ ਵਿਭਾਗ ਵੱਲੋਂ ਭੇਜੀ ਗਈ ਜਾਂਚ ਰਿਪੋਰਟਸ ਦੇ ਅਨੁਸਾਰ 10 ਫਲੈਟ ਨਿਰਮਾਤਾਵਾਂ ਵੱਲੋਂ ਚੌਥੀ ਮੰਜਿਲ ਦੀ ਈਡੀਸੀ ਜਮ੍ਹਾ ਨਹੀਂ ਹੈ, ਜਿਸ ਦੇ ਸਬੰਧ ਵਿਚ ਉਨ੍ਹਾਂ ਦੀ ਰਜਿਸਟਰੀ ਰੱਦ ਕਰਨ ਬਾਰੇ ਤਹਿਸੀਲਦਾਰ ਨੂੰ ਅਪੀਲ ਕੀਤੀ ਗਈ ਹੈ ਅਤੇ 7 ਫਲੈਟ ਨਿਰਮਾਤਾਵਾਂ ਨੂੰ ਕਾਰਨ ਦੱਸੇ ਨੋਟਿਸ ਜਾਰੀ ਕੀਤਾ ਗਿਆ ਹੈ। ਪਰ ਵਿਭਾਗ ਵੱਲੋਂ ਦੋਸ਼ੀ ਅਧਿਕਾਰੀ ਦੇ ਵਿਰੁੱਦ ਕੀਤੀ ਗਈ ਕਾਰਵਾਈ ਦਾ ਬਿਊਰੋ ਨਹੀਂ ਦਿੰਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਦਫਤਰ ਵੱਲੋਂ ਸ਼ਿਕਾਇਤ ਦਾ ਅਵਲੋਕਨ ਕਰਨ ‘ਤੇ ਪਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਵੱਲੋਂ ਜਿਸ ਅਧਿਕਾਰੀ/ਕਰਮਚਾਰੀ ਦੇ ਵਿਰੁੱਦ ਸ਼ਿਕਾਇਤ ਦਰਜ ਕਰਵਾਈ ਗਈ ਹੈ, ਵਿਭਾਗ ਵੱਲੋਂ ਮਾਮਲਾ ਜਾਂਚ ਦੇ ਲਈ ਉਸੀ ਅਧਿਕਾਰੀ ਨੁੰ ਅਗ੍ਰੇਸ਼ਿਤ ਕੀਤਾ ਗਿਆ ਹੈ। ਜਦੋਂ ਕਿ ਸੀਏਮ, ਗ੍ਰੀਵਾਸੀਜ ਸੈਲ, ਹਰਿਆਣਾ ਦੀ ਹਿਦਾਇਤਾਂ ਕ੍ਰਮਾਂਕ 2/4/2015/SCMGRC/20 ਮਿੱਤੀ 910.06.2015 ਅਨੁਸਾਰ ਸ਼੍ਰੇਣੀ-1 ਤੇ ਸ਼੍ਰੇਣੀ-2 ਦੇ ਅਧਿਕਾਰੀ ਦੇ ਵਿਰੁੱਦ ਇਕ ਅਹੁਦੇ ਉੱਪਰ ਅਤੇ ਸ਼੍ਰੇਣੀ -3 ਤੇ ਸ਼੍ਰੇਣੀ-4 ਦੇ ਕਰਮਚਾਰੀਆਂ ਦੇ ਵਿਰੁੱਦ ਦੋ ਅਹੁਦੇ ਉੱਪਰ ਦੇ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਣੀ ਹੈ। ਇਸ ਲਈ ਉਪਰੋਕਤ ਮਾਮਲੇ ਵਿਚ ਮੁੱਖ ਮੰਤਰੀ ਨੇ ਏਕਸ਼ਨ ਲੈਂਦੇ ਹੋਏ ਤੁਰੰਤ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਹੈ।
ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਸ਼ਿਕਾਇਤਕਰਤਾ ਸ੍ਰੀ ਸੂਰਜਭਾਨ ਨੇ ਇਹ ਦੋਸ਼ ਲਗਾਏ ਹਨ ਕਿ ਜਿਲ੍ਹਾ ਨਗਰ ਯੋਜਨਾਕਾਰ, ਰੋਹਤਕ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਨਿਰਧਾਰਿਤ ਏਰਿਆ ਤੋਂ ਵੱਧ ਵਿਚ ਬਣੇ ਮਕਾਨਾਂ ਦੇ ਆਕਿਯੂਪੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਤੇ ਤਹਿਸੀਲਦਾਰ ਰੋਹਤਕ ਵੱਲੋਂ ਮਕਾਨ ਮਾਲਿਕਾਂ ਤੋਂ ਬਿਨ੍ਹਾਂ ਡਿਵੇਲਪਮੈਂਟ ਚਾਰਜਿਸ ਜਮ੍ਹਾ ਕਰਵਾਏ ਹੀ ਮਕਾਨਾਂ ਦੀ ਚੌਥੀ ਮੰਜਿਲ ਦੀ ਰਜਿਸਟਰੀ ਕੀਤੀ ਜਾ ਰਹੀ ਹੈ।
ਉਪਰੇਕਤ ਸ਼ਿਕਾਇਤ ਦੇ ਸਬੰਧ ਵਿਚ ਸੀਨੀਅਰ ਨਗਰ ਯੋਜਨਾਕਾਰ ਰੋਹਤਕ ਵੱਲੋਂ ਸੀਏਮ ਵਿੰਡੋਂ ਪੋਰਟਲ ‘ਤੇ 17 ਅਪ੍ਰੈਲ, 2023 ਨੁੰ ਅਪਲੋਡ ਕੀਤੀ ਗਈ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਇਆ ਗਿਆ ਹੈ। ਪਰ ਵਿਭਾਗ ਵੱਲੋਂ ਹੁਣ ਤਕ ਮਾਮਲੇ ਵਿਚ ਦੋਸ਼ ਪਾਏ ਗਏ ਅਧਿਕਾਰੀਆਂ/ਕਰਮਚਾਰੀਆਂ ਦੇ ਵਿਰੁੱਦ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਸੂਚਿਤ ਨਹੀਂ ਕੀਤਾ ਗਿਆ ਹੈ। ਇਸ ਲਈ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਮਾਮਲੇ ਵਿਚ ਨਿਜੀ ਦਿਲਚਸਪੀ ਲੈਂਦੇ ਹੋਏ ਦੋਸ਼ੀ ਅਧਿਕਾਰੀ ਨੁੰ ਨਿਯਮ-7 ਵਿਚ ਚਾਰਜਸ਼ੀਟ ਕਰਨ ਦੇ ਬਾਅਦ ਕਾਰਵਾਈ ਰਿਪੋਰਟ 10 ਜੁਲਾਈ , 2023 ਤਕ ਭਿਜਵਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।