ਪਟਿਆਲਾ, 30 ਸਤੰਬਰ:
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ (ਸੇਵਾਮੁਕਤ) ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੋਣ ਕਾਰਨ ਰੁਜ਼ਗਾਰ ਲਈ ਕੰਪਿਊਟਰ ਸਿੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਇਸ ਨੂੰ ਵੇਖਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ/ਵਿਧਵਾਵਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਐਸ.ਸੀ./ਐਸ.ਟੀ/ਈ.ਡਬਲਿਊ.ਐਸ ਸ਼੍ਰੇਣੀ ਨਾਲ ਸਬੰਧਿਤ ਬੱਚਿਆਂ ਨੂੰ ਕੰਪਿਊਟਰ ਸੰਬੰਧੀ ਉਚੇਰੀ ਸਿੱਖਿਆ ਦੇਣ ਲਈ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਪਟਿਆਲਾ ਵਿਖੇ ਕੰਪਿਊਟਰ ਬੇਸਿਕ, ਪ੍ਰੋਗਰਾਮਿੰਗ ਇੰਨ ਸੀ, ਸੀ++, ਪ੍ਰੋਗਰਾਮਿੰਗ ਇੰਨ ਜਾਵਾ ਅਤੇ ਐਚ.ਟੀ.ਐਮ.ਐਲ ਦੇ ਕੋਰਸਾਂ ਦੀਆਂ ਕਲਾਸਾਂ ਮਿਤੀ 1 ਅਕਤੂਬਰ 2024 ਤੋਂ ਸ਼ੁਰੂ ਹੋ ਰਹੀਆਂ ਹਨ।
ਕੰਪਿਊਟਰ ਦੀ ਉਚੇਰੀ ਸਿੱਖਿਆ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ, ਨੇੜੇ ਰੇਲਵੇ ਸਟੇਸ਼ਨ ਵਿਖੇ ਜਲਦੀ ਤੋਂ ਜਲਦੀ ਆਪਣੀ ਰਜਿਸਟਰੇਸ਼ਨ ਕਰਵਾਉਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫ਼ੋਨ ਨੰਬਰ 0175-2361188 ਅਤੇ 7009509930 ’ਤੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।