ਪਟਿਆਲਾ, 10 ਜੂਨ: ਇਹ ਘਟਨਾ ਮਿੰਨੀ ਸਕੱਤਰੇਤ ਵਿੱਚ ਸਥਿਤ ਡੀਸੀ ਦਫਤਰ ਦੀ ਸਿਖਰਲੀ ਇਮਾਰਤ ਵਿੱਚ ਵਾਪਰੀ। ਇਮਾਰਤ ਵਿੱਚ ਪਏ ਰਿਕਾਰਡ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪੁੱਜ ਗਈ। ਅੱਗ ਬੁਝਾਉਣ ਲਈ ਮੁਸ਼ੱਕਤ ਜਾਰੀ ਸੀ। ਹਾਲਾਂਕਿ, ਅੱਗ ਲੱਗਣ ਕਰਕੇ ਹੋਏ ਨੁਕਸਾਨ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ।
