ਨਿਗਰਾਨੀ ਏਜੰਸੀਆਂ ਮੁਤਾਬਕ ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਲਗਾਤਾਰ ਪੰਜਵੇਂ ਦਿਨ ‘ਮਾੜੀ’ ਸ਼੍ਰੇਣੀ ‘ਚ ਦਰਜ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ‘ਚ ਇਸ ਦੇ ਖਰਾਬ ਹੋਣ ਦੀ ਸੰਭਾਵਨਾ ਹੈ।
ਸਵੇਰੇ 9 ਵਜੇ ਸ਼ਹਿਰ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 256 ਰਿਹਾ। ਕਈ ਖੇਤਰਾਂ ਨੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਪਣਾ AQI ਦਰਜ ਕੀਤਾ ਹੈ। ਦਿੱਲੀ ਦੀ 24 ਘੰਟੇ ਦੀ ਔਸਤ AQI ਵੀਰਵਾਰ ਨੂੰ ਸ਼ਾਮ 4 ਵਜੇ 256, ਬੁੱਧਵਾਰ ਨੂੰ 243 ਅਤੇ ਮੰਗਲਵਾਰ ਨੂੰ 220 ਸੀ।