ਕਰਨਾਲ, 2 ਮਾਰਚ(ਪ੍ਰੈਸ ਕੀ ਤਾਕਤਪ੍ਰੈਸ ਕੀ ਤਾਕਤ)- ਸੀ. ਐਮ. ਸਿਟੀ ਹਰਿਆਣਾ ਕਰਨਾਲ ਦੇ ਮਿੰਨੀ ਸਕੱਤਰੇਤ ਪੈਂਦੇ ਦਫ਼ਤਰ ਦੇ ਹੇਠਾਂ ਈ ਦਿਸ਼ਾ ਕੇਂਦਰ ਨਿਸ਼ਾਨਾ ਤੇ ਬਣਾਉਂਦੇ ਹੋਏ ਚੋਰਾਂ ਨੇ ਕਰੀਬ 25 ਲੱਖ ਰੁਪਏ ਨਗਦੀ ਦੀ ਚੋਰੀ ਕਰ ਲਈ। ਇਸ ਵਾਰਦਾਤ ਨੂੰ ਪ੍ਰਸ਼ਾਸ਼ਨ ਦੇ ਕਾਨੂੰਨ ਵਿਵਸਥਾ
ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਫ਼ੂਕ ਨਿਕਲ ਗਈ ਹੈ ਅਤੇ ਪ੍ਰਸ਼ਾਸ਼ਨ ਵਿਚ ਹੜਕੰਪ ਮਚ ਗਿਆ। ਮੌਕੇ ’ਤੇ ਪਹੁੰਚ ਕੇ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰ ਆਪਣੇ ਨਾਲ ਹਰ ਪਾਸੇ ਨਜ਼ਰ ਰੱਖਣ ਲਈ ਲਗਾਏ ਗਏ ਸੀ. ਸੀ. ਟੀ. ਵੀ ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲੇ ਡੀ ਵੀ ਆਰ ਨੂੰ ਵੀ ਲੈ ਗੲ।