No Result
View All Result
Saturday, May 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿੱਖਿਆ ਮੰਤਰੀ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਦਰਯਾਨ-3 ਦੀ ਚੰਦਰਮਾ ’ਤੇ ਸਫਲ ਲੈਂਡਿੰਗ ਲਈ ਇਸਰੋ ਦੇ ਵਿਗਿਆਨੀਆਂ ਅਤੇ ਦੇਸ਼ ਨੂੰ ਦਿੱਤੀ ਵਧਾਈ

admin by admin
in BREAKING, COVER STORY, PUNJAB
0
ਸਿੱਖਿਆ ਮੰਤਰੀ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਦਰਯਾਨ-3 ਦੀ ਚੰਦਰਮਾ ’ਤੇ ਸਫਲ ਲੈਂਡਿੰਗ ਲਈ ਇਸਰੋ ਦੇ ਵਿਗਿਆਨੀਆਂ ਅਤੇ ਦੇਸ਼ ਨੂੰ ਦਿੱਤੀ ਵਧਾਈ
0
SHARES
0
VIEWS
Share on FacebookShare on Twitter

ਹਰਜੋਤ ਸਿੰਘ ਬੈਂਸ ਸਮੇਤ ਮੈਰੀਟੋਰੀਅਸ ਸਕੂਲ ਇਸ ਇਤਿਹਾਸਕ ਪਲ ਦੇ ਬਣੇ ਗਵਾਹ

ਵਿਦਿਆਰਥੀਆਂ ਨੇ ਪੋਸਟਰਾਂ, ਸਲੋਗਨਾਂ, ਪੇਂਟਿੰਗਾਂ ਅਤੇ ਮਨੁੱਖੀ ਚੇਨਾਂ ਰਾਹੀਂ ਚੰਦਰਯਾਨ-3 ਦੀ ਸਫਲਤਾ ਲਈ ਭੇਜੀਆਂ ਆਪਣੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ/ ਸਾਹਿਬਜ਼ਾਦਾ ਅਜੀਤ ਸਿੰਘ ਨਗਰ : 23 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)

ਚੰਦਰਯਾਨ- 3 ਦੇ ਚੰਦਰਮਾ ’ਤੇ ਉਤਰਨ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਅੱਜ ਇਸ ਮਾਣਮੱਤੀ ਘੜੀ  ਮੌਕੇ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਨੂੰ ਇਸ ਇਤਿਹਾਸਕ ਪਲ ਦੀ ਵਧਾਈ ਦਿੱਤੀ।

ਇਸ ਮਾਣਮੱਤੇ ਪਲ ਦੀ ਉਡੀਕ ਕਰਦੇ ਹੋਏ, ਇਸ ਅਭਿਲਾਸ਼ੀ ਮਿਸ਼ਨ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜਣ ਲਈ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਵੇਰ ਤੋਂ ਹੀ ਹੋਣਹਾਰ ਵਿਦਿਆਰਥੀਆਂ ਨੇ ਪੋਸਟਰ ਬਣਾਉਣ, ਨਾਅਰੇ ਲਿਖਣ, ਪੇਂਟਿੰਗਾਂ ਵਿੱਚ ਹਿੱਸਾ ਲਿਆ। ਸਕੂਲਾਂ ਦੇ ਆਲੇ-ਦਆਲੇ ਇਸਰੋ ਲਈ ਜ਼ੋਰਦਾਰ ਵਿਚਾਰ-ਵਟਾਂਦਰੇ ਅਤੇ ਦਿਲੀ ਸੰਦੇਸ਼ਾਂ ਨੂੰ ਪ੍ਰਗਟਾਉਂਦੇ ਹੋਏ ਭਾਵਾਂ ਦੀ ਇੱਕ ਲਹਿਰ ਜਹੀ ਛਾਈ ਸੀ । ਇਹ ਮਿਸ਼ਨ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਸਦਾ ਉਦੇਸ਼ ਉਸ ਅਣਪਛਾਤੇ ਖੇਤਰ ਵਿੱਚ ਸਭ ਤੋਂ ਪਹਿਲਾਂ ਉਤਰਨਾ ਹੈ, ਜੋ ਆਪਣੇ ਪਰਛਾਵੇਂਦਾਰ ਟੋਇਆਂ ਲਈ ਜਾਣਿਆ ਜਾਂਦਾ ਹੈ ਅਤੇ  ਜਿਸ ’ਤੇ ਪਾਣੀ ਹੋਣ ਦੀ ਸੰਭਾਵਨਾ ਮੰਨੀ  ਜਾ ਰਹੀ ਹੈ।

ਵਿਦਿਆਰਥੀਆਂ ਵਿੱਚ ਉਤਸ਼ਾਹ ਸਾਂਝਾ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਚੰਦਰਯਾਨ-3 ਦੀ ਚੰਦਰਮਾ ‘ਤੇ ਸਫਲਤਾਪੂਰਵਕ ਲੈਂਡਿੰਗ ਨਾਲ ਪੂਰਾ ਪੰਜਾਬ ਖੁਸ਼ ਹੈ ਅਤੇ ਅਸੀਂ ਆਪਣੀਆਂ ਸ਼ੁੱਭ ਕਾਮਨਾਵਾਂ ਦੇ ਰਹੇ ਹਾਂ। ਚੰਦਰਯਾਨ-3 ਨੂੰ ਇਸਰੋ ਸ਼੍ਰੀ ਹਰੀਕੋਟਾ ਤੋਂ ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। 14 ਪੁਲਾੜ ਯਾਤਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ ਹੁਣ ਇਹ ਚੰਦਰਮਾ ’ਤੇ ਪਹੁੰਚ ਗਿਆ ਹੈ।

ਵਿਦਿਆਰਥੀਆਂ ਅੰਦਰਲੇ ਉਤਸ਼ਾਹ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਵਰਤਾਰੇ ਨੂੰ ਦਰਸਾਉਂਦੇ ਪੋਸਟਰ, ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਰਵਾਏ ਗਏ ਹਨ ਅਤੇ ਵਿਦਿਆਰਥੀਆਂ ਨੇ ਚੰਦਰਯਾਨ-3 ਦੇ ਚੰਦਰਮਾ ’ਤੇ ਉਤਰਨ ’ਤੇ ਵਧਾਈ ਦੇਣ ਲਈ ਇਨ੍ਹਾਂ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਨੌਜਵਾਨਾਂ ਦੇ ਮਨਾਂ ਚੋਂ ਨਿੱਕਲੀਆਂ ਸ਼ੁਭਕਾਮਨਾਵਾਂ ਸ਼ਾਮ ਦੀ ਰੌਣਕ ਹੋਰ ਵਧਾ ਰਹੀਆਂ ਹਨ।

ਸਕੂਲਾਂ ਵਿੱਚ ਦਿਨ ਭਰ ਚੱਲ ਰਹੇ ਸਮਾਗਮਾਂ ਵਿੱਚ ਵਿਦਿਆਰਥੀਆਂ ਨੇ ਆਪਣੇ ਉਤਸ਼ਾਹ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਚੰਦਰਯਾਨ-3 ਦੇ ਚੰਦਰਮਾ ਉੱਤੇ ਉਤਰਨ ਵਾਲੀ ਇਸ ਇਤਿਹਾਸਕ ਘਟਨਾ ਨੇ ਉਨ੍ਹਾਂ ਦੇ ਮਨਾਂ ਵਿੱਚ ਅਥਾਹ ਮਾਣ ਅਤੇ ਜੋਸ਼ ਭਰ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਇਸ ਇਤਿਹਾਸਕ ਪ੍ਰਾਪਤੀ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਵਿਗਿਆਨੀਆਂ ’ਤੇ ਬਹੁਤ ਮਾਣ ਹੈ।

Post Views: 99
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਮਾਨ ਸਰਕਾਰ ਕਿਸੇ ਨੂੰ ਵੀ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ: ਗੁਰਮੀਤ ਸਿੰਘ ਖੁੱਡੀਆਂ

Next Post

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

Next Post
ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800