No Result
View All Result
Thursday, April 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਸ਼ੂਟਰ ਦੇ ਭਰਾ ਦਾ Encounter

admin by admin
in BREAKING, COVER STORY, ENTERTAINMENT
0
Breaking News: ਮੈਰੀਲੈਂਡ ‘ਚ ਅੰਨ੍ਹੇਵਾਹ ਗੋਲ਼ੀਬਾਰੀ, ਤਿੰਨ ਲੋਕਾਂ ਦੀ ਮੌਤ
0
SHARES
0
VIEWS
Share on FacebookShare on Twitter

ਪਾਨੀਪਤ, 8 (ਪ੍ਰੈਸ ਕੀ ਤਾਕਤ ਬਿਊਰੋ)- ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਯਵਰਤ ਦਾ ਛੋਟਾ ਭਰਾ ਰਾਕੇਸ਼ ਪੁਲਸ ਮੁਕਾਬਲੇ ‘ਚ ਢੇਰ ਹੋ ਗਿਆ, ਜਦੋਂ ਕਿ ਇਕ ਹੋਰ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੱਡੀ ‘ਚ ਤਿੰਨ ਵਿਅਕਤੀ ਸਵਾਰ ਦੱਸੇ ਜਾ ਰਹੇ ਸਨ। ਮ੍ਰਿਤਕ ਦਾ ਭਰਾ ਪ੍ਰਿਯਵਰਤ ਉਰਫ਼ ਫ਼ੌਜੀ ਰੰਗਦਾਰੀ ਦੇ ਮਾਮਲੇ ‘ਚ ਦੋਸ਼ੀ ਹੈ। ਬਦਮਾਸ਼ਾਂ ਦੇ ਇਕ ਸਾਥੀ ਬਾਰੇ ਅਜੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਸ ਸੂਤਰਾਂ ਅਨੁਸਾਰ, ਕੁਝ ਦਿਨ ਪਹਿਲਾਂ ਬਦਮਾਸ਼ਾਂ ਦੀ ਉਨ੍ਹਾਂ ਦੇ ਆਪਣੇ ਇਕ-2 ਸਾਥੀਆਂ ਨਾਲ ਬਹਿਸ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ‘ਚ ਰੰਜਿਸ਼ ਪੈਦਾ ਹੋ ਗਈ। ਇਸ ਵਿਚ ਬਦਮਾਸ਼ਾਂ ਨੇ ਬਹਿਸ ਦੀ ਜਾਣਕਾਰੀ ਪੁਲਸ ਦੇ ਮੁਖਬਿਰ ਨੂੰ ਦਿੱਤੀ ਅਤੇ ਦੱਸਿਆ ਕਿ ਰਾਕੇਸ਼ ਆਪਣੇ ਸਾਥੀਆਂ ਨਾਲ ਸਮਾਲਖਾ ‘ਚ ਹੈ। ਸੀ.ਆਈ.ਏ-ਟੂ ਪਾਨੀਪਤ ਇੰਚਾਰਜ ਵੀਰੇਂਦਰ ਕੁਮਾਰ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਟੀਮ ਨਾਲ ਗਸ਼ਤ ਕਰ ਰਹੇ ਸਨ। ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਗੱਡੀ ‘ਚ ਕੁਝ ਸ਼ੱਕੀ ਕਿਸਮ ਦੇ ਲੈਣ ਪਾਨੀਪਤ ਵੱਲ ਆ ਰਹੇ ਹਨ।

ਬਦਮਾਸ਼ ਬਿਨਾਂ ਨੰਬਰ ਪਲੇਟ ਦੀ ਸਿਲਵਰ ਗੱਡੀ ‘ਚ ਸਵਾਰ ਸਨ। ਸੂਚਨਾ ‘ਤੇ ਪੁਲਸ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਜਿਵੇਂ ਹੀ ਉਹ ਨਾਰਾਇਣਾ ਰੋਡ ‘ਤੇ ਢੋਡਪੁਰ ਮੋੜ ਕੋਲ ਪਹੁੰਚੇ ਤਾਂ ਬਦਮਾਸ਼ਾਂ ਨੇ ਪੁਲਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਬਦਮਾਸ਼ਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਬਦਮਾਸ਼ਾਂ ਨੇ ਫਾਇਰਿੰਗ ਚਾਲੂ ਰੱਖੀ। ਇਸੇ ਦੌਰਾਨ ਪੁਲਸ ਵਲੋਂ ਜਵਾਬੀ ਫਾਇਰਿੰਗ ‘ਚ 2 ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ, ਜਦੋਂ ਕਿ ਤੀਜਾ ਮੌਕੇ ‘ਤੇ ਫਰਾਰ ਹੋ ਗਿਆ। ਪੁਲਸ ਦੋਹਾਂ ਬਦਮਾਸ਼ਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਚੈਕਅੱਪ ਤੋਂ ਬਾਅਦ ਇਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਦੂਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰਹੋਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਪੁਲਸ ਨੂੰ ਮੁਲਜ਼ਮਾਂ ਦੀ ਗੱਡੀ ‘ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਰਾਕੇਸ਼ ਉਰਫ਼ ਰਾਕਾ ਦੀ ਮੌਤ ਹੋ ਗਈ। ਅਸੀਂ ਡਾਕਟਰਾਂ ਨੇ ਕਿਹਾ ਹੈ ਕਿ ਰਾਕੇਸ਼ ਦੀਆਂ ਸਾਰੀਆਂ ਸੱਟਾਂ ਦੀ ਬਾਰੀਕੀ ਨਾਲ ਵੀਡੀਓਗ੍ਰਾਫ਼ੀ, ਫੋਟੋਗ੍ਰਾਫ਼ੀ ਕਰਨ। ਪੋਸਟਮਾਰਟਮ ਦੀ ਵੀ ਵੀਡੀਓਗ੍ਰਾਫ਼ੀ ਕਰਵਾਉਣ। ਫਿਲਹਾਲ ਡਾਕਟਰਾਂ ਨੇ ਦੱਸਿਆ ਕਿ ਇਸ ਦੇ ਸਿਰਫ਼ ਪੈਰ ‘ਚ ਹੀ ਸੱਟ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਰਾਕੇਸ਼ ਦੇ ਪੂਰੇ ਸਰੀਰ ‘ਤੇ ਕੋਈ ਨਿਸ਼ਾਨ ਨਹੀਂ ਹੈ। ਹੁਣ ਪੋਸਟਮਾਰਟਮ ‘ਚ ਵੀ ਕਲੀਅਰ ਹੋਵੇਗਾ ਕਿ ਮੌਤ ਕਿਸ ਕਾਰਨ ਹੋਈ ਹੈ। ਕੀ ਇਹ ਹਾਰਟ ਅਟੈਕ ਜਾਂ ਸਦਮਾ ਹੈ। ਰਾਕੇਸ਼ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮੁਲਜ਼ਮ ਪ੍ਰਿਯਵਰਤ ਫ਼ੌਜੀ ਦਾ ਭਰਾ ਸੀ। ਸੋਨੂੰ ਖ਼ਿਲਾਫ਼ ਵੀ ਰੰਗਦਾਰੀ ਮੰਗਣ ਦੇ ਕਈ ਮਾਮਲੇ ਦਰਜ ਹਨ।

 

 

Post Views: 162
Tags: #ENCOUNTER#LATESTUPDATE#PUNJABISINGER#SHOOTER'SBROTHER#SidhuMoosewala
Previous Post

ਕਸ਼ਮੀਰ ’ਚ ਮੀਂਹ ਕਾਰਨ ਲਗਾਤਾਰ ਦੂਜੇ ਦਿਨ ਅਮਰਨਾਥ ਯਾਤਰਾ ਰੋਕੀ

Next Post

ਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ

Next Post
ਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ

ਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ  ਪੰਜਾਬ ਵਿੱਚ ਚੱਲ ਰਹੀ ‌ਆ ਜੋਰਾਂ ਤੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800