Saturday, August 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਫ਼ੀਲਖ਼ਾਨਾ ਸਕੂਲ ਦੇ ਸਾਲਾਨਾ ਮੈਗਜ਼ੀਨ ‘ਹੱਸਦੇ ਫੁੱਲ’ ਦੀ ਕੀਤੀ ਗਈ ਘੁੰਡ ਚੁਕਾਈ

admin by admin
in BREAKING, PUNJAB
0
ਫ਼ੀਲਖ਼ਾਨਾ ਸਕੂਲ ਦੇ ਸਾਲਾਨਾ ਮੈਗਜ਼ੀਨ ‘ਹੱਸਦੇ ਫੁੱਲ’ ਦੀ ਕੀਤੀ ਗਈ ਘੁੰਡ ਚੁਕਾਈ
0
SHARES
0
VIEWS
Share on FacebookShare on Twitter

ਪਟਿਆਲਾ, 19 ਫਰਵਰੀ(ਪ੍ਰੈਸ ਕੀ ਤਾਕਤ ਬਿਊਰੋ):  ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਵੱਲੋਂ ਸਕੂਲ ਦਾ ਸਾਲਾਨਾ ਮੈਗਜ਼ੀਨ ‘ਹੱਸਦੇ ਫੁੱਲ’ ਸੈਸ਼ਨ 2022-23 ਨੂੰ ਸ. ਅਜੀਤਪਾਲ ਸਿੰਘ ਕੋਹਲੀ ਐੱਮ. ਐੱਲ. ਏ (ਪਟਿਆਲਾ ਸ਼ਹਿਰੀ) ਨੇ  ਰਿਲੀਜ਼ ਕੀਤਾ। ਇਸ ਮੌਕੇ ਸਕੂਲ ਦੇ ਸਟੇਟ ਅਵਾਰਡੀ ਪ੍ਰਿੰਸੀਪਲ  ਡਾ. ਰਜਨੀਸ਼ ਗੁਪਤਾ ਨੇ ਦੱਸਿਆ ਕਿ ਸਕੂਲ ਦਾ ਸਾਲਾਨਾ ਮੈਗਜ਼ੀਨ ਦਸ ਸਾਲ ਬਾਅਦ ਪੁਨਰ-ਸੁਰਜੀਤ ਕਰਕੇ ਸੈਸ਼ਨ 2021-22 ਦਾ ਮੈਗਜ਼ੀਨ ਜਾਰੀ ਕੀਤਾ ਗਿਆ ਸੀ ਤੇ ਹੁਣ ਇਹ ਸੈਸ਼ਨ 2022-23 ਦਾ ਸਾਲਾਨਾ ਮੈਗਜ਼ੀਨ ਜਾਰੀ ਕੀਤਾ ਗਿਆ ਹੈ ਜੋ ਕਿ ਪੂਰੇ ਪੰਜਾਬ ਦੇ ਐਮੀਨੈਂਸ ਸਕੂਲਾਂ ਦਾ ਪਹਿਲਾ ਮੈਗਜ਼ੀਨ ਹੈ।

ਇਸ ਮੌਕੇ ’ਤੇ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਮੈਗਜ਼ੀਨ ਵਿਦਿਆਰਥੀਆਂ ਦੀ ਸਾਹਿਤਿਕ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵੱਲੋਂ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਨੂੰ ਪ੍ਰੇਰਿਤ ਕਰਨ ਲਈ ਸਾਲਾਨਾ ਮੈਗਜ਼ੀਨ ‘ਹੱਸਦੇ  ਫੁੱਲ’ ਤਿਆਰ ਕਰਨਾ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ। ਇਸ ਮੌਕੇ ਤੇ ਮੈਗਜ਼ੀਨ ਦੇ ਮੁੱਖ ਸੰਪਾਦਕ ਅਕਸ਼ੈ ਕੁਮਾਰ ਨੇ ਦੱਸਿਆ ਕਿ ‘ਹੱਸਦੇ ਫੁੱਲ’ ਮੈਗਜ਼ੀਨ ਵਿੱਚ ਵਿੱਦਿਅਕ ਸੈਸ਼ਨ ਦੀਆਂ ਸਮੁੱਚੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਗਈ ਹੈ। ਇਸ ਮੌਕੇ ਤੇ ਜ਼ਿਲ੍ਹਾ ਪੱਧਰ ‘ਤੇ  ਖੇਡਾਂ ਵਿੱਚ ਅੱਵਲ ਆਏ 60 ਵਿਦਿਆਰਥੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਮੈਗਜ਼ੀਨ ਦੇ ਸੰਪਾਦਕ ਸਪਨਾ ਸੇਠੀ, ਸੰਪਾਦਕ ਪਰਮਿੰਦਰ ਕੌਰ, ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਕੰਵਰਜੀਤ ਧਾਲੀਵਾਲ, ਮਨੋਜ ਥਾਪਰ,ਚਰਨਜੀਤ ਸਿੰਘ, ਮੋਨਾ ਦੇਵਗਨ ਪਰਮਜੀਤ ਸਿੰਘ, ਬਲਵਿੰਦਰ ਜੱਸਲ, ਸਿਮਰਨਪ੍ਰੀਤ ਕੌਰ, ਮਨਦੀਪ ਕੁਮਾਰ, ਨਰਿੰਦਰਪਾਲ ਸਿੰਘ, ਇੰਦਰਪਾਲ ਸਿੰਘ, ਰਵਿੰਦਰ ਸਿੰਘ, ਸੰਨੀ ਡਾਬੀ ਵਾਰਡ ਇੰਚਾਰਜ ਅਤੇ ਪ੍ਰਵੀਨ ਵਾਲੀਆ ਆਦਿ ਸਾਥੀ ਹਾਜ਼ਰ ਸਨ।

Post Views: 44
Tags: #presskitaquat #latestnews #topnews #schoolofaminace #patialanews
Previous Post

“ਇਸ ਵਾਰ 70 ਪਾਰ” ਦਾ ਟੀਚਾ ਪ੍ਰਾਪਤ ਕਰਨ ਲਈ ਸ਼ੁਭਮਨ ਗਿੱਲ ਨੂੰ ਲੋਕ ਸਭਾ ਚੋਣਾਂ 2024 ਲਈ ‘ਸਟੇਟ ਆਈਕੋਨ’ ਬਣਾਇਆ : ਸਿਬਿਨ ਸੀ

Next Post

E-PAPER 20 FEB 2024

Next Post

E-PAPER 20 FEB 2024

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800