ਚੰਡੀਗੜ੍ਹ, 12 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਹਰਿਆਣਾ ਦਾ ਨਾਂਅ ਵਿਸ਼ਵ ਦੇ ਖੇਡ ਨਕਸ਼ੇ ‘ਤੇ ਚਮਕ ਰਿਹਾ ਹੈ। ਸੂਬੇ ਵਿਚ ਲਗਾਤਾਰ ਵੱਧ ਰਹੀ ਖੇਡ ਸਭਿਆਚਾਰ ਨੂੰ ਦੇਖਦੇ ਹੋਏ ਸਰਕਾਰ ਨੇ ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਆਪਣੇ ਸੰਕਲਪ ਪੱਤਰ, 2024 ਵਿਚ ਹਰ ਖਿਡਾਰੀ ਨੂੰ 20 ਲੱਖ ਰੁਪਏ ਦੀ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ ਹੈ। ਇਸੀ ਤਰ੍ਹਾ, ਸੂਬਾ ਪੱਧਰ ‘ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾਡਿਆਂ ਨੂੰ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ ‘ਤੇ ਵੀ ਤਿੰਨ ਵਧੀਆ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿਚ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਨ ਮੌਕੇ ‘ਤੇ ਬੋਲ ਰਹੇ ਸਨ। ਇਸ ਮੌਕੇ ‘ਤੇ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਇਸ ਦੰਗਲ ਵਿਚ ਜਿਲ੍ਹਾ ਅਤੇ ਖੇਤਰੀ ਪੱਧਰ ‘ਤੇ 500 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਮਾਣ ਦੀ ਗੱਲ ਹੈ ਕਿ ਅੱਜ ਕੁਸ਼ਤੀ ਦੇ ਵੱਖ-ਵੱਖ ਸ਼੍ਰੇਣੀਆਂ ਦੇ ਫਾਈਨਲ ਰਾਊਂਡ ਵਿਚ ਪਹੁੰਚੇ 32 ਪਹਿਲਵਾਨਾਂ ਵਿੱਚੋਂ 16 ਕੁੜੀਆਂ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦੀ ਧਰਤੀ ਹੈ। ਆਬਾਦੀ ਤੇ ਖੇਤਰਫਲ ਦੀ ਦ੍ਰਿਸ਼ਟੀ ਨਾਲ ਹਰਿਆਣਾ ਬੇਸ਼ੱਕ ਛੋਟਾ ਸੂਬਾ ਹੈ, ਪਰ ਖੇਡ ਦੇ ਖੇਤਰ ਵਿਚ ਸੂਬੇ ਦੀ ਊਪਲਬਧੀਆਂ ਬੇਮਿਸਾਨ ਹਨ। ਹਰਿਆਣਾ ਨੇ ਖੇਡ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।