ਚੰਡੀਗੜ੍ਹ, 10 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਰਾਜ ਵਿਚ ਪਰਾਲੀ ਜਲਾਉਣ ਦੀ ਰੋਕਥਾਮ ਦੇ ਯਤਨਾਂ ਦਾ ਮੁਲਾਂਕਨ ਕਰ ਵਧਾਇਆ ਜਾਵੇ। ਇੰਨ੍ਹਾਂ ਗੰਭੀਰ ਮਾਮਲਿਆਂ ਤੋਂ ਪ੍ਰਭਾਵੀ ਢੰਗ ਨਾਲ ਨਜਿਠਣ ਲਈ ਉਪਾਆਂ ਦੀ ਜਰੂਰਤ ਨੁੰ ਧਿਆਨ ਵਿਚ ਰੱਖਦੇ ਹੋਏ ਬਿਹਤਰ ਕਾਰਵਾਈ ਕੀਤੀ ਜਾਵੇ।
ਮੁੱਖ ਸਕੱਤਰ ਅੱਜ ਇੱਥੇ ਪਰਾਲੀ ਜਲਾਉਣ ‘ਤੇ ਰੋਕ ਲਗਾਉਣ ਨੂੰ ਲੈ ਕੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੂਅਲੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਸ੍ਰੀ ਕੌਸ਼ਲ ਨੇ ਪਰਾਲੀ ਜਲਾਉਣ ‘ਤੇ ਰੋਕ ਲਗਾਉਣ ਵਾਲੀ ਬਿਹਤਰ ਰਣਨੀਤੀ ਬਨਾਉਣ ਅਤੇ ਉਸ ਨੂੰ ਪ੍ਰਭਾਵਿਤ ਖੇਤਰ ਵਿਚ ਲਾਗੂ ਕਰਨ ਦੇ ਲਈ ਖੇਤੀਬਾੜੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੇ ਨਾਲ ਨਿਯਮਤ ਰੂਪ ਨਾਲ ਸਮੀਖਿਆ ਮੀਟਿੰਗ ਪ੍ਰਬੰਧਿਤ ਕਰਨ ਦੇ ਨਿਰਦੇਸ਼ ਦਿੱਤੇ। ਇਹ ਮੀਟਿੰਗ ਰਣਨੀਤੀ ਬਨਾਉਣ ਤੇ ਵਾਤਾਵਰਣ ਚਨੌਤੀਆਂ ਦੇ ਪ੍ਰਤੀ ਤਾਲਮੇਲ ਯਕੀਨੀ ਕਰਨ ਵਿਚ ਸਹਾਇਕ ਹੋਣੀ ਚਾਹੀਦੀ ਹੈ।
ਸ੍ਰੀ ਕੌਸ਼ਲ ਨੇ ਕਿਹਾ ਕਿ ਪਰਾਲੀ ਜਲਾਉਣ ਦੀ ਘਟਨਾਵਾਂ ਨਾਲ ਨਜਿਠਣ ਲਈ ਇੰਨ੍ਹਾਂ ਮਾਮਲਿਆਂ ਵਿਚ ਸ਼ਾਮਿਲ ਅਧਿਕਾਰੀਆਂ ਅਤੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਵਾ ਪ੍ਰਦੂਸ਼ਣ ਫੈਲਾਉਣ ਵਿਚ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਰੋਕਨ ਲਈ ਉਨ੍ਹਾਂ ਨੂੰ ਸਜਾ ਦੇਣੀ ਜਰੂਰੀ ਹੈ।
ਉਨ੍ਹਾਂ ਨੇ ਜਮੀਨੀ ਪੱਧਰ ‘ਤੇ ਪਰਾਲੀ ਜਲਾਉਣ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਲਈ ਸੱਭ ਡਿਵੀਜਨ ਮੈਜੀਸਟ੍ਰੇਟ ਦੇ ਨਾਲ ਨਿਯਮਤ ਰੂਪ ਨਾਲ ਸਮੀਖਿਆ ਕਰਨ ‘ਤੇ ਜੋਰ ਦਿੱਤਾ। ਇਸ ਤਰ੍ਹਾ ਨਿਯਮਤ ਸਮੀਖਿਆ ਕਰਨ ਨਾਲ ਪਰਾਲੀ ਜਲਾਉਣ ਨੂੰ ਲੈ ਕੇ ਹੋਣ ਵਾਲੀ ਘਟਨਾਵਾਂ ‘ਤੇ ਤੁਰੰਤ ਕਾਰਵਾਈ ਹੋ ਸਕੇਗੀ।
ਸ੍ਰੀ ਕੌਸ਼ਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਗੂੜੇ ਸਬੰਧ ਬਨਾਏ ਰੱਖਣ। ਸਰਪੰਚ ਇਸ ਕੰਮ ਵਿਚ ਮਹਤੱਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾ ਦਾ ਸਮੂਹਿਕ ਯਤਨ ਹਵਾ ਪ੍ਰਦੂਸ਼ਣ ਅਤੇ ਵਾਤਾਵਰਣ ਗਿਰਾਵਟ ਵਿਚ ਯੋਗਦਾਨ ਲਈ ਜਿਮੇਵਾਰ ਲੋਕਾਂ ਨੂੰ ਜਵਾਬਦੇਹੀ ਬਣਾਏਗੀ।
ਸ੍ਰੀ ਕੌਸ਼ਲ ਨੇ ਕਿਹਾ ਕਿ ਪਰਾਲੀ ਜਲਾਉਣ ਤੋਂ ਰੋਕਨ ਅਤੇ ਹਵਾ ਗੁਣਵੱਤਾ ਅਤੇ ਸਿਹਤ ‘ਤੇ ਪਬਲਿਕ ਰੂਪ ਨਾਲ ਹੋਣ ਵਾਲੇ ਹਾਨੀਕਾਰਨ ਪ੍ਰਭਾਵਾਂ ਦਾ ਨਿਪਟਾਜਨ ਕਰਨ ਦੇ ਲਈ ਹਰਿਆਣਾ ਸਰਕਾਰ ਪ੍ਰਤੀਬੱਧ ਹੈ। ਇਸ ਮਹਤੱਵਪੂਰਨ ਮਾਮਲੇ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਨਾਗਰਿਕਾਂ ਦਾ ਵਿਆਪਕ ਪੱਧਰ ‘ਤੇ ਸਹਿਯੋਗ ਜਰੂਰੀ ਹੈ।
ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਾਤਾਵਰਣ ਅਤੇ ਵਨ ਵਿਨੀਤ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।