ਰਾਮਾਂ ਮੰਡੀ 13 ਫਰਵਰੀ (ਰੋਮੀ ਯਾਦਵ )(ਪ੍ਰੈਸ ਕੀ ਤਾਕਤ ਬਿਊਰੋ )- ਸਥਾਨਕ ਸ਼੍ਰੀ ਗਊਸਾ਼ਲਾ ਵਿਖੇ ਗੋਬੰਸ਼ ਦੀ ਸ਼ਾਂਤੀ ਲਈ ਦੇਵਲੋਕ ਸੰਤ ਸੁਵਾਮੀ ਮਹਾਂਦੇਵ ਜੀ ਦੀ ਅਪਾਰ ਕਿਰਪਾ ਅਤੇ ਉਹਨਾਂ ਦੇ ਚੇਲੇ ਸੰਤ ਸੁਵਾਮੀ ਪ੍ਰਮਾਤਮਾ ਨੰਦ ਜੀ ਦੀ ਅਗਵਾਈ ਹੇਠ ਅੱਜ 16 ਵਾਂ ਅਖੰਡ ਰਮਾਇਣ ਇਕੋਤਰੀ ਸਮਾਗਮ ਦਾ ਸ਼ੁੱਭ ਆਰੰਭ ਸੁਆਮੀ ਪ੍ਰਮਾਤਮਾ ਨੰਦ ਜੀ ਵੱਲੋਂ ਸ਼੍ਰੀ ਗਨੇਸ਼ ਪੂਜਨ ਅਤੇ ਪ੍ਰਵੀਨ ਕੁਮਾਰ ਪੱਕਾ ਐਮ.ਸੀ.ਵੱਲੋਂ ਕਲਸ਼ ਪੂਜਨ ਕਰਵਾ ਕੇ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਵੀਨ ਕੁਮਾਰ ਪੱਕਾ ਐਮ.ਸੀ., ਮਦਨ ਲਾਲ ਮੱਵਾਲਾ, ਚਾਨਣ ਰਾਮ ਸ਼ਾਮ ਸੁੰਦਰ, ਵਿਨੋਦ ਕੁਮਾਰ ਵਕੀਲ, ਨਰੇਸ਼ ਕੁਮਾਰ, ਸੰਜੇ ਦਾਸ, ਓਮ ਪ੍ਰਕਾਸ਼ ਨਿੱਕਾ, ਰਿੰਪੀ ਸਿੰਗੋ ਵੱਲੋਂ ਰਜਿੰਦਰ ਸ਼ਾਸਤਰੀ ਜੀ ਹਨੂੰਮਾਨਗੜ੍ਹ ਵਾਲੇ ਨੇ ਰਮਾਇਣ ਪਾਠ ਪ੍ਰਕਾਸ਼ ਕਰਵਾਏ ਜਿਹਨਾਂ ਦੇ 14 ਫਰਵਰੀ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਹਾਜ਼ਰ ਭਗਤਾਂ ਨੂੰ ਇਕੋਤਰੀ ਸਮਾਗਮ ਦੀ ਵਧਾਈ ਦਿੰਦੇ ਹੋਏ ਸੁਆਮੀ ਪ੍ਰਮਾਤਮਾ ਨੰਦ ਨੇ ਕਿਹਾ ਕਿ ਸੰਸਾਰ ਵਿਚ ਗਊਮਾਤਾ ਤੋਂ ਵੱਡੀ ਕੋਈ ਸੇਵਾ ਨਹੀਂ ਕਿਉਂਕਿ ਗਊ ਨੂੰ ਜਿੱਥੇ ਮਾਤਾ ਦਾ ਦਰਜ਼ਾ ਹਾਸਲ ਹੈ ਉੱਥੇ ਕ੍ਰਿਸ਼ਨ ਭਗਵਾਨ ਵੱਲੋਂ ਗਊਆਂ ਦਾ ਪਾਲਣ ਅਤੇ ਸੇਵਾ ਕੀਤੇ ਜਾਣ ਕਾਰਨ ਉਹਨਾਂ ਦਾ ਨਾਮ ਗੋਪਾਲ ਕ੍ਰਿਸ਼ਨ ਰੱਖਿਆ ਗਿਆ। ਇਸ ਮੌਕੇ ਉਕਤ ਮਹਿਮਾਨਾਂ ਤੋਂ ਇਲਾਵਾ ਪ੍ਰਧਾਨ ਵਿਜੇ ਕੁਮਾਰ ਲਹਿਰੀ , ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਅਮਰਜੀਤ ਸੁਖਲੱਧੀ, ਰਾਜੇਸ਼ ਬਾਂਸਲ ਪਿੰਟੂ, ਅਰੂਨ ਕਾਦੀ ਚੱਠਾ, ਅਮਰਜੀਤ ਗੀਰੀ, ਰਾਜ ਕੁਮਾਰ ਸਿੰਗੋ ਸੇਠ ਭੂਰਾ ਲਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਰੋਹੀਤ ਕੁਮਾਰ ਐਡਵੋਕੇਟ, ਸੁਰਿੰਦਰ ਮਲਕਾਣਾ, ਸੁਭਾਸ਼ ਸ਼ਰਮਾ ਬਜ਼ਾਜ ਏਜੰਸੀ, ਲੀਲਾ ਬੰਗੀ, ਵਿੱਕੀ ਕੁਮਾਰ ਮੈਨੇਜਰ, ਤਰਸੇਮ ਮਲਕਾਣਾ, ਨਿਖਿਲ ਮਹੇਸ਼ਵਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।