ਚੰਡੀਗੱੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਵਾਮਿਤਵ ਯੋਜਨਾ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਟਰਾਂ ਅਤੇ ਡਿਵੀਜਨ ਕਮਿਸ਼ਨਰਾਂ ਨੂੰ ਦਿੱਤੇ ਦਿਸ਼ਾ -ਨਿਰਦੇਸ਼
ਚੰਡੀਗੜ੍ਹ, 1 ਦਸੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਸਵਾਮਿਤਵ ਯੋਜਨਾ ਤਹਿਤ ਬਣਾਈ ਜਾਣ ਵਾਲੀ ਪ੍ਰੋਪਰਟੀ ਆਈਟੀ ਸਹੀ ਜਾਂਚ -ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਉਣ, ਇਸ ਵਿਚ ਜੋ ਇਤਰਾਜ ਆਉਂਦੀ ਹੈ ਉਨ੍ਹਾਂ ਦਾ ਪਹਿਲਾਂ ਹੱਲ ਕਰਨ, ਊਸ ਤੋਂ ਬਾਅਦ ਹੀ ਇੰਨ੍ਹਾਂ ਦੀ ਰਜਿਸਟਰੀ ਸ਼ੁਰੂ ਕੀਤੀ ਜਾਵੇ।
ਡਿਪਟੀ ਸੀਏਮ ਜਿਨ੍ਹਾਂ ਦੇ ਕੋਲ ਮਾਲ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਵਾਮਿਤਵ ਯੋਜਨਾ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਡਿਵੀਜਨਲ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਵਿਚ ਸੂਬੇ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਕਰਨਾਂਲ ਜਿਲ੍ਹਾ ਦੇ ਸਿਰਸੀ ਪਿੰਡ ਵਿਚ ਪੂਰੇ ਪਿੰਡ ਦੀ ਪ੍ਰੋਪਰਟੀ ਆਈਡੀ ਬਣਾਂਈ ਗਈ ਹੈ, ਠੀਕ ਇਸੀ ਤਰ੍ਹਾ ਜਿਸ ਵੀ ਪਿੰਡ ਦੀ ਪ੍ਰੋਪਰਟੀ ਆਈਡੀ ਬਣਾਉਣ ਉਸ ਸੰਪੂਰਣ ਪਿੰਡ ਦੇ ਸਾਰੇ ਨਿਵਾਸੀਆਂ ਦੀ ਪ੍ਰੋਪਰਟੀ ਆਈਡੀ ਬਨਣੀ ਚਾਹੀਦੀ ਹੈ ਨਾ ਕਿ ਚੰਦ ਲੋਕਾਂ ਦੀ ਬਣਾ ਕੇ ਰਸਮੀ ਕਾਰਵਾਈਆਂ ਕਰਨੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਦੇ ਕਿਸੇ ਪਬੁਲਿਕ ਸਥਾਨ ‘ਤੇ ਪ੍ਰੋਪਰਟੀ ਆਈਡੀ ਸਮੇਤ ਸੰਬੋਧਿਤ ਪਿੰਡ ਦਾ ਨਕਸ਼ਾ (ਮੈਪ) ਪ੍ਰਦਰਸ਼ਿਤ ਕਰਨ ਤਾਂ ਜੋ ਲੋਕ ਆਈਡੀ ਵਿਚ ਦੇਖ ਸਕਣ ਕਿ ਉਨ੍ਹਾਂ ਦੀ ਪ੍ਰੋਪਰਟੀ ਉਨ੍ਹਾਂ ਦੇ ਹੀ ਨਾਂਅ ਹੈ ਜਾਂ ਨਹੀਂ , ਜੇਕਰ ਕਿਸੇ ਨੂੰ ਇਸ ਵਿਚ ਇਤਰਾਜ ਹੈ ਤਾਂ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰੇਕ ਪਿੰਡ ਦਾ ਇਸ ਤਰ੍ਹਾ ਦਾ ਨਕਸ਼ਾ ਵਿਭਾਗ ਦੀ ਵੈਬਸਾਇਟ ‘ਤੇ ਅਪਲੋਡ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸੂਬੇ ਜਾਂ ਵਿਦੇਸ਼ਾਂ ਵਿਚ ਨੌਕਰੀ ਪੇਸ਼ਾ ਜਾਂ ਕਾਰੋਬਾਰ ਕਰਨ ਵਾਲੇ ਵੀ ਆਪਣੀ ਪ੍ਰੋਪਰਟੀ ਆਈਡੀ ਨੂੰ ਚੈਕ ਕਰ ਸਕਣ। ਉਨ੍ਹਾਂ ਨੇ ਇਸ ਸਬੰਧ ਵਿਚ ਏਸਓਪੀ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਦੇ ਹੋਰ ਅਧਿਕਾਰੀਆਂ ਨੂੰ ਕੰਮ ਵਿਚ ਆਸਾਨੀ ਹੋ ਸਕੇ।
ਡਿਪਟੀ ਸੀਏਮ ਨੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੱਧਰ ‘ਤੇ ਇਕ ਕੰਟਰੋਲ ਰੂਮ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪ੍ਰੋਪਰਟੀ ਆਈਡੀ ਬਨਾਉਣ ਦੇ ਮਾਮਲੇ ਵਿਚ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ।
ਉਨ੍ਹਾਂ ਨੇ ਦਸਿਆ ਕਿ ਸਰਕਾਰ ਅਜਿਹੇ ਸਿਸਟਮ ਤਿਆਰ ਕਰਨ ਜਾ ਰਹੀ ਹੈ ਜਿਸ ਨਾਲ ਕਿ ਪ੍ਰੋਪਰਟੀ ਆਈਡੀ ਦੇ ਮਾਮਲੇ ਵਿਚ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੀ ਆਉਣ ਵਾਲੀ ਸ਼ਿਕਾਇਤਾਂ ਦੀ ਵਾਟਸਐਪ ਜਾਂ ਹੋਰ ਆਨਲਾਇਨ ਹੱਲਾਂ ਤੋਂ ਸੁਣਵਾਈ ਕੀਤੀ ਜਾ ਸਕੇ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਡਿਪਟੀ ਕਮਿਸ਼ਨਰਾਂ ਨੂੰਜਮੀਨਾਂ ਦੀ ਖੇਵਟ ਦੇ ਵੰਡ ਨੂੰ ਵੀ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਏਸਡੀਏਮ ਅਤੇ ਡੀਆਰਓ ਰਾਹੀਂ ਜਾਣ ਵਾਲੀ ਰਜਿਸਟਰੀਆਂ ਦੇ ਮਾਮਲੇ ਵਿਚ ਵੀ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮਹੀਨਾ ਆਧਾਰ ‘ਤੇ ਇਸ ਬਾਰੇ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਮੌਕੇ ‘ਤੇ ਮਾਲ ਵਿਭਾਗ ਦੇ ਵਿੱਤ ਕਮਿਸ਼ਨਰ ਟੀਵੀਏਸਏਨ ਪ੍ਰਸਾਦ, ਵਿਸ਼ੇਸ਼ ਸਕੱਤਰ ਆਮਨਾ ਤਸਨੀਮ, ਡਿਭਟੀ ਕਮਿਸ਼ਨਰ ਦੇ ਓਏਸਡੀ ਕਮਲੇਸ਼ ਭਾਦੂ ਸਮੇਤ ਹੋਰ ਅਧਿਕਾਰੀ ਮੌਜੂਦ ਸਨ।