ਜਨਤਾ ਹੀ ਫੈਸਲਾ ਕਰੇਗੀ ਸਹੀ ਅਤੇ ਗਲਤ ਦਾ
ਚੰਡੀਗੜ੍ਹ, 28 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਕਾਂਗਰਸ ਦੇ 10 ਸਾਲ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ‘ਤੇ ਹੋਏ ਜੁਲਮ ਤੇ ਹੋਰ ਕਾਰਨਾਮਿਆਂ ਨੂੰ ਲੈ ਕੇ ਜਨਤਾ ਦੇ ਵਿਚ ਜਾਵੇਗੀ ਅਤੇ ਜਨਤਾ ਹੀ ਫੈਸਲਾ ਕਰੇਗੀ ਕਿ ਕੀ ਸਹੀ ਹੈ ਅਤੇ ਕੀ ਗਲਤ।
ਮੁੱਖ ਮੰਤਰੀ ਅੱਜ ਵਿਧਾਨਸਭਾ ਵਿਚ ਚਲ ਰਹੇ ਮਾਨਸੂਨ ਸੈਸ਼ਨ ਦੇ ਦੂਜੇ ਦਿਲ ਜੀਰੋ ਆਵਰ ਦੌਰਾਨ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਵੱਲੋਂ ਚੁੱਕੇ ਗਏ ਇਕ ਮੁੱਦੇ ‘ਤੇ ਸਦਨ ਵਿਚ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਵਿਚ ਜਨਤਾ ਹੀ ਦੇਖਦੀ ਹੈ ਕਿ ਉਸ ਨੂੰ ਕੀ ਕਰਨਾ ਹੈ ਅਤੇ ਕੀ ਨਹੀਂ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨਤਾ ਦੇ ਪ੍ਰਤੀ ਜਵਾਬਦੇਹੀ ਅਤੇ ਜਿਮੇਗਾਰੀ ਸਾਡੀ ਹੈ।

