No Result
View All Result
Wednesday, June 24, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਧੁਨਿਕ ਤਕਨੀਕ ਦੇ ਨਾਲ ਹਰਿਆਣਾ ਅਤੇ ਇਜਰਾਇਲ ਮਿਲ ਕੇ ਕਰਣਗੇ ਕੰਮ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

admin by admin
in BREAKING, CHANDIGARH, COVER STORY, HARYANA, INDIA, National, PUNJAB
0
ਆਧੁਨਿਕ ਤਕਨੀਕ ਦੇ ਨਾਲ ਹਰਿਆਣਾ ਅਤੇ ਇਜਰਾਇਲ ਮਿਲ ਕੇ ਕਰਣਗੇ ਕੰਮ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
0
SHARES
0
VIEWS
Share on FacebookShare on Twitter

ਚੰਡੀਗੜ੍ਹ, 7 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੋਜ, ਸਿਹਤ, ਖੇਤੀਬਾੜੀ ਤਕਨਾਲੋਜੀ, ਉਨੱਤ ਸਿੰਚਾਈ ਪ੍ਰਣਾਲੀ, ਆਰਟੀਫੀਸ਼ਿਅਲ ਇੰਟੈਲੀਜੈਂਸ, ਵੇਸਟ ਵਾਟਰ ਸਮੇਤ ਹੋਰ ਖੇਤਰਾਂ ਵਿੱਚ ਆਧੁਨਿਕ ਤਕਨੀਕ ਨਾਲ ਹਰਿਆਣਾ ਅਤੇ ਇਜ਼ਰਾਇਲ ਮਿਲ ਕੇ ਕੰੰਮ ਕਰਣਗੇ ਅਤੇ ਅੱਗੇ ਵੱਧਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਸੰਤ ਕਬੀਰ ਕੁਟੀਰ ਚੰਡੀਗੜ੍ਹ ਵਿੱਚ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਰੂਬੇਨ ਅਜ਼ਾਰ ਨੇ ਸ਼ਿਸ਼ਟਾਚਾਰ ਮੁਲਾਕਾਤ ਕਰ ਆਪਸੀ ਸਹਿਯੋਗ ਨਾਲ ਹੋਰ ਵਿਸ਼ਿਆਂ ‘ਤੇ ਚਰਚਾ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਹਰਿਆਣਾ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ‘ਤੇ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਇੰਟੀਗ੍ਰੇਟੇਡ ਏਵੀਏਸ਼ਨ ਹੱਬ ਹਿਸਾਰ, ਓਵਰਸੀਜ਼ ਪਲੇਸਮੈਂਟ ਵੱਧ ਕੰਮ ਕਰਨ ‘ਤੇ ਜੋਰ ਦਿੱਤਾ ਗਿਆ। ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਤਹਿਤ ਓਵਰਸੀਜ਼ ਪਲੇਸਮੈਂਟ ਰਾਹੀਂ ਹੁਣ ਤੱਕ 180 ਤੋਂ ਵੱਧ ਯੁਵਾ ਇਜ਼ਰਾਇਲ ਵਿੱਚ ਨੌਕਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਸਿਹਤ ਖੇਤਰ ਲਈ ਇਜ਼ਰਾਇਲ ਤੋਂ ਪੰਜ ਹਜਾਰ ਨਰਸਾਂ ਨੂੰ ਨੋਕਰੀ ਦੇਣ ਦੀ ਮੰਗ ਪੂਰੇ ਦੇਸ਼ ਵਿੱਚ ਆਈ ਹੈ। ਜਿਸ ਵਿੱਚ ਹਰਿਆਣਾ ਅਤੇ ਭਾਗੀਦਾਰੀ ਵਧਾਉਣਾ ਚਾਹ ਰਿਹਾ ਹੈ। ਇਸ ਤੋਂ ਇਲਾਵਾ, ਸੂਬੇ ਵਿੱਚ ਗਲੋਬਲ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਸੈਂਟਰ ਸਥਾਪਿਤ ਕਰਨ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਹੋਈ। ਤਾਂ ਜੋ ਨੌਜੁਆਨਾਂ ਨੂੰ ਆਧੁਨਿਕ ਏਆਈ ਸਕਿਲ ਵਿੱਚ ਸਿਖਲਾਈ ਦੇਣਾ ਅਤੇ ਸੂਬੇ ਵਿੱਚ ਤਕਨੀਕੀ ਨਵਾਚਾਰ ਨੁੰ ਪ੍ਰੋਤਸਾਹਨ ਮਿਲ ਸਕੇ।

ਉਨ੍ਹਂਾਂ ਨੇ ਦਸਿਆ ਕਿ ਹਰਿਆਣਾ ਰਾਜ ਇਜ਼ਰਾਇਲ ਦੇ ਨਾਲ ਹੋਰ ਵੱਖ-ਵੱਖ ਖੇਤਰਾਂ ਵਿੱਚ ਭਾਗੀਦਾਰੀ ਵਧਾਉਣਾ ਚਾਹੁੰਦਾ ਹੈ। ਹਰਿਆਣਾ ਵਿੱਚ ਵੇਸਟ ਵਾਟਰ ਨੂੰ ਸਿੰਚਾਈ ਵਿੱਚ ਵਰਤੋ ਕਰਨ ਤੇ ਪਾਣੀ ਨੂੰ ਖੇਤੀਬਾੜੀ ਯੋਗ ਅਤੇ ਪੀਣ ਯੋਗ ਬਨਾਉਣ ਲਈ ਇਜ਼ਰਾਇਲ ਦੇ ਨਾਲ ਨਵੀਂ ਤਕਨੀਕ ‘ਤੇ ਕੰਮ ਕਰਣਗੇ। ਤਾਂ ਜੋ ਵੇਸਟ ਵਾਟਰ ਦੀ ਵਰਤੋ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਤਲਾਸ਼ਨ, ਦੂਜੇ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਲਈ ਵਿਦੇਸ਼ ਸਹਿਯੋਗ ਵਿਭਾਗ ਬਣਾਇਆ ਹੈ। ਵਿਦੇਸ਼ਾਂ ਵਿੱਚ ਹਰਿਆਣਾ ਦੇ ਨੌਜੁਆਨਾਂ ਨੂੰ ਰੁਜ਼ਗਾਰ ਮਿਲੇ ਅਤੇ ਨਿਰਯਾਤ ਨੂੰ ਦੁਗਣਾ ਵਧਾਉਣ ਲਈ ਵਿਦੇਸ਼ੀ ਸਹਿਯੋਗ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਇਜ਼ਰਾਇਲ ਦੇ ਰਾਜਦੂਤ ਰੂਬੇਨ ਅਜ਼ਾਰ ਨੂੰ ਗੀਤਾ ਦੀ ਇੱਕ ਕਾਪੀ ਭੇਂਟ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਅਤੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਮੌਜੂਦ ਰਹੇ।

Post Views: 81
Tags: Haryana and Israelharyana cmmodern technologyNayab Singh SainiRuben Azarwork together
Previous Post

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਵਿਸ਼ਵ ਭਰ ‘ਚ ਮਨਾਉਣ ਲਈ ਸ਼੍ਰੋਮਣੀ ਕਮੇਟੀ ਕਰੇ ਚਾਰਾਜੋਈ- ਗਲੋਬਲ ਸਿੱਖ ਕੌਂਸਲ

Next Post

8 aug 2025

Next Post

8 aug 2025

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800