ਪਟਿਆਲਾ
ਅੱਜ ਸਰਹਿੰਦ ਨੇੜੇ ਇੱਕ ਪਿੰਡ ਵਿੱਚ ਗਊ ਹੱਤਿਆ ਨੂੰ ਲੈ ਕੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਅੱਜ ਵੱਖ ਵੱਖ ਹਿੰਦੂ ਸੰਗਠਨਾਂ ਨੇ ਵਿਸ਼ਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਗਊਆਂ ਦੀ ਦਿਨ ਦਿਹਾੜੇ ਹੋ ਰਹੀ ਹੱਤਿਆ ਨੂੰ ਰੋਕਣ ਅਤੇ ਗਊਆਂ ਦੀ ਹੱਤਿਆ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਗਊ ਮਾਤਾ ਇਨਸਾਫ ਮੋਰਚਾ ਬਨਾਉਣ ਦਾ ਐਲਾਨ ਕੀਤਾ। ਇਸ ਮੋਕੇ ਵੱਖ ਵੱਖ ਹਿੰਦੂ ਸੰਗਠਨਾਂ ਨੇ ਸਰਹਿੰਦ ਵਿੱਚ ਗਊ ਹੱਤਿਆ ਦੇ ਵਿਰੋਧ ਵਿੱਚ ਅੱਜ ਬੁੱਧਵਾਰ ਨੂੰ ਗਊ ਹੱਤਿਆ ਵਾਲੀ ਥਾਂ *ਤੇ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ। ਜਿਸ ਸੰਬੰਧੀ ਹਰੇਕ ਨੂੰ ਸਵੇਰੇ 10 ਵਜੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਇਕੱਠੇ ਹੋ ਕੇ ਕਤਲੇਆਮ ਵਾਲੀ ਥਾਂ *ਤੇ ਪਹੁੰਚੇ।