Friday, August 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਈਸੀਸੀ ਰੈਂਕਿੰਗ: ਰਵੀ ਦੁਨੀਆ ਦਾ ਨੰਬਰ ਇੱਕ ਟੀ20 ਗੇਂਦਬਾਜ਼

admin by admin
in BREAKING, COVER STORY, INDIA, National, SPORTS, WORLD
0
ਆਈਸੀਸੀ ਰੈਂਕਿੰਗ: ਰਵੀ ਦੁਨੀਆ ਦਾ ਨੰਬਰ ਇੱਕ ਟੀ20 ਗੇਂਦਬਾਜ਼
0
SHARES
0
VIEWS
Share on FacebookShare on Twitter

ਭਾਰਤ ਦਾ ਨੌਜਵਾਨ ਲੈੱਗ ਸਪਿੰਨਰ ਰਵੀ ਬਿਸ਼ਨੋਈ (23) ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜ ਸਥਾਨ ਅੱਗੇ ਆਉਂਦਿਆਂ ਅੱਜ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਟੀ 20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਸਥਾਨ ’ਤੇ ਕਾਬਜ਼ ਹੋ ਗਿਆ। ਬਿਸ਼ਨੋਈ ਨੇ ਪਿਛਲੇ ਦਿਨੀਂ ਆਸਟਰੇਲੀਆ ਖ਼ਿਲਾਫ਼ ਸਮਾਪਤ ਹੋਈ ਲੜੀ ਵਿੱਚ ਪੰਜ ਮੈਚਾਂ ਦੌਰਾਨ ਨੌਂ ਵਿਕਟਾਂ ਲਈਆਂ ਸਨ। ਰਵੀ ਦੇ ਰੇਟਿੰਗ ਅੰਕ 699 ਹਨ। ਉਸ ਨੇ ਇਸ ਤਰ੍ਹਾਂ ਪੰਜ ਸਥਾਨ ਅੱਗੇ ਆਉਂਦਿਆਂ ਅਫ਼ਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖ਼ਾਨ ਨੂੰ ਸਿਖਰ ਤੋਂ ਥੱਲੇ ਖਿਸਕਾ ਦਿੱਤਾ ਹੈ, ਜਿਸ ਦੇ ਰੇਟਿੰਗ ਅੰਕ 692 ਹਨ। ਸ੍ਰੀਲੰਕਾ ਦੇ ਸਪਿੰਨਰ ਵਾਨਿੰਦੂ ਹਸਾਰੰਗਾ ਅਤੇ ਇੰਗਲੈਂਡ ਦੇ ਆਦਿਲ ਰਾਸ਼ਿਦ ਸਾਂਝੇ ਤੌਰ ’ਤੇ ਤੀਜੇ ਸਥਾਨ ਉੱਤੇ ਹਨ ਅਤੇ ਦੋਵਾਂ ਦੇ 679 ਅੰਕ ਹਨ। ਸ੍ਰੀਲੰਕਾ ਦੇ ਮਹੀਸ਼ ਤੀਕਸ਼ਣ 677 ਅੰਕ ਨਾਲ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਸ਼ਾਮਲ ਹੈ। ਬਿਸ਼ਨੋਈ ਖੇਡ ਦੀ ਇਸ ਵੰਨਗੀ ਵਿੱਚ ਸਿਖਰਲੇ 10 ਵਿੱਚ ਕਾਬਜ਼ ਇਕਲੌਤਾ ਗੇਂਦਬਾਜ਼ ਹੈ, ਜਦਕਿ ਅਕਸ਼ਰ ਪਟੇਲ ਨੌਂ ਸਥਾਨ ਦੇ ਵਾਧੇ ਨਾਲ 18ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੂੰ ਟੀ20 ਕੌਮਾਂਤਰੀ ਲੜੀ ਵਿੱਚ ਆਸਟਰੇਲੀਆ ’ਤੇ 4-1 ਨਾਲ ਜਿਤਾਉਣ ਵਾਲਾ ਕਪਤਾਨ ਸੂਰਿਆਕੁਮਾਰ ਯਾਦਵ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ’ਤੇ ਕਾਇਮ ਹੈ, ਜਦਕਿ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਇੱਕ ਸਥਾਨ ਖਿਸਕ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਹਾਰਦਿਕ ਪਾਂਡਿਆ ਨੇ ਆਲ-ਰਾਊਂਡਰ ਖਿਡਾਰੀਆਂ ਦੀ ਸੂਚੀ ਵਿੱਚ ਤੀਜਾ ਸਥਾਨ ਕਾਇਮ ਰੱਖਿਆ ਹੈ, ਜਦਕਿ ਸੱਟ ਲੱਗਣ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਲੜੀ ’ਚ ਨਹੀਂ ਖੇਡ ਸਕਿਆ ਸੀ। -ਪੀਟੀਆਈ

Post Views: 86
Tags: aap punjabdaily hindi newspaper patiala Punjabdaily punjabi newspaper patiala punjablatest breaking news Punjablatest Indian hindi newslatest news punjablatest political news PunjabLatest Punjab Newslatest punjabi newslive newsnews punjabpress ki takat daily newspaperpress ki taquat daily hindi newspaperpress ki taquat daily punjabi newspaperPunjab Governmentpunjab govtpunjab latest newspunjab newsPunjab news todaypunjab politicspunjabi newstoday PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALAtop 10 newspaper of Punjab
Previous Post

ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਪੁੱਜੀ, ਦੋਵਾਂ ਟੀਮਾਂ ਵਿਚਾਲੇ ਪਹਿਲਾ ਟੀ-20 ਮੈਚ ਐਤਵਾਰ ਨੂੰ

Next Post

ਨਵੀਂ ਦਿੱਲੀ ’ਚ ਰੇਵੰਤ ਰੈੱਡੀ ਨੇ ਖੜਗੇ, ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਕੀਤੀ

Next Post
ਨਵੀਂ ਦਿੱਲੀ ’ਚ ਰੇਵੰਤ ਰੈੱਡੀ ਨੇ ਖੜਗੇ, ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ ’ਚ ਰੇਵੰਤ ਰੈੱਡੀ ਨੇ ਖੜਗੇ, ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਕੀਤੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800