ਮਲੇਰਕੋਟਲਾ, 3 ਮਾਰਚ (ਪ੍ਰੈਸ ਕੀ ਤਾਕਤ)- ਸਥਾਨਕ ਦਾਣਾ ਮੰਡੀ ਇਲਾਕੇ ਦੇ ਅੰਦਰ ਰਹਿੰਦੇ ਝੁੱਗੀ ਝੌਂਪੜੀਆਂ ਅਤੇ ਖੋਖੇ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਜ਼ਿਲ੍ਹਾ ਮਲੇਰਕੋਟਲਾ ਪ੍ਰਸ਼ਾਸ਼ਨ ਵਲੋਂ ਡਿਊਟੀ ਮੈਜਿਸਟਰੇਟ ਹਨੀ ਗੁਪਤਾ ਐਸ.ਡੀ.ਓ ਵਾਟਰ ਸਪਲਾਈ ਦੀ ਨਿਗਰਾਨੀ ਹੇਠ ਅਤੇ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਜੇ.ਸੀ.ਬੀ. ਨਾਲ ਝੁੱਗੀਆਂ ਅਤੇ ਖੋਖਿਆਂ ਨੂੰ ਹਟਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਝੁੱਗੀ ਝੌਂਪੜੀਆਂ ਵਾਲਿਆਂ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਉਹ ਇਸ ਥਾਂ ’ਤੇ 50 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਕਿਹਾ ਕਿ ਝੁੱਗੀਆਂ ਹਟਾਉਣ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਨਹੀਂ ਭੇਜਿਆ ਗਿਆ।