No Result
View All Result
Saturday, May 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ’ਚ ਸ਼ੇਰਾਂਵਾਲਾ ਗੇਟ ’ਤੇ ਬੂਟ ਪਾਲਿਸ਼ ਕਰਨ ਵਾਲਿਆਂ ਦਾ ਸਾਮਾਨ ਸ਼ਰਾਰਤੀ ਵਿਅਕਤੀ ਵਲੋਂ ਫੂਕਿਆ।

admin by admin
in BREAKING, COVER STORY, National, PUNJAB
0
ਪਟਿਆਲਾ ’ਚ ਸ਼ੇਰਾਂਵਾਲਾ ਗੇਟ ’ਤੇ ਬੂਟ ਪਾਲਿਸ਼ ਕਰਨ ਵਾਲਿਆਂ ਦਾ ਸਾਮਾਨ ਸ਼ਰਾਰਤੀ ਵਿਅਕਤੀ ਵਲੋਂ ਫੂਕਿਆ।
0
SHARES
0
VIEWS
Share on FacebookShare on Twitter
ਪਟਿਆਲਾ,10-02-23(ਪ੍ਰੈਸ ਕੀ ਤਾਕਤ ਬਿਊਰੋ):  ਅੱਜ ਸਵੇਰੇ ਪਟਿਆਲਾ ਸ਼ਹਿਰ ਦੇ ਸ਼ੇਰਾਂਵਾਲਾ ਗੇਟ ਕੋਲ ਬੂਟ ਪਾਲਿਸ਼ ਤੇ ਜੁੱਤਿਆਂ ਦੀ ਮੁਰੰਮਤ ਕਰਨ ਵਾਲਿਆਂ ਦੇ ਖੋਖਿਆਂ ਅਤੇ ਸਾਮਾਨ ਨੂੰ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਸਵੇਰੇ ਅੱਗ ਲਗਾਕੇ ਸਾੜ ਦਿੱਤਾ ਗਿਆ ਹੈ। ਅੱਗ ਲਗਾਉਣ ਵਾਲੇ ਵਿਅਕਤੀ ਨੂੰ ਲੋਕਾਂ ਨੇ ਫੜ ਕੇ ਕੋਤਵਾਲੀ ਪੁਲੀਸ ਦੇ ਹਵਾਲੇ ਕੀਤਾ ਹੈ। ਪਰ ਉਸ ਵੱਲੋਂ ਅੱਗ ਲਾਉਣ ਦਾ ਕਾਰਨ ਨਹੀਂ ਦੱਸਿਆ ਜਾ ਰਿਹਾ। ਇਸ ਘਟਨਾ ਦਾ ਪਤਾ ਲੱਗਦੇ ਹੀ ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਸੀਨੀਅਰ ਆਗੂ ਸੰਦੀਪ ਬੰਧੂ, ਜਗਤਾਰ ਤਾਰੀ ਦੀ ਅਗਵਾਈ ਵਿਚ ਵਾਲੰਟੀਅਰ ਮੌਕੇ ਤੇ ਪੁੱਜ ਗਏ ਅਤੇ ਸਾਰੀ ਘਟਨਾ ਦੀ ਜਾਣਕਾਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਦਿੱਤੀ। ਵਿਧਾਇਕ ਕੋਹਲੀ ਨੇ ਬੂਟ ਪਾਲਿਸ਼ ਕਰਨ ਵਾਲਿਆਂ ਨਾਲ ਜਿੰਨਾਂ ਦਾ ਨੁਕਸਾਨ ਹੋਇਆ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਸਵੇਰੇ ਇਕ ਵਿਅਕਤੀ ਸ਼ੇਰਾਂ ਵਾਲਾ ਗੇਟ ਕੋਲ ਬੂਟ ਰਿਪੇਅਰ ਤੇ ਪਾਲਿਸ਼ ਕਰਨ ਵਾਲਿਆਂ ਦੇ ਖੋਖਿਆਂ ਨੂੰ ਕਥਿਤ ਤੌਰ ’ਤੇ ਅੱਗ ਲੱਗਾ ਰਿਹਾ ਸੀ, ਜਿਸ ਨੂੰ ਇਕ ਦੋਧੀ ਨੇ ਰੋਕਿਆ ਪਰ ਜਦੋਂ ਦੋਧੀ ਉੱਥੋਂ ਚਲਾ ਗਿਆ ਤਾਂ ਉਸ ਨੇ ਅੱਗ ਲਾ ਦਿੱਤੀ। ਉਸ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਦਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਕੋਲ ਜਾਣ ਤੋਂ ਬਾਅਦ ਉਹ ਵਿਅਕਤੀ ਹੱਸਦਾ ਰਿਹਾ ਪਰ ਅੱਗ ਲਾਉਣ ਦੇ ਕਾਰਨਾਂ ਬਾਰੇ ਉਹ ਨਹੀਂ ਦੱਸ ਰਿਹਾ। ਆਮ ਲੋਕਾਂ ਨੇ ਅੱਗ ਨੂੰ ਬੁਝਾ ਦਿੱਤਾ ਪਰ ਬੂਟ ਪਾਲਿਸ਼ ਕਰਨ ਵਾਲਿਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਲੰਬੇ ਸਮੇਂ ਤੋਂ ਇੱਥੇ 10 ਜਣੇ ਬੂਟ ਪਾਲਿਸ਼ ਕਰਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਮੰਦਭਾਗੀ ਘਟਨਾ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਬੂਟ ਪਾਲਿਸ਼ ਕਰਨ ਵਾਲਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਬੂਟ ਰਿਪੇਅਰ ਅਤੇ ਪਾਲਿਸ਼ ਕਰਨ ਵਾਲਿਆਂ ਭਾਈਚਾਰੇ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸਦਾ ਮੁਆਵਜਾ ਜਲਦ ਤੋਂ ਜਲਦ ਮੇਰੇ ਵੱਲੋਂ ਦਿੱਤਾ ਜਾਵੇਗਾ, ਮੈਂ ਆਪਣੇ ਇਹਨਾਂ ਭਰਾਵਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗਾ। ਸਾਰਾ ਪਟਿਆਲਾ ਸ਼ਹਿਰ ਮੇਰਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦੇ ਦੁੱਖ ਦਰਦ ਵਿੱਚ ਨਾਲ ਖੜਨਾ ਅਤੇ ਉਹਨਾਂ ਦਾ ਧਿਆਨ ਰੱਖਣਾ ਮੇਰਾ ਫਰਜ਼ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਪਟਿਆਲਾ ਸ਼ਹਿਰ ਵਿੱਚ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾਂ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਸ਼ਖਤ ਤੋਂ ਸ਼ਖਤ ਸ਼ਜਾ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਹਿਰ ਵਿੱਚ ਹੋਰ ਸ਼ਖਤੀ ਨਾਲ ਗਸ਼ਤ ਤੇਜ਼ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਖਤ ਤੋਂ ਸ਼ਖਤ ਕਾਰਵਾਈ ਕਰਨ ਲਈ ਜਰੂਰੀ ਹਦਾਇਤਾਂ ਵੀ ਦਿੱਤੀਆਂ।
Post Views: 159
Tags: ATD-GC-FID chromatograms of shoes with shoe polish beforehttps://www.google.com/search?hl=en&sxsrf=AJOqlzXuTtLRNT3A4OKhDpXcAZaLowiUPA:1676025528309&q=In+PatialaReports of fire at shoe polish repair booth at Sheranwala GateShoe Laundry Services in PatialaTop Shoe Polish Dealers in Patiala - Justdial
Previous Post

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਜੇ.ਪੀ. ਉਨ੍ਹਾਂ ਨੇ ਦਲਾਲ ਜ਼ਿਲ੍ਹਾ ਭਿਵਾਨੀ ਦੇ ਪਿੰਡ ਪ੍ਰਹਿਲਾਦਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਸ਼ਹੀਦ ਰਘੂਨਾਥ ਸਿੰਘ ਯਾਦਵ ਦੇ ਬੁੱਤ ਤੋਂ ਪਰਦਾ ਹਟਾਇਆ।

Next Post

ਤੁਰਕੀ ਅਤੇ ਸੀਰੀਆ ਵਿੱਚ 23,000 ਤੋਂ ਵੱਧ ਦੀ ਮੌਤ,ਹੋਰ ਬਚੇ ਲੋਕਾਂ ਲਈ ਬਚਾਅ ਕਾਰਜ ਜਾਰੀ

Next Post
ਤੁਰਕੀ ਅਤੇ ਸੀਰੀਆ ਵਿੱਚ 23,000 ਤੋਂ ਵੱਧ ਦੀ ਮੌਤ,ਹੋਰ ਬਚੇ ਲੋਕਾਂ ਲਈ ਬਚਾਅ ਕਾਰਜ ਜਾਰੀ

ਤੁਰਕੀ ਅਤੇ ਸੀਰੀਆ ਵਿੱਚ 23,000 ਤੋਂ ਵੱਧ ਦੀ ਮੌਤ,ਹੋਰ ਬਚੇ ਲੋਕਾਂ ਲਈ ਬਚਾਅ ਕਾਰਜ ਜਾਰੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800