ਨਵੀਂ ਦਿੱਲੀ(ਪ੍ਰੈਸ ਕੀ ਤਾਕਤ), 4 ਮਾਰਚ- ‘ਬਜਟ ਵੈਬਿਨਾਰ’ ਦੌਰਾਨ ‘ਬੁਨਿਆਦੀ ਢਾਂਚਾ ਅਤੇ ਨਿਵੇਸ਼’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਦਾ ਬਜਟ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਣ ਵਾਲਾ ਹੈ। ਦੁਨੀਆ ਦੇ ਵੱਡੇ-ਵੱਡੇ ਮਾਹਿਰਾਂ ਅਤੇ ਕਈ ਵੱਕਾਰੀ ਮੀਡੀਆ ਘਰਾਣਿਆਂ ਨੇ ਭਾਰਤ ਦੇ ਬਜਟ ਅਤੇ ਸਿਆਸੀ ਫ਼ੈਸਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਢਾਂਚਾ ਹਮੇਸ਼ਾ ਮਹੱਤਵਪੂਰਨ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਦੇਸ਼ ਦੀ ਅਰਥਵਿਵਸਥਾ ਦੀ ਚਾਲਕ ਸ਼ਕਤੀ ਮੰਨਦੇ ਹਾਂ। ਇਸ ਰਸਤੇ ’ਤੇ ਚੱਲਦਿਆਂ ਭਾਰਤ 2047 ਤੱਕ ਵਿਕਾਸ ਦਾ ਟੀਚਾ ਪ੍ਰਾਪਤ ਕਰ ਲਵੇਗਾ।
