ਚੰਡੀਗੜ੍ਹ, 25 ਦਸੰਬਰ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਸੂਬੇ ਵਿਚ ਪਾਰਦਰਸ਼ਿਤਾ ਲਿਆਉਣ, ਸੁਸਾਸ਼ਨ ਲਾਗੂ ਕਰਨ ਅਤੇ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਵਿਚ ਇਨਫਾਰਮੇਸ਼ਨ ਤਕਨਾਲੋਜੀ ਸੱਭ ਤੋਂ ਕਾਰਗਰ ਢੰਗ ਹੈ। ਇਸ ਸੂਬੇ ਵਿਚ ਸੁਸਾਸ਼ਨ ਦੀ ਰਾਹ ‘ਤੇ ਚੱਲਦੇ ਹੋਏ ਸਰਕਾਰ ਨੇ ਪੁਰਾਣੇ ਸਿਸਟਮ ਨੂੰ ਬਦਲ ਕੇ ਪਬਲਿਕ ਫ੍ਰੈਂਡਲੀ ਸਿਸਟਮ ਦਾ ਨਿਰਮਾਣ ਕਰਨ ਦਾ ਯਤਨ ਕੀਤਾ ਹੈ, ਜਿਸ ਵਿਚ ਸਫਲਤਾ ਵੀ ਮਿਲੀ ਹੈ।
ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਅੱਜ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ‘ਤੇ ਕੁਰੂਕਸ਼ੇਤਰ ਸਥਿਤ ਐਲਐਨਜੇਪੀ ਹਸਪਤਾਲ ਵਿਚ ਪ੍ਰਬੰਧਿਤ ਸੁਸਾਸ਼ਨ ਦਿਵਸ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਸ੍ਰੀ ਬਡਾਰੂ ਦੱਤਾਤੇ੍ਰਅ ਨੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਦੀ ਫੋਟੋ ‘ਤੇ ਪੁਸ਼ਪ ਅਰਪਿਤ ਕੀਤੇ ਅਤੇ ਮੀਰਜਾਂ ਨੂੰ ਫੱਲ ਵੰਡੇ ਅਤੇ ਸੂਬਾਵਾਸੀਆਂ ਦੇ ਨਾਲ-ਨਾਲ ਮੀਰਜਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਜਪਾਲ ਨੇ ਦੀਪਸ਼ਿਖਾ ਪ੍ਰਜਵਲੱਤ ਕਰ ਕੇ ਵਿਧੀਵਤ ਰੂਪ ਨਾਲ ਸੁਸਾਸ਼ਨ ਦਿਵਸ ਪ੍ਰੋਗ੍ਰਾਮ ਦੀ ਸ਼ੁਰੁਆਤ ਕੀਤੀ। ਇਸ ਦੌਰਾਨ ਰਾਜਪਾਲ ਨੇ ਮਰੀਜਾਂ ਦਾ ਹਾਲ ਚਾਲ ਪੁੱਛਣ ਦੇ ਨਾਲ-ਨਾਲ ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਨਾਲ ਨਾ ਸਿਰਫ ਗਲਬਾਤ ਕੀਤੀ ਸਗੋ ਯਾਦਗਾਰੀ ਸਮੂਹ ਫੋਟੋ ਵੀ ਖਿਚਵਾਈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਜਿਲ੍ਹੇ ਵਿਚ ਸੁਸਾਸ਼ਨ ਦਿਵਸ ‘ਤੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰ ਰਹੀ ਹੈ, ਤਾਂ ਜੋ ਸੂਬੇ ਵਿਚ ਸੁਸਾਸ਼ਨ ਕਾਇਮ ਹੋ ਸਕੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਨੇ ਆਪਣਾ ਪੂਰਾ ਜੀਵਨ ਸਮਾਜ ਨੂੰ ਸਮਰਪਿਤ ਕੀਤਾ ਅਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਅਟਲ ਬਿਹਾਰੀ ਵਾਜਪੇਯੀ ਨੇ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਦੀ ਤਰੱਕੀ ਲਈ ਕੰਮ ਕੀਤਾ। ਸਾਬਕਾ ਪ੍ਰਧਾਨ ਮੰਤਰੀ ਸੱਚੇ ਦੇਸ਼ਭਗਤ ਸਨ, ਜਿਨ੍ਹਾਂ ਨੇ ਨਿਸਵਾਰਥ ਭਾਵ ਨਾਲ ਦੇਸ਼ ਦੀ ਸੇਵਾ ਕਰਨ ਦਾ ਕੰਮ ਕੀਤਾ। ਅੱਜ ਉਨ੍ਹਾਂ ਦੇ ਜਨਮਦਿਨ ਨੂੰ ਪੂਰੇ ਦੇਸ਼ ਵਿਚ ਸੁਸਾਸ਼ਨ ਦਿਵਸ ਵਜੋ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਵਸ ਨਾਲ ਨੌਜੁਆਨ ਪੀੜੀ ਨੂੰ ਸਿੱਖਣ ਦੀ ਜਰੂਰਤ ਹੈ।
ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਵੱਲੋਂ ਦਿਖਾਈ ਗਈ ਰਾਹ ‘ਤੇ ਚਲਦੇ ਹੋਏ ਗਰੀਬੀ ਉਨਮੂਲਨ ਅਤੇ ਸਮਾਜ ਦੇ ਸਮੂਚੇ ਵਿਕਾਸ ਲਈ ਜਿੱਥੇ ਜਨ ਭਲਾਈਕਾਰੀ ਨੀਤੀਆਂ ਨੂੰ ਸ਼ੁਰੂ ਕੀਤਾ ਹੈ, ਉੱਥੇ ਇੰਨ੍ਹਾਂ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸ਼ਾਸਨ ਪ੍ਰਕ੍ਰਿਆ ਵਿਚ ਸੁਧਾਰ ਦੇ ਨਾਲ-ਨਾਲ ਡਿਜੀਟਲ ਇੰਡੀਆ ਰਾਹੀਂ ਬਣਾਇਆ ਹੈ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਕ੍ਰਿਸਮਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।