Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ        

admin by admin
in BREAKING, COVER STORY, PUNJAB
0
ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ        
0
SHARES
0
VIEWS
Share on FacebookShare on Twitter

ਖੇਡਾਂ ਵਤਨ ਪੰਜਾਬ ਦੀਆਂ -2023 ਸੀਜ਼ਨ 2
                                                                                                                                                                          
ਪਟਿਆਲਾ 27 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਦੂਜੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ,ਸਰਕਲ ਕਬੱਡੀ,ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ।ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ।ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਛੁਪੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ      ਗੇਮ ਵੇਟ ਲਿਫ਼ਟਿੰਗ ਅੰਡਰ 17 ਲੜਕੀਆਂ 40 ਕਿਲੋ ਭਾਰ ਵਰਗ ਵਿੱਚ ਦਿਕਸ਼ਾ ਰਾਏ ਨੇ ਪਹਿਲਾ ਅਤੇ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।45 ਕਿਲੋ ਦੇ ਭਾਰ ਵਰਗ ਵਿੱਚ ਸ਼ਿਵਾਨੀ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।ਇਸੇ ਤਰ੍ਹਾਂ 49 ਕਿਲੋ ਵਿੱਚ ਕਵਿਤਾ ਨੇ ਪਹਿਲਾ,ਕਸ਼ਿਸ਼ ਨੇ ਦੂਜਾ ਸਥਾਨ ਅਤੇ 64 ਕਿਲੋਂ ਦੇ ਭਾਰ ਵਰਗ ਵਿੱਚ ਜੈਸਮੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਅੰਡਰ 14 ਲੜਕੀਆਂ 35 ਕਿਲੋ ਭਾਰ ਵਰਗ ਵਿੱਚ ਆਂਚਲਪ੍ਰੀਤ ਕੌਰ ਨੇ ਪਹਿਲਾ ਅਤੇ ਕਿਰਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।49 ਕਿਲੋ ਵਿੱਚ ਹੇਮਾ ਨੇ ਅਤੇ 59 ਕਿਲੋ ਵਿੱਚ ਸਨ੍ਹਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਅੰਡਰ 14 ਲੜਕਿਆਂ 43 ਕਿਲੋ ਭਾਰ ਵਰਗ ਵਿੱਚ ਕੌਸ਼ਲ ਨੇ,55 ਕਿਲੋ ਵਿੱਚ ਤਨਿਸ਼ ਨੇ, 61 ਕਿਲੋ ਵਿੱਚ ਮਾਨਵ ਅਤੇ 67 ਕਿਲੋ ਵਿੱਚ ਹਿਮਾਂਗ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੇ।ਅੰਡਰ 21-30 ਭਾਰ ਵਰਗ 55 ਕਿਲੋ ਵਿੱਚ ਕਾਜਲ,59 ਕਿਲੋ ਵਿੱਚ ਮੀਨਾ ਕੁਮਾਰੀ,64 ਕਿਲੋ  ਵਿੱਚ ਪ੍ਰੀਤੀ,71 ਕਿਲੋ ਵਿੱਚ ਨਰਿੰਦਰ ਅਤੇ 81 ਕਿਲੋ ਚ ਕਿਰਨ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੇਮ ਪਾਵਰ ਲਿਫ਼ਟਿੰਗ ਅੰਡਰ 14 ਭਾਰ ਵਰਗ 53 ਕਿਲੋਂ ਵਿੱਚ ਪ੍ਰਰੀਸ਼ਾ ਰਾਜਪੁਤ, 43 ਕਿਲੋ ਭਾਰ ਵਰਗ ਵਿੱਚ ਵਨਿਸ਼ੀਤਾ ਰਾਜਪੁਤ ਅਤੇ 57 ਕਿਲੋ ਵਿੱਚ ਏਕਮਨੂਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੇ।ਅੰਡਰ 17 ਭਾਰ ਵਰਗ 57 ਕਿਲੋਂ ਵਿੱਚ ਸ਼ਿਵਾਨੀ ਅਤੇ ਭਾਰ ਵਰਗ 84+ ਕਿਲੋ ਵਿੱਚ ਹਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 30 ਵਿੱਚ ਭਾਰ ਵਰਗ 63 ਕਿਲੋ ਵਿੱਚ ਸੋਨੀਆ ਰਾਣੀ ਅਤੇ 84+ ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 40 ਵਿੱਚ ਭਾਰ ਵਰਗ 63 ਕਿਲੋ ਚ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੀ।
ਗੇਮ ਫੁੱਟਬਾਲ ਅੰਡਰ 17 ਫੁੱਟਬਾਲ ਸੈਂਟਰ (ਬਹਾਦੁਰਗੜ੍ਹ) ਦੀ ਟੀਮ ਨੇ ਅਜਰਾਵਰ (ਘਨੌਰ ਏ) ਦੀ ਟੀਮ ਨੂੰ 3-0 ਨਾਲ ਹਰਾਕੇ ਸ਼ਾਨਦਾਰ ਜਿੱਤ ਹਾਸਲ ਕੀਤੀ।ਪੰਜਾਬੀ ਯੂਨੀਵਰਸਿਟੀ ਨੇ ਸਨੌਰ ਬੀ ਦੀ ਟੀਮ ਨੂੰ 2-0 ਨਾਲ ਹਰਾਇਆ।ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ ਦੀ ਟੀਮ ਨੇ ਐਮ.ਐਫ ਸੀ ਨਾਭਾ ਨੂੰ 4-0 ਦੇ ਫ਼ਰਕ ਨਾਲ ਹਰਾਇਆ।ਪੋਲੋ ਗਰਾਊਂਡ ਦੀ ਟੀਮ ਨੇ ਮੁਕਤ ਰਾਜਪੁਰਾ ਦੀ ਟੀਮ ਨੂੰ 4-0 ਦੇ ਫ਼ਰਕ ਨਾਲ ਹਰਾਕੇ ਜੇਤੂ ਰਹੀ।
ਗੇਮ ਬਾਸਕਟਬਾਲ ਅੰਡਰ 14 ਵਿੱਚ ਮਲਟੀ ਕੋਚਿੰਗ ਸੈਂਟਰ ਨੇ ਪੋਲੋ ਗਰਾਊਂਡ ਨੇ ਪੋਲੋ ਗਰਾਊਂਡ ਦੀ ਟੀਮ ਨੂੰ 37-10 ਦੇ ਫ਼ਰਕ ਨਾਲ ਹਰਾਇਆ।ਗੁਰਕੂਲ ਅਕੈਡਮੀ ਟੀਮ ਨੇ ਸਮਾਣਾ ਦੀ ਟੀਮ ਨੂੰ 19-05 ਨਾਲ ਅਤੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਨੇ ਸ ਸ ਸ ਲੌਟ ਦੀ ਟੀਮ ਨੂੰ 26-15 ਦੇ ਫ਼ਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਇਸੇ ਤਰ੍ਹਾਂ ਮਲਟੀ ਸਕੂਲ ਨੇ ਮਲਟੀ ਕੋਚਿੰਗ ਸੈਂਟਰ ਦੀ ਟੀਮ ਨੂੰ 45-38 ਦੇ ਫ਼ਰਕ ਨਾਲ ਹਰਾਇਆ।
ਗੇਮ ਵਾਲੀਬਾਲ ਸ਼ੂਟਿੰਗ ਅੰਡਰ 17 ਵਿੱਚ ਪਟਿਆਲਾ ਦਿਹਾਤੀ ਏ ਨੇ ਪਹਿਲਾ,ਪਟਿਆਲਾ ਸ਼ਹਿਰੀ ਬੀ ਨੇ ਦੂਜਾ ਅਤੇ ਪਟਿਆਲਾ ਸ਼ਹਿਰੀ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 41-55 ਉਮਰ ਵਰਗ ਵਿੱਚ ਨਾਭਾ ਏ ਨੇ ਪਹਿਲਾ ਅਤੇ ਸਮਾਣਾ ਏ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੀ।ਅੰਡਰ 21 ਵਿੱਚ ਸਮਾਣਾ ਏ ਪਹਿਲੇ,ਘਨੌਰ ਏ ਦੂਜੇ ਅਤੇ ਪਟਿਆਲਾ ਸ਼ਹਿਰੀ ਬੀ ਤੀਜੇ ਸਥਾਨ ਤੇ ਰਹੀ।ਇਸੇ ਤਰ੍ਹਾਂ ਅੰਡਰ 14 ਵਾਲੀਬਾਲ ਸਮੇਸ਼ਿੰਗ ਲੜਕੀਆਂ ਵਿੱਚ ਰਾਜਪੁਰਾ ਬੀ ਨੇ ਸ਼ੰਭੂ ਕਲਾਂ ਬੀ ਦੀ ਟੀਮ ਨੂੰ,ਰਾਜਪੁਰਾ ਦੀ ਟੀਮ ਨੂੰ ਪਾਤੜਾਂ ਏ ਨੇ,ਨਾਭਾ ਏ ਨੇ ਭੁਨਰਹੇੜੀ ਬੀ ਨੂੰ,ਪਾਤੜਾਂ ਬੀ ਨੇ ਸਮਾਣਾ ਬੀ ਨੂੰ,ਸਨੌਰ ਏ ਨੇ ਰਾਜਪੁਰਾ ਨੂੰ ਪਟਿਆਲਾ ਸ਼ਹਿਰੀ ਏ ਨੇ ਘਨੌਰ ਬੀ ਨੂੰ ਅਤੇ ਸਨੌਰ ਏ ਨੇ ਪਟਿਆਲਾ ਸ਼ਹਿਰੀ ਏ ਨੂੰ 2-0 ਦੇ ਫ਼ਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਗੇਮ ਖੋਹ ਖੋਹ ਅੰਡਰ 14 ਲੜਕਿਆਂ ਵਿੱਚ ਪਾਤੜਾਂ ਦੀ ਟੀਮ ਨੇ ਪਹਿਲਾ,ਪਟਿਆਲਾ ਦਿਹਾਤੀ ਨੇ ਦੂਜਾ,ਸਨੌਰ ਨੇ ਤੀਜਾ ਅਤੇ ਪਟਿਆਲਾ ਸ਼ਹਿਰੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਸਮਾਣਾ ਦੀ ਟੀਮ ਨੇ ਪਹਿਲਾ, ਪਟਿਆਲਾ ਸ਼ਹਿਰੀ ਨੇ ਦੂਜਾ,ਘਨੌਰ ਨੇ ਤੀਜਾ ਅਤੇ ਪਾਤੜਾਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਲੜਕੀਆਂ ਵਿੱਚ ਰਾਜਪੁਰਾ ਨੇ ਪਾਤੜਾਂ 2 ਨੂੰ 15-7 ਦੇ ਫ਼ਰਕ ਨਾਲ,ਪਾਤੜਾਂ ਨੇ 9-3 ਦੇ ਫ਼ਰਕ ਨਾਲ ਸਮਾਣਾ ਨੂੰ,ਪਟਿਆਲਾ ਦਿਹਾਤੀ ਨੇ 9-0 ਦੇ ਫ਼ਰਕ ਨਾਲ ਪਟਿਆਲਾ ਸ਼ਹਿਰੀ ਨੂੰ ਅਤੇ ਘਨੌਰ ਨੇ 15-3 ਨਾਲ ਨਾਭਾ ਦੀ ਟੀਮ ਨੂੰ ਹਰਾਕੇ ਜੇਤੂ ਰਹੀਆਂ।ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਨੇ 15-04 ਨਾਲ ਸਨੌਰ ਨੂੰ,ਸਨੌਰ ਨੇ 15-1 ਦੇ ਫ਼ਰਕ ਨਾਲ ਪਾਤੜਾਂ ਨੂੰ ਅਤੇ ਘਨੌਰ ਨੇ ਨਾਭਾ  ਦੀ ਟੀਮ ਨੂੰ 7-5 ਦੀ ਟੀਮ ਨਾਲ ਹਰਾਕੇ ਜਿੱਤ ਹਾਸਲ ਕੀਤੀ।
ਗੇਮ ਹੈਂਡਬਾਲ ਅੰਡਰ 21 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਬਾਰਨ ਦੀ ਟੀਮ ਨੂੰ 8-4 ਦੇ ਫ਼ਰਕ ਨਾਲ,ਸਨੌਰ ਨੇ ਪੋਲੋ ਗਰਾਊਂਡ ਦੀ ਟੀਮ ਨੂੰ 10-5 ਦੇ ਫ਼ਰਕ ਨਾਲ ਅਤੇ ਪੋਲੋ ਗਰਾਊਂਡ ਦੀ ਟੀਮ ਨੇ ਬਾਰਨ ਨੂੰ 10-7 ਨਾਲ ਹਰਾਕੇ ਜੇਤੂ ਰਹੀਆਂ।
ਗੇਮ ਹਾਕੀ ਅੰਡਰ 21 ਲੜਕਿਆਂ ਵਿੱਚ ਪਾਤੜਾਂ ਦੀ ਟੀਮ ਤਨੇ ਪਹਿਲਾ ਸਥਾਨ,ਪਟਿਆਲਾ ਦੀ ਟੀਮ ਨੇ ਦੂਜਾ ਅਤੇ ਰਾਜਪੁਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 21 ਲੜਕੀਆਂ ਵਿੱਚ ਪਟਿਆਲਾ ਬੀ ਨੇ ਪਹਿਲਾ,ਪਟਿਆਲਾ ਏ ਨੇ ਦੂਜਾ ਅਤੇ ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Post Views: 109
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਭਾਸ਼ਾ ਵਿਭਾਗ ਨੇ ਪੰਜਾਬੀ ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੇ ਕਰਵਾਏ

Next Post

ਸੈਰ ਸਪਾਟਾ ਵਿਭਾਗ ਨੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ

Next Post

ਸੈਰ ਸਪਾਟਾ ਵਿਭਾਗ ਨੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800