No Result
View All Result
Sunday, May 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਰਵਾਇਤੀ ਖੇਤੀ ਦੇ ਨਾਲ ਸਬਜੀ ਉਤਪਾਦਨ ਕਰਨ ਵਾਲਾ ਸਫਲ ਕਿਸਾਨ ਰਵੀ ਕਾਂਤ

ਪਰਾਲੀ ਨੂੰ ਨਹੀਂ ਲਗਾਉਂਦਾ ਅੱਗ, ਖੇਤੀਬਾੜੀ ਵਿਭਾਗ ਨਾਲ ਹਮੇਸ਼ਾ ਰਹਿੰਦਾ ਹੈ ਜੁੜਿਆ

admin by admin
in BREAKING, COVER STORY, INDIA, PUNJAB
0
ਰਵਾਇਤੀ ਖੇਤੀ ਦੇ ਨਾਲ ਸਬਜੀ ਉਤਪਾਦਨ ਕਰਨ ਵਾਲਾ ਸਫਲ ਕਿਸਾਨ ਰਵੀ ਕਾਂਤ
0
SHARES
0
VIEWS
Share on FacebookShare on Twitter

ਫਾਜ਼ਿਲਕਾ, 9 ਦਸੰਬਰ :
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨਿਹਾਲ ਖੇੜਾ ਦਾ ਕਿਸਾਨ ਰਵੀ ਕਾਂਤ ਇਕ ਅਜਿਹਾ ਸਫਲ ਕਿਸਾਨ ਹੈ ਜੋ ਕਿ ਹੋਰਨਾਂ ਲਈ ਪ੍ਰੇਰਣਾ ਸ਼੍ਰੋਤ ਬਣਕੇ ਕੰਮ ਕਰਦਾ ਹੈ। ਖੇਤੀਬਾੜੀ, ਬਾਗਬਾਨੀ, ਖੇਤੀਬਾੜੀ ਯੁਨੀਵਰਸਿਟੀ ਅਤੇ ਕਿਸ਼੍ਰੀ ਵਿਗਿਆਨ ਕੇਂਦਰ ਦੇ ਸਦਾ ਸੰਪਰਕ ਵਿਚ ਰਹਿ ਕੇ ਖੇਤੀ ਕਰਨ ਵਾਲਾ ਰਵੀ ਕਾਂਤ ਜਿੱਥੇ ਕਣਕ ਝੋਨੇ ਦੀ ਰਵਾਇਤੀ ਖੇਤੀ ਕਰਦਾ ਹੈ ਉਥੇ ਹੀ ਉਸ ਵੱਲੋਂ ਸਬਜੀਆਂ ਦੀ ਕਾਸਤ ਕੀਤੀ ਜਾ ਰਹੀ ਹੈ।
ਰਵੀ ਕਾਂਤ ਦੱਸਦਾ ਹੈ ਕਿ ਰਵਾਇਤੀ ਫਸਲਾਂ ਤੋਂ 6 ਮਹੀਨੇ ਬਾਅਦ ਆਮਦਨ ਆਉਂਦੀ ਹੈ ਜਦ ਕਿ ਸਬਜੀਆਂ ਦੀ ਕਾਸਤ ਤੋਂ ਰੋਜਾਨਾਂ ਆਮਦਨ ਆਉਂਦੀ ਹੈ। ਉਸ ਵੱਲੋਂ ਆਪਣੇ ਖੇਤ ਵਿਚ ਭਾਂਤ ਭਾਂਤ ਦੀਆਂ ਸਬਜੀਆਂ ਲਗਾਈਆਂ ਹੋਈਆਂ ਹਨ। ਉਹ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਖੋਜੀਆਂ ਸੁਧਰੀਆਂ ਕਿਸਮਾਂ ਦੇ ਬੀਜ ਤੇ ਪਨੀਰੀ ਵੀ ਤਿਆਰ ਕਰਦਾ ਹੈ ਜੋ ਹੋਰਨਾਂ ਕਿਸਾਨਾਂ ਨੂੰ ਵੀ ਮੁਹਈਆ ਕਰਵਾਉਂਦਾ ਹੈ।
ਰਵੀ ਕਾਂਤ ਦੱਸਦਾ ਹੈ ਕਿ ਉਸਨੇ ਆਪਣੇ ਖੇਤ ਵਿਚ ਨਵੇਂ ਨਵੇਂ ਤਜਰਬੇ ਵੀ ਆਰੰਭ ਕੀਤੇ ਹਨ। ਉਹ ਸਬਜੀਆਂ ਦਾ ਇਕ ਪਲਾਟ ਬਿਨ੍ਹਾਂ ਵਾਹੇ ਤਿਆਰ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਜੇਕਰ ਕਿਸਾਨ ਨੇ ਤਰੱਕੀ ਕਰਨੀ ਹੈ ਤਾਂ ਉਸਨੂੰ ਇਕ ਫਸਲ ਤੇ ਨਿਰਭਰ ਰਹਿਣ ਦੀ ਬਜਾਏ ਆਮਦਨ ਦੇ ਕਈ ਵਿਕਲਪ ਤਿਆਰ ਕਰਨੇ ਪੈਣਗੇ।
ਰਵੀ ਕਾਂਤ ਜਿੱਥੇ ਸਬਜੀਆਂ ਦੀ ਕਾਸਤ ਕਰਦਾ ਹੈ ਉਥੇ ਹੀ ਉਸ ਵੱਲੋਂ ਕਣਕ ਝੋਨੇ ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਉਹ ਕਈ ਸਾਲਾਂ ਤੋਂ ਪਰਾਲੀ  ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਕਰ ਰਿਹਾ ਹੈ। ਰਵੀ ਕਾਂਤ ਦੱਸਦਾ ਹੈ ਕਿ ਅਜਿਹਾ ਕਰਨ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵੱਧੀ ਹੈ ਅਤੇ ਜਮੀਨ ਵਿਚ ਸੁਧਾਰ ਹੋਇਆ ਹੈ। ਉਹ ਆਖਦਾ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਸਾੜਨਾ ਨਹੀਂ ਚਾਹੀਦਾ ਸਗੋਂ ਇਸਦੀ ਵਰਤੋਂ ਖੇਤ ਵਿਚ ਹੀ ਕਿਸੇ ਤਰੀਕੇ ਕਰਨੀ ਚਾਹੀਦੀ ਹੈ ਜਿਵੇਂ ਪਰਾਲੀ ਨਾਲ ਸਬਜੀਆਂ ਅਤੇ ਬਾਗਾਂ ਵਿਚ ਜਿੱਥੇ ਮਲਚਿੰਗ ਕੀਤੀ ਜਾ ਸਕਦੀ ਹੈ ਉਥੇ ਹੀ ਇਸ ਨੂੰ ਖੇਤ ਵਿਚ ਦਬਾਉਣ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਸ਼ਕਤੀ ਵੱਧਦੀ ਹੈ। ਉਹ ਸਲਾਹ ਦਿੰਦਾ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਨਵੀਂਆਂ ਤਕਨੀਕਾਂ ਸਿੱਖਦੇ ਹੋਏ ਆਪਣੀ ਖੇਤੀ ਵਿਚ ਲਗਾਤਾਰ ਜਰੂਰਤ ਅਨੁਸਾਰ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ।

Post Views: 131
Tags: fazilkaIndiakhetipresskitaquatPunjabPunjab Agricultural University
Previous Post

ਉੱਪ ਰਾਸ਼ਟਰਪਤੀ ਨੇ ਧਰਮਖੇਤਰ-ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਕੀਤੀ ਸ਼ਿਰਕਤ

Next Post

ਲੋਕਾਂ ਦੀ ਭਲਾਈ ਲਈ ਪਾਰਟੀ ਦੇ ਪ੍ਰੋਗਰਾਮਾਂ ਨੂੰ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਅੱਗੇ ਵਧਾਇਆ ਜਾਵੇਗਾ-ਚੇਅਰਮੈਨ ਪਨੂੰ

Next Post
ਲੋਕਾਂ ਦੀ ਭਲਾਈ ਲਈ ਪਾਰਟੀ ਦੇ ਪ੍ਰੋਗਰਾਮਾਂ ਨੂੰ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਅੱਗੇ ਵਧਾਇਆ ਜਾਵੇਗਾ-ਚੇਅਰਮੈਨ ਪਨੂੰ

ਲੋਕਾਂ ਦੀ ਭਲਾਈ ਲਈ ਪਾਰਟੀ ਦੇ ਪ੍ਰੋਗਰਾਮਾਂ ਨੂੰ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਅੱਗੇ ਵਧਾਇਆ ਜਾਵੇਗਾ-ਚੇਅਰਮੈਨ ਪਨੂੰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800