No Result
View All Result
Sunday, July 19, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਨੂੰ 3,000 ਰੁਪਏ ਮਿਲੇ; ਬਾਕੀ ਰਹਿੰਦੀਆਂ ਮਾਵਾਂ-ਭੈਣਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ: ਅਰਵਿੰਦ ਕੇਜਰੀਵਾਲ

admin by admin
in BREAKING, CHANDIGARH, COVER STORY, Dharm, INDIA, National, POLITICS, PUNJAB, VIRAL, WORLD
0
ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਨੂੰ 3,000 ਰੁਪਏ ਮਿਲੇ; ਬਾਕੀ ਰਹਿੰਦੀਆਂ ਮਾਵਾਂ-ਭੈਣਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ: ਅਰਵਿੰਦ ਕੇਜਰੀਵਾਲ
0
SHARES
0
VIEWS
Share on FacebookShare on Twitter

* ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨ੍ਹਾਂ ਦੀ ਸਰਕਾਰ ‘ਤੇ ਇੱਕ ਰੁਪਏ ਦਾ ਵੀ ਭਿ੍ਰਸਟਾਚਾਰ ਦਾ ਦੋਸ ਨਹੀਂ ਲਗਾਇਆ ਜਾ ਸਕਦਾ; ਬਚਾਇਆ ਗਿਆ ਹਰ ਇੱਕ ਰੁਪਿਆ ਜਨਤਾ ‘ਤੇ ਖਰਚਿਆ ਜਾ ਰਿਹਾ ਹੈ: ਅਰਵਿੰਦ ਕੇਜਰੀਵਾਲ
* ਪੰਜਾਬ ਸਨਾਤਨ ਧਰਮ ਦੇ ਬੇਮਿਸਾਲ ਜਸਨਾਂ ਦਾ ਗਵਾਹ ਬਣ ਰਿਹਾ ਹੈ; ਪਹਿਲੀ ਵਾਰ 22 ਸਹਿਰਾਂ ਵਿੱਚ ਸ਼ਿਵ ਜੀ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ: ਅਰਵਿੰਦ ਕੇਜਰੀਵਾਲ
* ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ‘ ਦਾ ਦਾਇਰਾ ਵਧਾਇਆ; ਪਹਿਲੀ ਅਗਸਤ ਤੋਂ ਖਾਟੂ ਸ਼ਿਆਮ ਜੀ, ਸਾਲਾਸਰ ਜੀ, ਹਰਿਦੁਆਰ, ਰਿਸੀਕੇਸ, ਮਥੁਰਾ ਅਤੇ ਵ੍ਰਿੰਦਾਵਨ ਲਈ ਤਿੰਨ ਨਵੇਂ ਰੂਟ ਸੁਰੂ: ਅਰਵਿੰਦ ਕੇਜਰੀਵਾਲ
* 80 ਕਰੋੜ ਰੁਪਏ ਦੀ ਲਾਗਤ ਨਾਲ ਕਾਲੀ ਮੰਦਰ ਦਾ ਸਾਨਦਾਰ ਨਵੀਨੀਕਰਨ ਮੁਕੰਮਲ ਹੋਣ ਦੇ ਨੇੜੇ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਨਾਲ ਬਣੇਗਾ ਸਾਨਦਾਰ ਸੀਤਾ ਮਾਤਾ ਅਤੇ ਲਵ ਕੁਸ ਮੰਦਰ: ਅਰਵਿੰਦ ਕੇਜਰੀਵਾਲ
* ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਹਰ ਬੀਜ ਉੱਗ ਪੈਂਦਾ ਹੈ, ਪਰ ਨਫਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਖਜਾਨਾ ਜਨਤਾ ਦਾ ਹੈ, ਮੇਰੀ ਡਿਊਟੀ ਲੁੱਟ ਨੂੰ ਰੋਕਣਾ ਅਤੇ ਜਨਤਾ ਦਾ ਪੈਸਾ ਲੋਕ ਭਲਾਈ ਲਈ ਖਰਚ ਕਰਨਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਸਾਨੂੰ ਪੰਜਾਬ ਨੂੰ ਕੈਲੇਫੋਰਨੀਆ, ਲੰਡਨ ਜਾਂ ਪੈਰਿਸ ਬਣਾਉਣ ਦੀ ਲੋੜ ਨਹੀਂ ਹੈ, ਸਾਨੂੰ ਇਸ ਨੂੰ ‘ਰੰਗਲਾ ਪੰਜਾਬ‘ ਬਣਾਉਣ ਦੀ ਲੋੜ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪੰਜਾਬ ਸਾਰਿਆਂ ਦਾ ਹੈ, ਸਾਡੀ ਰਾਮ ਨਵਮੀ, ਗੁਰਪੁਰਬ, ਹਨੂਮਾਨ ਜਯੰਤੀ, ਈਦ, ਸਹੀਦੀ ਦਿਹਾੜੇ ਅਤੇ ਮਹਾਨ ਦੇਸ ਭਗਤ ਸਾਰਿਆਂ ਦੇ ਸਾਂਝੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ ਵਿੱਚ ‘ਇੱਕ ਸਾਮ ਭਗਵਾਨ ਸ਼ਿਵ ਕੇ ਨਾਮ‘ ਭਜਨ ਸੰਧਿਆ ਵਿੱਚ ਸਾਮਲ ਹੋਏ
ਪਠਾਨਕੋਟ; 17 ਜੁਲਾਈ:( ਪ੍ਰੈੱਸ ਦੀ ਤਾਕਤ)
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਥੇ ‘ਇੱਕ ਸਾਮ ਭਗਵਾਨ ਸ਼ਿਵ ਕੇ ਨਾਮ‘ ਭਜਨ ਸੰਧਿਆ ਵਿੱਚ ਹਜਾਰਾਂ ਸਰਧਾਲੂਆਂ ਨਾਲ ਸਾਮਲ ਹੋਏ। ਹਰ ਧਰਮ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ‘ਆਪ‘ ਮੁਖੀ ਨੇ ਕਿਹਾ ਕਿ ਪੰਜਾਬ ਸਾਰੇ ਧਰਮਾਂ ਦੀ ਅਮੀਰ ਅਧਿਆਤਮਿਕ ਵਿਰਾਸਤ ਦੇ ਨਾਲ-ਨਾਲ ਸਨਾਤਨ ਪਰੰਪਰਾਵਾਂ ਨੂੰ ਮਨਾਉਣ ਦੇ ਯਤਨਾਂ ਦਾ ਗਵਾਹ ਬਣ ਰਿਹਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਮੁਖੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਹੀਦੀ ਦਿਹਾੜੇ ਨੂੰ ਸਾਨੋ-ਸੌਕਤ ਨਾਲ ਮਨਾਉਣ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ/ਜਸਨਾਂ, ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ‘ ਦੇ ਵਿਸਥਾਰ ਅਤੇ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦੇ ਪੁਨਰ-ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ‘ਇੱਕ ਸਾਮ ਭਗਵਾਨ ਸ਼ਿਵ ਕੇ ਨਾਮ‘ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਲੋਕ ਖੁਸੀ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਸੂਬੇ ਵਿੱਚ ਪਹਿਲੀ ਵਾਰ ਸਨਾਤਨ ਧਰਮ ਲਈ ਇੰਨੇ ਵੱਡੇ ਪੱਧਰ ‘ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਭਜਨ ਸੰਧਿਆ ਵਿੱਚ ਸਰਧਾਲੂਆਂ ਦਾ ਸਵਾਗਤ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਤੁਸੀਂ ਸਾਰੇ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਸ਼ਿਵ ਜੀ ਦੇ ਭਜਨ ਸੁਣਨ ਅਤੇ ਭਗਤੀ ਵਿੱਚ ਲੀਨ ਹੋਣ ਲਈ ਇਕੱਠੇ ਹੋਏ ਹੋ। ਤੁਹਾਡਾ ਉਤਸਾਹ ਅਤੇ ਖੁਸੀ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਇਹ ਵੀ ਦੇਖ ਰਿਹਾ ਹਾਂ ਕਿ ਕਈ ਮਾਵਾਂ, ਭੈਣਾਂ ਅਤੇ ਬੇਟੀਆਂ ਵੀ ਸਾਡੇ ਨਾਲ ਜੁੜੀਆਂ ਹਨ।“

ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ ਕਰਨ ਤੋਂ ਪਹਿਲਾਂ ‘ਆਪ‘ ਸੁਪਰੀਮੋ ਨੇ ਕਿਹਾ, “ਮੈਂ ਦੇਖ ਸਕਦਾ ਹਾਂ ਕਿ ਤੁਹਾਡੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ 3,000 ਰੁਪਏ ਪ੍ਰਾਪਤ ਕਰਨ ਤੋਂ ਬਾਅਦ ਹੱਥ ਖੜ੍ਹੇ ਕੀਤੇ ਹਨ। ਹੁਣ ਮੈਨੂੰ ਦੇਖਣ ਦਿਓ, ਤੁਹਾਡੇ ਵਿੱਚੋਂ ਕਿੰਨੇ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਰਜਿਸਟ੍ਰੇਸਨ ਪੂਰੀ ਕਰ ਲਈ ਹੈ ਪਰ ਅਜੇ ਤੱਕ ਪੈਸੇ ਨਹੀਂ ਮਿਲੇ? ਮੇਰੇ ਕੋਲ ਤੁਹਾਡੇ ਲਈ ਇੱਕ ਖੁਸਖਬਰੀ ਹੈ। ਮੈਂ ਹੁਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਰਿਹਾ ਸੀ। ਪਹਿਲੀ ਅਗਸਤ ਨੂੰ ਭਗਵੰਤ ਮਾਨ ਪਠਾਨਕੋਟ ਆਉਣਗੇ ਅਤੇ ਇਹ ਰਾਸੀ ਸਿੱਧੀ ਤੁਹਾਡੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਹਰ ਉਹ ਵਿਅਕਤੀ ਜਿਸ ਦੀ ਰਜਿਸਟ੍ਰੇਸਨ ਮੁਕੰਮਲ ਹੋ ਚੁੱਕੀ ਹੈ ਪਰ ਭੁਗਤਾਨ ਅਜੇ ਬਾਕੀ ਹੈ, ਉਸ ਨੂੰ ਵੀ 1 ਅਗਸਤ ਨੂੰ ਆਪਣੇ ਬੈਂਕ ਖਾਤੇ ਵਿੱਚ ਪੈਸੇ ਮਿਲ ਜਾਣਗੇ।“
ਧੰਨਵਾਦ ਪ੍ਰਗਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਗੁਰੂ ਸਾਹਿਬ ਦੀ ਕਿਰਪਾ ਹੈ ਕਿ ਸਾਨੂੰ ਭਗਵੰਤ ਮਾਨ ਵਰਗਾ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੈਨੂੰ ਯਾਦ ਹੈ ਕਿ ਪਿਛਲੇ ਹਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ‘ਤੇ ਭਿ੍ਰਸਟਾਚਾਰ ਦੇ ਦੋਸ ਲੱਗੇ ਸਨ। ਪਹਿਲੀ ਵਾਰ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਮਿਲਿਆ ਹੈ, ਜਿਸ ‘ਤੇ ਕੋਈ ਇੱਕ ਰੁਪਏ ਦੇ ਭਿ੍ਰਸਟਾਚਾਰ ਦਾ ਦੋਸ ਵੀ ਨਹੀਂ ਲਗਾ ਸਕਦਾ। ਕੋਈ ਵੀ ਉਨ੍ਹਾਂ ‘ਤੇ, ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਕਿਸੇ ਮੰਤਰੀ ‘ਤੇ ਇੱਕ ਰੁਪਏ ਦੇ ਭਿ੍ਰਸਟਾਚਾਰ ਦਾ ਦੋਸ ਨਹੀਂ ਲਗਾ ਸਕਦਾ। ਇੱਕ-ਇੱਕ ਰੁਪਿਆ ਬਚਾਅ ਕੇ ਉਨ੍ਹਾਂ ਨੇ ਤੁਹਾਡੇ ਲਈ ਬਿਜਲੀ ਮੁਫਤ ਕੀਤੀ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ, ਤੁਹਾਡੇ ਲਈ ‘ਤੀਰਥ ਯਾਤਰਾਵਾਂ‘ ਦਾ ਪ੍ਰਬੰਧ ਕੀਤਾ ਅਤੇ ਹੁਣ ਹਰ ਮਹੀਨੇ ਤੁਹਾਡੇ ਖਾਤਿਆਂ ਵਿੱਚ 1,000 ਰੁਪਏ ਜਮ੍ਹਾਂ ਕਰਵਾ ਰਹੇ ਹਨ।“
ਸਰਕਾਰ ਦੇ ਧਾਰਮਿਕ ਉਪਰਾਲਿਆਂ ‘ਤੇ ਚਾਨਣਾ ਪਾਉਂਦਿਆਂ ‘ਆਪ‘ ਮੁਖੀ ਨੇ ਜੋਰ ਦੇ ਕੇ ਕਿਹਾ, “ਤੁਸੀਂ ਸਾਰੇ ਅੱਜ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹੋ। ਪੂਰੇ ਪੰਜਾਬ ਵਿੱਚ ਇਹ ‘ਇੱਕ ਸਾਮ ਭਗਵਾਨ ਸ਼ਿਵ ਕੇ ਨਾਮ‘ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਮੈਂ ਪਹਿਲਾਂ ਹੀ ਅੰਮ੍ਰਿਤਸਰ, ਜਲੰਧਰ ਅਤੇ ਕਈ ਹੋਰ ਸਹਿਰਾਂ ਦਾ ਦੌਰਾ ਕਰ ਚੁੱਕਾ ਹਾਂ। ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਥਾਵਾਂ ‘ਤੇ ਮੇਰੇ ਨਾਲ ਸਾਮਲ ਹੁੰਦੇ ਹਨ। 22 ਸਹਿਰਾਂ ਵਿੱਚ ਸ਼ਿਵ ਜੀ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਜਾਂ ਸਿਆਸੀ ਪਾਰਟੀ ਨੇ ਸਨਾਤਨ ਧਰਮ ਲਈ ਇੰਨੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ।“

ਤੀਰਥ ਯਾਤਰਾ ਸਕੀਮ ਦੇ ਵਿਸਥਾਰ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੇਰੇ ਕੋਲ ਤੁਹਾਡੇ ਲਈ ਇੱਕ ਹੋਰ ਖੁਸਖਬਰੀ ਹੈ। ਸਾਡੀ ‘ਮੁੱਖ ਮੰਤਰੀ ਤੀਰਥ ਯਾਤਰਾ‘ ਸਕੀਮ ਪਹਿਲਾਂ ਹੀ ਦੋ ਰੂਟਾਂ ਨਾਲ ਚੱਲ ਰਹੀ ਹੈ। ਇੱਕ ਰੂਟ ਸ੍ਰੀ ਦਰਬਾਰ ਸਾਹਿਬ ਅਤੇ ਦੂਜਾ ਸ੍ਰੀ ਅਨੰਦਪੁਰ ਸਾਹਿਬ ਜਾਂਦਾ ਹੈ। ਪਹਿਲੀ ਅਗਸਤ ਤੋਂ ਤਿੰਨ ਹੋਰ ਰੂਟ ਸੁਰੂ ਹੋਣਗੇ। ਖਾਟੂ ਸ਼ਿਆਮ ਜੀ ਅਤੇ ਸਾਲਾਸਰ ਜੀ ਦੇ ਰੂਟ ਸੁਰੂ ਹੋਣਗੇ। ਇੱਕ ਹੋਰ ਰੂਟ ਹਰਿਦੁਆਰ ਅਤੇ ਰਿਸੀਕੇਸ ਲਈ ਅਤੇ ਇੱਕ ਹੋਰ ਮਥੁਰਾ ਅਤੇ ਵ੍ਰਿੰਦਾਵਨ ਲਈ ਸੁਰੂ ਹੋਵੇਗਾ। ਤੁਸੀਂ ਸਾਰਿਆਂ ਨੂੰ ਜਰੂਰ ਜਾਣਾ ਚਾਹੀਦਾ ਹੈ। ਅਸੀਂ 1.5 ਲੱਖ ਸਰਧਾਲੂਆਂ ਲਈ ਪ੍ਰਬੰਧ ਕੀਤੇ ਹਨ, ਜੋ ਇਨ੍ਹਾਂ ਤਿੰਨਾਂ ਰੂਟਾਂ ‘ਤੇ ਤੀਰਥ ਯਾਤਰਾ ਕਰਨਗੇ।“
‘ਆਪ‘ ਸੁਪਰੀਮੋ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਕੀ ਤੁਸੀਂ ਪਟਿਆਲਾ ਦੇ ਕਾਲੀ ਮੰਦਰ ਦੇ ਦਰਸਨ ਕੀਤੇ ਹਨ? ਉਸ ਮੰਦਰ ਪ੍ਰਤੀ ਲੋਕਾਂ ਦੀ ਬਹੁਤ ਸਰਧਾ ਹੈ। ਲੋਕ ਕਹਿੰਦੇ ਹਨ ਕਿ ਉੱਥੇ ਤੁਸੀਂ ਜੋ ਵੀ ਮੰਨਤ ਮੰਗਦੇ ਹੋ, ਉਹ ਕਾਲੀ ਮਾਤਾ ਪੂਰੀ ਕਰਦੀ ਹੈ, ਜੋ ਸਾਰੇ ਦੁੱਖ ਦੂਰ ਕਰਦੀ ਹੈ। ਪੂਰੇ ਉੱਤਰੀ ਭਾਰਤ ਵਿੱਚ ਇਸ ਦੀ ਮਾਨਤਾ ਹੈ। ਮੁੱਖ ਮੰਤਰੀ ਭਗਵੰਤ ਮਾਨ 80 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕਾਲੀ ਮਾਤਾ ਮੰਦਰ ਦਾ ਨਵੀਨੀਕਰਨ ਕਰਵਾ ਰਹੇ ਹਨ। ਇਹ ਕੰਮ ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਤੁਸੀਂ ਸਾਰੇ ਜਰੂਰ ਜਾਓ, ਕਾਲੀ ਮਾਤਾ ਅੱਗੇ ਸੀਸ ਝੁਕਾਓ, ਉਨ੍ਹਾਂ ਦਾ ਆਸੀਰਵਾਦ ਲਓ, ਆਪਣੇ ਪਰਿਵਾਰਾਂ ਨੂੰ ਖੁਸ ਰੱਖੋ ਅਤੇ ਆਪਣੀਆਂ ਮੁਰਾਦਾਂ ਪੂਰੀਆਂ ਕਰੋ।“
ਇੱਕ ਹੋਰ ਵੱਡੇ ਧਾਰਮਿਕ ਪ੍ਰਾਜੈਕਟ ਦਾ ਹਵਾਲਾ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਾਲਮੀਕਿ ਉੱਥੇ ਰਹਿੰਦੇ ਸਨ, ਉੱਥੇ ਰਾਮਾਇਣ ਲਿਖੀ ਸੀ, ਸੀਤਾ ਮਾਤਾ ਉੱਥੇ ਰਹੇ ਸਨ ਅਤੇ ਲਵ ਤੇ ਕੁਸ ਦਾ ਜਨਮ ਅਤੇ ਵਿੱਦਿਆ ਉੱਥੇ ਹੀ ਹੋਈ ਸੀ। ਉੱਥੇ ਹੀ ਲਵ ਅਤੇ ਕੁਸ ਨੇ ਭਗਵਾਨ ਰਾਮ ਦੇ ਅਸਵਮੇਧ ਘੋੜੇ ਨੂੰ ਰੋਕ ਕੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਗਵਾਨ ਵਾਲਮੀਕਿ ਮੰਦਰ ਦੇ ਨਾਲ ਹੀ ਸੀਤਾ ਮਾਤਾ ਅਤੇ ਲਵ ਕੁਸ ਨੂੰ ਸਮਰਪਿਤ ਸਾਨਦਾਰ ਮੰਦਰ ਬਣਾਇਆ ਜਾਵੇਗਾ।“

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾਨ ਸ਼ਿਵ ਦੇ ਚਰਨਾਂ ਵਿੱਚ ਸੀਸ ਨਿਵਾਇਆ ਅਤੇ ਸਭ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਵਿੱਚ ਸਰਧਾ ਰੱਖਣ ਵਾਲੇ ਲੋਕ ਇਸ ਮੌਕੇ ਭਗਤੀ ਵਿੱਚ ਲੀਨ ਹੋਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਧਾਲੂਆਂ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਪੁੱਟਿਆ ਗਿਆ ਹਰ ਕਦਮ ਸਤਿਕਾਰ ਦੇ ਯੋਗ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇੱਥੇ ਬੀਜਿਆ ਹਰ ਬੀਜ ਉੱਗਦਾ ਹੈ ਪਰ ਇੱਕ ਬੀਜ ਅਜਿਹਾ ਹੈ ਜੋ ਪੰਜਾਬ ਵਿੱਚ ਕਦੇ ਨਹੀਂ ਉੱਗ ਸਕਦਾ ਅਤੇ ਉਹ ਹੈ ਨਫਰਤ ਦਾ ਬੀਜ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਬਹੁਤ ਮਜਬੂਤ ਹੈ ਅਤੇ ਸਾਡਾ ਸਮਾਜਿਕ ਰਿਸਤਾ ਵੀ ਓਨਾ ਹੀ ਪੀਡਾ ਹੈ। ਪੰਜਾਬ ਦੇ ਤਿਉਹਾਰ ਅਤੇ ਪਰੰਪਰਾਵਾਂ ਸਭ ਦੀਆਂ ਸਾਂਝੀਆਂ ਹਨ। ਸਾਡੀ ਰਾਮ ਨੌਮੀ ਸਾਰਿਆਂ ਦੀ ਸਾਂਝੀ ਹੈ, ਸਾਡੇ ਗੁਰਪੁਰਬ ਸਾਰਿਆਂ ਦੇ ਸਾਂਝੇ ਹਨ, ਸਾਡੀ ਹਨੂਮਾਨ ਜੈਅੰਤੀ ਸਾਰਿਆਂ ਦੀ ਸਾਂਝੀ ਹੈ, ਸਾਡੀ ਈਦ ਸਾਰਿਆਂ ਦੀ ਸਾਂਝੀ ਹੈ, ਸਾਡੇ ਸਹੀਦੀ ਦਿਹਾੜੇ ਸਾਰਿਆਂ ਦੇ ਸਾਂਝੇ ਹਨ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗਦਰ ਬਾਬੇ ਅਤੇ ਲਾਲਾ ਲਾਜਪਤ ਰਾਏ ਸਾਡੇ ਸਾਰਿਆਂ ਦੇ ਹਨ। ਅਸੀਂ ਸਾਰੇ ਮਿਲਜੁਲ ਕੇ ਰਹਿੰਦੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਇੰਨਾ ਵੱਡਾ ਇਕੱਠ ਦੇਖ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ, ਜਿਸ ਵਿੱਚ ਕਈ ਅਜਿਹੇ ਲੋਕ ਵੀ ਸਾਮਲ ਹਨ ਜੋ ਸਾਇਦ ਪਹਿਲਾਂ ਕਦੇ ਅਜਿਹੇ ਸਮਾਗਮ ਵਿੱਚ ਸਾਮਲ ਨਹੀਂ ਹੋਏ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਸਮੇਤ ਪੈਦਲ ਹੀ ਸਮਾਗਮ ਵਾਲੀ ਥਾਂ ਵੱਲ ਜਾਂਦਿਆਂ ਲੰਬੀਆਂ ਕਤਾਰਾਂ ਦੇਖੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਅਜਿਹੇ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲੇ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਲੋਕਾਂ ਦੀ ਸੇਵਾ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਰ-ਵਾਰ ਦਾਅਵਾ ਕਰਦੀਆਂ ਸਨ ਕਿ ਖਜਾਨਾ ਖਾਲੀ ਹੈ, ਪਰ ਉਨ੍ਹਾਂ ਨੇ ਆਪਣੀ ਸਵਾ ਚਾਰ ਸਾਲਾਂ ਦੀ ਸਰਕਾਰ ਦੌਰਾਨ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ, “ਖਜਾਨਾ ਹਮੇਸਾ ਲੋਕਾਂ ਲਈ ਖੁੱਲ੍ਹਾ ਹੈ ਕਿਉਂਕਿ ਖਜਾਨਾ ਲੋਕਾਂ ਦਾ ਹੈ। ਚੋਰ-ਮੋਰੀਆਂ ਅਤੇ ਫਜੂਲਖਰਚੀ ਨੂੰ ਰੋਕਣਾ ਮੇਰਾ ਫਰਜ ਹੈ। ਪਹਿਲਾਂ ਇਹ ਪੈਸਾ ਆਗੂਆਂ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ। ਅਸੀਂ ਉਨ੍ਹਾਂ ਲੀਕੇਜ ਨੂੰ ਬੰਦ ਕਰ ਦਿੱਤਾ ਹੈ।“
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਹਨ, ਕਰੀਬ 68,000 ਨੌਜਵਾਨ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਆਮ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫਤ ਇਲਾਜ ਮਿਲ ਰਿਹਾ ਹੈ ਅਤੇ ‘ਮਾਵਾਂ ਧੀਆਂ ਸਤਕਾਰ ਯੋਜਨਾ‘ ਤਹਿਤ ਔਰਤਾਂ ਨੂੰ ਸਨਮਾਨ ਰਾਸੀ ਵਜੋਂ 1,000 ਰੁਪਏ ਅਤੇ 1,500 ਰੁਪਏ ਮਿਲ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਪਤੀਆਂ ਇਸ ਲਈ ਅਹਿਮ ਹਨ ਕਿਉਂਕਿ ਖਜਾਨਾ, ਬਿਜਲੀ ਦੇ ਖੰਭੇ ਅਤੇ ਪਾਵਰ ਗਰਿੱਡ ਪਹਿਲਾਂ ਵੀ ਉਹੀ ਸਨ। ਉਨ੍ਹਾਂ ਕਿਹਾ, “ਅੱਜ, 90% ਘਰਾਂ ਨੂੰ ਜੀਰੋ ਬਿਜਲੀ ਦੇ ਬਿੱਲ ਆ ਰਹੇ ਹਨ।“
ਮੁੱਖ ਮੰਤਰੀ ਨੇ ਲੋਕਾਂ ਵੱਲੋਂ ਦਿੱਤੇ ਪਿਆਰ-ਸਤਿਕਾਰ ਲਈ ਇੱਕ ਵਾਰ ਫਿਰ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਪਿਆਰ ਦਰਸਾਉਂਦਾ ਹੈ ਕਿ ਉਹ ਪਠਾਨਕੋਟ ਲਈ ਨਵਾਂ ਅਧਿਆਏ ਲਿਖਣ ਲਈ ਤਿਆਰ ਹਨ। ਉਨ੍ਹਾਂ ਕਿਹਾ, “ਜਦੋਂ ਮੌਕਾ ਆਵੇਗਾ, ਸਾਨੂੰ ਪਠਾਨਕੋਟ ਲਈ ਇੱਕ ਨਵੀਂ ਕਹਾਣੀ ਲਿਖਣੀ ਪਵੇਗੀ।“
ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਰਹਿਣ ਅਤੇ ਚੰਗੇ ਨੁਮਾਇੰਦਿਆਂ ਨੂੰ ਚੁਣਨ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਮੌਜੂਦ ਧਾਰਮਿਕ ਆਗੂਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਧਿਆਤਮਿਕ ਸਿੱਖਿਆਵਾਂ ਦਾ ਪਾਸਾਰ ਕਰਨ ਅਤੇ ਸਤਿਸੰਗ ਰਾਹੀਂ ਲੋਕਾਂ ਨੂੰ ਸਹੀ ਮਾਰਗ ‘ਤੇ ਪਾਉਣ ਲਈ ਖੁਦ ਨੂੰ ਸਮਰਪਿਤ ਕਰਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ‘ ਦੇ ਰਾਸਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸੇਸ ਤੌਰ ‘ਤੇ ਦਿੱਲੀ ਤੋਂ ਇਸ ਪ੍ਰੋਗਰਾਮ ‘ਚ ਸਾਮਲ ਹੋਣ ਲਈ ਪਹੁੰਚਣ ‘ਤੇ ਧੰਨਵਾਦ ਕੀਤਾ। ਉਨ੍ਹਾਂ ‘ਆਪ‘ ਦੇ ਸੀਨੀਅਰ ਆਗੂ ਮਨੀਸ ਸਿਸੋਦੀਆ ਦਾ ਵੀ ਸਵਾਗਤ ਕੀਤਾ।
ਲੋਕਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਆਓ, ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈਏ। ਸਾਨੂੰ ਪੰਜਾਬ ਨੂੰ ਕੈਲੀਫੋਰਨੀਆ, ਲੰਡਨ ਜਾਂ ਪੈਰਿਸ ਬਣਾਉਣ ਦੀ ਲੋੜ ਨਹੀਂ ਹੈ। ਸਾਨੂੰ ਪੰਜਾਬ ਨੂੰ ਇੱਕ ਬਿਹਤਰ ਪੰਜਾਬ ਬਣਾਉਣ ਦੀ ਲੋੜ ਹੈ। ਪੰਜਾਬ ਵਿੱਚੋਂ ਨਸਾ, ਬੇਰੁਜਗਾਰੀ ਅਤੇ ਭਿ੍ਰਸਟਾਚਾਰ ਖਤਮ ਹੋਣਾ ਚਾਹੀਦਾ ਹੈ। ਸਾਨੂੰ ਪੰਜਾਬ ਨੂੰ ‘ਰੰਗਲਾ ਪੰਜਾਬ‘ ਬਣਾਉਣਾ ਹੈ ਅਤੇ ਪਠਾਨਕੋਟ ਨੂੰ ਵੀ ਉਸ ਰੰਗਲੇ ਪੰਜਾਬ ਵਿੱਚ ਆਪਣਾ ਰੰਗ ਭਰਨਾ ਪਵੇਗਾ।“
ਮੁੱਖ ਮੰਤਰੀ ਨੇ ਇਕੱਠ ਨੂੰ ਇਹ ਪੁੱਛ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਕੀ ਉਹ ਇਸ ਮਿਸਨ ਲਈ ਤਿਆਰ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ “ਹਰ ਹਰ ਮਹਾਦੇਵ“ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਸਹੂਰ ਗਾਇਕ ਕੈਲਾਸ ਖੇਰ ਹੁਣ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਭਗਤੀ ਭਜਨ ਪੇਸ ਕਰਨਗੇ।

#MawanDhiyanSatkarYojna #BhagwantMann #ArvindKejriwal #AAPPunjab #PunjabWomenEmpowerment #RanglaPunjab #KejriwalKiGuarantee #Pathankot

Post Views: 3
Tags: @Bhagwant MannAAP Government Punjabaap punjabArvind Kejriwalcm bhagwant mannDirect Benefit Transfer PunjabFinancial Aid for WomenKejriwal Ki GuaranteeMawan Dheeyan Satkar YojanaMawan Dhiyan Satkar YojnaPathankot RallyPunjab Cabinet DecisionsPunjab Direct Benefit Transferpunjab government schemePunjab Politics 2026Punjab Social Welfare SchemesPunjab Women Payout August 1Rangla PunjabWomen Empowerment PunjabWomen Financial Independence
Previous Post

ਵਲੰਟੀਅਰਾਂ ਨੂੰ ਬਿਜਲੀ ਕੜਕਣ, ਹੀਟ ਵੇਵ, ਨਸ਼ਾ ਮੁਕਤੀ ਜਾਗਰੂਕਤਾ ਅਤੇ ਟੀਮ ਬਿਲਡਿੰਗ ਗਤੀਵਿਧੀਆਂ ਬਾਰੇ ਦਿੱਤੀ ਸਿਖਲਾਈ

Next Post

*ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ; ਬਜ਼ੁਰਗਾਂ ਦੇ ਮਾਣ-ਸਤਿਕਾਰ, ਦੇਖਭਾਲ ਅਤੇ ਕਾਨੂੰਨੀ ਸੁਰੱਖਿਆ ਨੂੰ ਕੀਤਾ ਜਾਵੇਗਾ ਯਕੀਨੀ*

Next Post
*ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ; ਬਜ਼ੁਰਗਾਂ ਦੇ ਮਾਣ-ਸਤਿਕਾਰ, ਦੇਖਭਾਲ ਅਤੇ ਕਾਨੂੰਨੀ ਸੁਰੱਖਿਆ ਨੂੰ ਕੀਤਾ ਜਾਵੇਗਾ ਯਕੀਨੀ*

*ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ; ਬਜ਼ੁਰਗਾਂ ਦੇ ਮਾਣ-ਸਤਿਕਾਰ, ਦੇਖਭਾਲ ਅਤੇ ਕਾਨੂੰਨੀ ਸੁਰੱਖਿਆ ਨੂੰ ਕੀਤਾ ਜਾਵੇਗਾ ਯਕੀਨੀ*

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800