Tuesday, September 1, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੰਸਦ ਵਿੱਚ ਜ਼ੋਰਦਾਰ ਹੰਗਾਮਾ; 14 ਮੈਂਬਰ ਮੁਅੱਤਲ

admin by admin
in BREAKING, COVER STORY, INDIA, National
0
ਸੰਸਦ ਵਿੱਚ ਜ਼ੋਰਦਾਰ ਹੰਗਾਮਾ; 14 ਮੈਂਬਰ ਮੁਅੱਤਲ

New Delhi: Suspended MPs Hibi Eden, VK Sreekandan, TN Prathapan and other MPs come out of the Parliament House during the Winter session, in New Delhi, Thursday, Dec. 14, 2023. As many as 15 opposition MPs were suspended from Parliament for the remainder of the Winter session for disrupting proceedings. (PTI Photo/Vijay Verma) (PTI12_14_2023_000202B)

0
SHARES
0
VIEWS
Share on FacebookShare on Twitter

ਵਿਰੋਧੀ ਧਿਰਾਂ ਨੇ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਤੇ ਡੀਐੱਮਕੇ ਦੀ ਕੰਨੀਮੋੜੀ ਸਣੇ 14 ਸੰਸਦ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਲਈ ‘ਮਾੜੇ ਰਵੱਈਏ’ ਤੇ ‘ਦੁਰਵਿਹਾਰ’ ਦੇ ਹਵਾਲੇ ਨਾਲ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ 13 ਮੈਂਬਰ ਲੋਕ ਸਭਾ ਤੇ ਇਕ ਰਾਜ ਸਭਾ ਦਾ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰ ਜਿੱਥੇ ਸਰਕਾਰ ਵੱਲੋਂ ਸੰਸਦ ਵਿੱਚ ਬਿਆਨ ਦਿੱਤੇ ਜਾਣ ਦੀ ਮੰਗ ’ਤੇ ਬਜ਼ਿੱਦ ਰਹੀਆਂ, ਉਥੇ ਸਰਕਾਰ ਨੇ ਕਿਹਾ ਕਿ ਵਿਰੋਧੀ ਧਿਰਾਂ ‘ਗੰਭੀਰ ਕੌਮੀ ਮੁੱਦੇ’ ਦਾ ਸਿਆਸੀਕਰਨ ਨਾ ਕਰਨ। ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਮੁਅੱਤਲੀ ਦੇ ਬਾਵਜੂਦ ਓ’ਬ੍ਰਾਇਨ ਰਾਜ ਸਭਾ ਵਿਚ ਹੀ ਬੈਠੇ ਰਹੇ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੇ ਆਗੂ ਪਿਊਸ਼ ਗੋਇਲ ਵੱਲੋਂ ਪੇਸ਼ ਮਤੇ ’ਤੇ ਮਸਲਾ ਮਰਿਆਦਾ ਕਮੇਟੀ ਹਵਾਲੇ ਕਰਦਿਆਂ ਤਿੰਨ ਮਹੀਨਿਆਂ ’ਚ ਰਿਪੋਰਟ ਮੰਗ ਲਈ। ਪਹਿਲਾਂ ਮੁਅੱਤਲ ਮੈਂਬਰਾਂ ਦੀ ਗਿਣਤੀ 15 ਦੱਸੀ ਗਈ ਸੀ ਪਰ ਬਾਅਦ ’ਚ ਆਖਿਆ ਿਗਆ ਕਿ ਇਕ ਮੈਂਬਰ ਦਾ ਨਾਮ ਭੁਲੇਖੇ ਨਾਲ ਸ਼ਾਮਲ ਕੀਤਾ ਗਿਆ ਹੈ ਜਦਕਿ ਉਹ ਸਦਨ ਹਾਜ਼ਰ ਨਹੀਂ ਸੀ। ਲੰਘੇ ਦਿਨ ਲੋਕ ਸਭਾ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਕੀਤੀ ਜਾ ਰਹੀ ਮੰਗ ਦਰਮਿਆਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵੱਖ ਵੱਖ ਮੌਕਿਆਂ ’ਤੇ ਦੋ ਮਤੇ ਰੱਖੇ। ਉਂਜ ਮੁਅੱਤਲੀ ਤੋਂ ਪਹਿਲਾਂ ਇਨ੍ਹਾਂ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਦਰਮਿਆਨ ਆਰਐੱਲਪੀ ਦੇ ਇਕਲੌਤੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ, ਜੋ ਸਕੱਤਰ ਜਨਰਲ ਦੀ ਚੇਅਰ ਕੋਲ ਖੜ੍ਹੇ ਸਨ, ਨੇ ਕਈ ਫੁੱਟ ਉੱਚੇ ਸਪੀਕਰ ਦੇ ਆਸਣ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ।

Post Views: 43
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਫੌਜ ਨੇ ਪਹਾੜੀ ਇਲਾਕਿਆਂ ’ਚੋਂ 12 ਸੌ ਤੋਂ ਵੱਧ ਸੈਲਾਨੀ ਬਚਾਏ

Next Post

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

Next Post
ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800