No Result
View All Result
Friday, May 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਲੁਧਿਆਣਾ ਦੀ ‘ਡਾਕੂ ਹਸੀਨਾ’ ‘ਤੇ ਫਿਲਮ ਬਣਾਉਣ ਦੀ ਤਿਆਰੀ

admin by admin
in BREAKING, COVER STORY, ENTERTAINMENT
0
ਲੁਧਿਆਣਾ ਦੀ ‘ਡਾਕੂ ਹਸੀਨਾ’ ‘ਤੇ ਫਿਲਮ ਬਣਾਉਣ ਦੀ ਤਿਆਰੀ
0
SHARES
0
VIEWS
Share on FacebookShare on Twitter

ਲੁਧਿਆਣਾ,  8 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਲੁਧਿਆਣਾ ਦੀ ਸੀ. ਐੱਮ. ਐੱਸ. ਕੰਪਨੀ ‘ਚ 9 ਜੂਨ ਨੂੰ ਇਕ ਹਸੀਨਾ ਨੇ ਆਪਣੇ 10 ਸਾਥੀਆਂ ਨਾਲ ਮਿਲ ਕੇ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਇਸ ਕਹਾਣੀ ‘ਤੇ ਹੁਣ ਫਿਲਮ ਜਾਂ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲੁੱਟ ਤੋਂ ਬਾਅਦ ਡਾਕੂ ਹਸੀਨਾ ਦੇ ਨਾਂ ‘ਤੋਂ ਸੁਰਖ਼ੀਆਂ ‘ਚ ਆਈ ਮਨਦੀਪ ਕੌਰ ਉਰਫ਼ ਮੋਨਾ ਦੀ ਕਹਾਣੀ ਨੂੰ ਫਿਲਮਕਾਰ ਵੱਡੇ ਪਰਦੇ ‘ਤੇ ਦਿਖਾਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਡਾਕੂ ਹਸੀਨਾ ਦੀ ਇਸ ਕਹਾਣੀ ‘ਚ ਰੋਮਾਂਸ, ਡਰਾਮਾ, ਐਕਸ਼ਨ ਅਤੇ ਸਸਪੈਂਸ ਉਹ ਸਭ ਕੁੱਝ ਹੈ, ਜੋ ਦਰਸ਼ਕਾਂ ਨੂੰ ਪਸੰਦ ਆ ਸਕਦਾ ਹੈ।

ਮੋਨਾ ਮਤਲਬ ਕਿ ਡਾਕੂ ਹਸੀਨਾ ਬਚਪਨ ਤੋਂ ਆਪਣੇ ਨਾਨਾ-ਨਾਨੀ ਦੇ ਘਰ ਰਹੀ। ਮਾਤਾ-ਪਿਤਾ ਤੋਂ ਦੂਰ ਰਹਿਣ ਕਾਰਨ ਉਸ ਨੂੰ ਕਾਫੀ ਛੂਟ ਮਿਲਦੀ ਰਹੀ ਤਾਂ ਉਸ ਦੇ ਸ਼ੌਂਕ ਵੀ ਵੱਡੇ ਹੁੰਦੇ ਗਏ। ਇਸ ਦੇ ਚੱਲਦਿਆਂ ਹੀ ਉਸ ਨੇ 3 ਵਿਆਹ ਕਰਵਾ ਲਏ। ਇੰਟਰਨੈੱਟ ਰਾਹੀਂ ਉਹ ਬਰਨਾਲਾ ਦੇ ਜਸਵਿੰਦਰ ਸਿੰਘ ਦੇ ਸੰਪਰਕ ‘ਚ ਆਈ ਅਤੇ ਉਸ ਨਾਲ ਪ੍ਰੇਮ ਵਿਆਹ ਕਰ ਲਿਆ। ਇਸ ਦੇ ਬਾਵਜੂਦ ਉਸ ਦਾ ਅਮੀਰ ਹੋਣ ਦਾ ਸੁਫ਼ਨਾ ਪੂਰਾ ਨਾ ਹੋ ਸਕਿਆ। ਫਿਰ ਅਚਾਨਕ ਇਕ ਦਿਨ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਏ. ਟੀ. ਐੱਮ. ‘ਚ ਨਕਦੀ ਪਾਉਣ ਆਏ ਸੀ. ਐੱਮ. ਐੱਸ. ਕੰਪਨੀ ਦੇ ਡਰਾਈਵਰ ਮਨਜਿੰਦਰ ਸਿੰਘ ਉਰਫ ਮਨੀ ਨਾਲ ਉਸਦੀ ਮੁਲਾਕਾਤ ਹੋ ਗਈ।ਦੋਹਾਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਮੋਨਾ ਉਸ ਨਾਲ ਇਸ਼ਕ ਲੜਾਉਣ ਲੱਗੀ। ਮੋਨਾ ਨੇ ਮਨੀ ਨਾਲ ਮਿਲ ਕੇ ਹੀ ਲੁੱਟ ਦੀ ਇਹ ਸਾਰੀ ਵਾਰਦਾਤ ਰਚੀ ਅਤੇ ਇਕ-ਇਕ ਚੀਜ਼ ਪਲਾਨ ਕੀਤੀ ਗਈ। ਕੰਪਨੀ ਅੰਦਰ ਵੜਨ ਤੋਂ ਲੈ ਕੇ ਭੱਜਣ ਦਾ ਰਾਹ ਅਜਿਹਾ ਚੁਣਿਆ ਗਿਆ, ਜਿੱਥੇ ਕੋਈ ਸੀ. ਸੀ. ਟੀ. ਵੀ. ਕੈਮਰਾ ਨਾ ਹੋਵੇ। ਰਾਤ ਨੂੰ ਉਹ ਕਿਸੇ ਨੂੰ ਨਾ ਦਿਖਣ, ਇਸ ਲਈ ਸਾਰਿਆਂ ਨੇ ਕਾਲੇ ਰੰਗ ਦੇ ਕੱਪੜੇ ਪਾਏ। ਕਿਸੇ ਨੂੰ ਵੀ ਮੋਬਾਇਲ ਦਾ ਇਸਤੇਮਾਲ ਕਰਨ ਦੀ ਮਨਾਹੀ ਸੀ। ਇਸ ਦੇ ਬਾਵਜੂਦ ਉਹ ਲੋਕ ਪੁਲਸ ਦੇ ਹੱਥ ਲੱਗ ਗਏ। ਟੀਮ ਦੇ ਇਕ ਮੈਂਬਰ ਨੇ ਸ਼ਰਾਬ ਪੀ ਕੇ ਇੰਟਰਨੈੱਟ ‘ਤੇ ਨੋਟਾਂ ਦਾ ਦਿਖਾਵਾ ਕਰ ਦਿੱਤਾ ਅਤੇ ਪੁਲਸ ਦੇ ਹੱਥ ਸੁਰਾਗ ਲੱਗ ਗਿਆ।ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਹੀ ਮਨਦੀਪ ਕੌਰ ਨੂੰ ਡਾਕੂ ਹਸੀਨਾ ਦਾ ਨਾਂ ਦਿੱਤਾ ਸੀ। ਪੁਲਸ ਹੁਣ ਤੱਕ ਇਸ ਮਾਮਲੇ ‘ਚ ਮੋਨਾ, ਉਸ ਦੇ ਪਤੀ ਜਸਵਿੰਦਰ ਸਿੰਘ, ਪ੍ਰੇਮੀ ਮਨਜਿੰਦਰ ਸਿੰਘ ਸਮੇਤ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

Post Views: 135
Tags: #latestupdates#make a film on daku hassena#make a punjabi movie#viralnewspunjbainews
Previous Post

ਪੰਜਾਬ ਸਰਕਾਰ ਅਨੀਮੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ: ਡਾ ਬਲਜੀਤ ਕੌਰ

Next Post

ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਹੜ੍ਹ ਸਬੰਧੀ ਅਲਰਟ ਜਾਰੀ

Next Post
ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਹੜ੍ਹ ਸਬੰਧੀ ਅਲਰਟ ਜਾਰੀ

ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਹੜ੍ਹ ਸਬੰਧੀ ਅਲਰਟ ਜਾਰੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800