ਸਮਾਜਿਕ ਭਲਾਈ ਦੇ ਖੇਤਰ ਵਿੱਚ ਮੌਹਾਲੀ ਜਿਲੇ ਅਧੀਨ ਤਹਿਸੀਲ ਖਰੜ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਸਮਰਪਿਤ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਦੀ ਅਗਵਾਈ ਹੇਠ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਟਰੱਸਟ ਨੇ ਖਰੜ ਅਤੇ ਨੇੜਲੇ ਪਿੰਡਾਂ—ਘੜੂੰਆਂ ਅਤੇ ਰਾਡਿਆਲਾ—ਵਿੱਚ ਗਰੀਬ ਔਰਤਾਂ, ਬੱਚਿਆਂ ਅਤੇ ਬੁਜ਼ੁਰਗਾਂ ਨੂੰ ਨਾ ਸਿਰਫ਼ ਤੁਰੰਤ ਰਾਹਤ ਮੁਹੱਈਆ ਕਰਵਾਈ ਹੈ, ਸਗੋਂ ਸਿੱਖਿਆ, ਸਿਹਤ ਅਤੇ ਮਹਿਲਾ ਸਸ਼ਕਤੀਕਰਨ ਵਰਗੇ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਔਰਤਾਂ ਵਿਰੁੱਧ ਹੋ ਰਹੇ ਅਤਿਆਚਾਰਾਂ ਦੇ ਵਿਰੁੱਧ ਡਟ ਕੇ ਆਵਾਜ਼ ਉਠਾਉਣ ਵਾਲੇ ਇਸ ਟਰੱਸਟ ਨੇ ਸਮਾਜ ਵਿੱਚ ਨਵਾਂ ਉਤਸ਼ਾਹ ਭਰਿਆ ਹੈ।
• ਘੜੂੰਆਂ ਪਿੰਡ ਵਿੱਚ ਗਰੀਬ ਔਰਤਾਂ ਅਤੇ ਬੱਚਿਆਂ ਨੂੰ ਨਵੇਂ ਕੱਪੜੇ ਵੰਡ ਕੇ ਉਨ੍ਹਾਂ ਦੇ ਜੀਵਨ ਵਿੱਚ ਰੰਗ ਭਰਨ ਦਾ ਕੰਮ ਕੀਤਾ ਗਿਆ।
• ਰਾਡਿਆਲਾ ਦੇ ਸਰਕਾਰੀ ਸਕੂਲ ਨੂੰ 50 ਇੰਚ ਦੀ ਐਲਈਡੀ ਸਕ੍ਰੀਨ ਦਾਨ ਕਰਕੇ ਗਰੀਬ ਵਿਦਿਆਰਥੀਆਂ ਦੀ ਡਿਜ਼ਿਟਲ ਸਿੱਖਿਆ ਨੂੰ ਨਵੀਂ ਉਡਾਣ ਦਿੱਤੀ ਗਈ।
• ਘੜੂੰਆਂ ਪਿੰਡ ਦੀ ਲੋੜਵੰਦ ਮਨਜੀਤ ਕੌਰ ਨੂੰ ਦੋ ਕਮਰਿਆਂ ਦੇ ਘਰ ਦੀ ਉਸਾਰੀ ਲਈ 50 ਹਜ਼ਾਰ ਰੁਪਏ ਦਾ ਚੈਕ ਸੌਂਪਿਆ ਗਿਆ, ਜਿਸ ਨਾਲ ਬੇਘਰੀ ਦਾ ਦੁੱਖ ਦੂਰ ਹੋਇਆ।
• ਅਸ਼ਟਮੀ ਦੇ ਪਾਵਨ ਮੌਕੇ ‘ਤੇ 21 ਲੜਕੀਆਂ ਨੂੰ ਸਨਮਾਨਿਤ ਕਰਕੇ ਧੀਆਂ ਦੇ ਸਨਮਾਨ ਦੀ ਇੱਕ ਨਵੀਂ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਗਈ।
• ਗਰੀਬ ਧੀਆਂ ਦੇ ਵਿਆਹ, ਬੁਜ਼ੁਰਗਾਂ ਦੀ ਨਿਸ਼ਕਾਮ ਸੇਵਾ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਤੁਰੰਤ ਮਦਦ ਪਹੁੰਚਾਉਣਾ ਟਰੱਸਟ ਦੀਆਂ ਮੁੱਖ ਕੰਮ ਹਨ।
ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ, ਜੋ ਆਪਣੇ ਮਾਤਾ-ਪਿਤਾ ਦੀ ਨਿਸ਼ਕਾਮ ਸੇਵਾ ਤੋਂ ਪ੍ਰੇਰਿਤ ਹਨ, ਗਰੀਬ ਔਰਤਾਂ ਦੀ ਆਵਾਜ਼ ਬਣ ਕੇ ਖੜੀ ਹਨ ਅਤੇ ਟਰੱਸਟ ਨੂੰ ਸਮਾਜਿਕ ਬਦਲਾਅ ਦਾ ਪ੍ਰੇਰਣਾ-ਸਰੋਤ ਬਣਾ ਰਹੀਆਂ ਹਨ। ਟਰੱਸਟ ਦੀ ਭਵਿੱਖੀ ਯੋਜਨਾ ਅਧੀਨ ਬੇਘਰ ਬੁਜ਼ੁਰਗਾਂ ਲਈ ਇੱਕ ਓਲਡ ਏਜ ਹੋਮ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਖਰੜ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਲਈ ਲੰਗਰ ਵੀ ਲਗਾਇਆ ਜਾਂਦਾ ਹੈ।
ਇਸ ਦੇ ਨਾਲ ਹੀ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਵੱਲੋਂ ਰਾਸ਼ਟਰੀ ਵਿਸ਼ਿਆਂ ‘ਤੇ ਵੀ ਦੇਸ਼ ਦੇ ਨਾਗਰਿਕਾਂ ਨੂੰ ਮਾਰਗਦਰਸ਼ਨ ਅਤੇ ਅਪੀਲ ਕੀਤੀ ਜਾਂਦੀ ਰਹੀ ਹੈ। ਇਸੇ ਸਾਲ ਰਾਸ਼ਟਰੀ ਊਰਜਾ ਦਿਵਸ ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਅਪੀਲ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਬਿਜਲੀ ਇੱਕ ਕੌਮੀ ਸਰਮਾਇਆ ਹੈ, ਇਸ ਲਈ ਬਿਜਲੀ ਦੀ ਬੱਚਤ ਕਰਨ ਅਤੇ ਸਿਰਫ਼ ਲੋੜ ਹੋਣ ‘ਤੇ ਹੀ ਬਿਜਲੀ ਦੀ ਵਰਤੋਂ ਦੀ ਅਪੀਲ ਕੀਤੀ ਗਈ।
ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਨੇ ਆਪਣੀ ਮੌਤ ਤੋਂ ਬਾਅਦ ਆਪਣਾ ਸ਼ਰੀਰ ਵੀ ਮਨੁੱਖਤਾ ਦੀ ਭਲਾਈ ਲਈ ਦਾਨ ਕਰਨ ਦਾ ਫੈਸਲਾ ਲਿਆ ਹੈ।

