No Result
View All Result
Thursday, May 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨਗਰ ਨਿਗਮ ਨੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਕਰਵਾਇਆ ਨੁੱਕੜ ਨਾਟਕ

admin by admin
in BREAKING, COVER STORY, INDIA, National, POLITICS, PUNJAB
0
ਨਗਰ ਨਿਗਮ ਨੇ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਕਰਵਾਇਆ ਨੁੱਕੜ ਨਾਟਕ
0
SHARES
0
VIEWS
Share on FacebookShare on Twitter

ਪਟਿਆਲਾ, (ਕਰਿਸ਼ਮਾ)16 ਜੁਲਾਈ:
ਨਗਰ ਨਿਗਮ ਪਟਿਆਲਾ ਵੱਲੋਂ ਕੂੜੇ ਨੂੰ ਸਰੋਤ ਵਾਲੇ ਸਥਾਨਾਂ ਤੋਂ ਹੀ ਗਿੱਲੇ ਤੇ ਸੁੱਕੇ ਕੂੜੇ ਦੇ ਤੌਰ ’ਤੇ ਵੱਖ ਵੱਖ ਕਰਨ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ’ਨਿਊ ਲਾਲ ਬਾਗ ਵਿਖੇ ਨਿਊ ਲਾਲ ਬਾਗ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਨੁੱਕੜ ਨਾਟਕ ਕਰਵਾਇਆ ਗਿਆ।
ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਕਰਵਾਏ ਨੁੱਕੜ ਨਾਟਕ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਜੇਕਰ ਆਪਣੀ ਕਲੋਨੀ, ਸ਼ਹਿਰ ਅਤੇ ਦੇਸ਼ ਨੂੰ ਗੰਦਗੀ ਮੁਕਤ ਕਰਨਾ ਹੈ ਤਾਂ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪਵੇਗੀ। ਨਿਊ ਲਾਲ ਬਾਗ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ “ਰੰਗਮੰਚ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਇੱਕ ਉੱਤਮ ਜਰੀਆਂ ਹੈ ਅਤੇ ਇਸ ਰਾਹੀਂ ਦਿੱਤਾ ਗਿਆ ਸੁਨੇਹਾ ਬੇਹੱਦ ਕਾਰਗਰ ਹੁੰਦਾ ਹੈ”। ਉਨ੍ਹਾਂ ਇੱਥੇ ਪਹੁੰਚੀ ਸਮੁੱਚੀ ਨਗਰ ਨਿਗਮ ਪਟਿਆਲਾ ਦੀ ਟੀਮ ਅਤੇ ਰੰਗਮੰਚ ਦੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਰਾਜੇਸ਼ ਮੱਟੂ, ਸੈਨੇਟਰੀ ਇੰਸਪੈਕਟਰ ਨਗਰ ਨਿਗਮ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਜਿੱਥੇ ਪਟਿਆਲਾ ਸ਼ਹਿਰ ਵਿੱਚ ਕੂੜੇ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ, ਉੱਥੇ ਹੀ ਇਸ ਨੂੰ ਲਾਜ਼ਮੀ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਸਾਡੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਹੈ।
ਸ੍ਰੀ ਅਮਨਦੀਪ ਸੇਖੋਂ ਵੱਲੋਂ ਦੱਸਿਆ ਗਿਆ ਕਿ ਇਹ ਇੱਕ ਕੁਦਰਤੀ ਪ੍ਰੋਸੈੱਸ ਹੈ ਅਤੇ ਜੇਕਰ ਸਾਰੇ ਘਰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਦੇਣ ਤਾਂ ਗਿੱਲੇ ਕੂੜੇ ਤੋਂ ਬਹੁਤ ਉੱਤਮ ਖਾਦ ਬਣੇਗੀ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕਰਕੇ ਨਵੇਂ ਉਤਪਾਦ ਬਣਨਗੇ।
ਸ੍ਰੀ ਸਨੀ ਸਿੱਧੂ ਅਤੇ ਸਮੁੱਚੀ ਨੁੱਕੜ ਨਾਟਕ ਦੀ ਟੀਮ ਵੱਲੋਂ ਲੋਕਾਂ ਨੂੰ ਹਰੇ ਡਸਟਬਿਨ ਵਿੱਚ ਗਿੱਲਾ ਕੂੜਾ ਅਤੇ ਨੀਲੇ ਡਸਟਬਿਨ ਵਿੱਚ ਸੁੱਕਾ ਕੂੜੇ ਪਾ ਕੇ  ਸਮਝਾਇਆ ਗਿਆ।
ਸ੍ਰੀ ਜਵਾਲਾ ਸਿੰਘ ਵੱਲੋਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਤੋਂ ਇਲਾਵਾ ਆਪਣੇ ਘਰ ਦਾ ਸੈਨੇਟਰੀ ਅਤੇ ਮੈਡੀਕਲ ਵੇਸਟ ਜੋ ਕਿ ਹਾਨੀਕਾਰਕ ਹੁੰਦਾ ਹੈ ਉਸ ਨੂੰ ਘਰ ਤੋਂ ਕੂੜਾ ਕੂਲੈਕਟ ਕਰਨ ਵਾਲੇ ਨੂੰ ਵੱਖਰੇ ਤੌਰ ਤੇ ਦਿੱਤਾ ਜਾਵੇ ਤਾਂ ਜੋ ਬਿਮਾਰੀ ਫੈਲਣ ਦਾ ਖ਼ਤਰਾ ਨਾ ਹੋਵੇ।
ਇਸ ਮੌਕੇ ਨਗਰ ਨਿਗਮ ਵੱਲੋਂ “ਸਫ਼ਾਈ ਅਪਣਾਓ, ਬਿਮਾਰੀ ਭਜਾਓ” ਦਾ ਨਾਅਰਾ ਵੀ ਦਿੱਤਾ ਗਿਆ।

Post Views: 97
Tags: Corporationmumbai municipal corporationmuncipal corporationMunicipalMunicipal Corporationmunicipal corporation actmunicipal corporation bhartimunicipal corporation jobsmunicipal corporation meaning
Previous Post

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ

Next Post

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ 18 ਜੁਲਾਈ ਨੂੰ

Next Post
ਪਟਿਆਲਾ ਜ਼ਿਲ੍ਹੇ ’ਚ 14 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ 18 ਜੁਲਾਈ ਨੂੰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800