ਚੰਡੀਗੜ੍ਹ,18-05-2023(ਪ੍ਰੈਸ ਕੀ ਤਾਕਤ)– ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੰਬਾਲਾ ਤੋਂ ਸਾਂਸਦ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਰਤਨ ਲਾਲ ਕਟਾਰਿਆ ਦੇ ਨਿਧਨ ‘ਤੇ ਸੋਗ ਪ੍ਰਗਟਾਇਆ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਕਾਮਨਾ ਕੀਤੀ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵਿਰੇਂਦਰ ਕੁਮਾਰ ਰਾਹੀਂ ਭੇਜੇ ਗਏ ਸੋਗ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਰਤਨ ਲਾਲ ਕਟਾਰਿਆ ਨੂੰ ਪਬਲਿਕ ਸੇਵਾ ਦੇ ਲਈ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਪ੍ਰਤੀ ਸੰਵੇਦਨਾਵਾਂ ਹਨ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਅੰਬਾਲਾ ਤੋਂ ਸਾਂਸਦ ਸੁਰਗਵਾਸੀ ਸ੍ਰੀ ਰਤਨਲਾਲ ਕਟਾਰਿਆ ਦੇ ਨਿਧਨ ‘ਤੇ ਅੱਜ ਉਨ੍ਹਾਂ ਦੇ ਪੰਚਕੂਲਾ ਰਿਹਾਇਸ਼ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰਜਨਾਂ ਨੂੰ ਹੌਂਸਲਾ ਦਿੱਤਾ। ਸ੍ਰੀ ਰਤਨਲਾਲ ਕਟਾਰਿਆ (72) ਨੇ ਅੱਜ ਸਵੇਰੇ ਲਗਭਗ 3.30 ਵਜੇ ਪੀਜੀਆਈ ਚੰਡੀਗੜ੍ਹ ਵਿਚ ਆਖੀਰੀ ਸਾਂਹ ਲਏ। ਊਹ ਕਾਫੀ ਸਮੇਂ ਤੋਂ ਅਸਿਹਤਮੰਦ ਚਲ ਰਹੇ ਸਨ।
ਮੁੱਖ ਮੰਤਰੀ ਦੇ ਨਾਲ ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ।
ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਰਤਨਲਾਲ ਕਟਾਰਿਆ ਦੇ ਨਿਧਨ ਨਾਲ ਹਰਿਆਣਾ ਦੀ ਰਾਜਨੀਤੀ ਵਿਚ ਕਾਫੀ ਖਾਲੀਪਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਰਤਨਲਾਲ ਕਟਾਰਿਆ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਹਨ। ਇਸ ਤੋਂ ਇਲਾਵਾ ਉਹ ਹਰਿਆਣਾ ਵਿਧਾਨਸਭਾ ਵਿਚ ਰਾਦੌਰ ਤੋਂ ਮੈਂਬਰ ਅਤੇ ਮੁੱਖ ਸੰਸਦੀ ਸਕੱਤਰ ਅਤੇ ਕੇਂਦਰ ਵਿਚ ਮੰਤਰੀ ਵੀ ਰਹੇ ਹਨ। ਸ੍ਰੀ ਕਟਾਰਿਆ ਨੇ ਤਿੰਨ ਵਾਰ ਅੰਬਾਲਾ ਲੋਕਸਭਾ ਦਾ ਪ੍ਰਤੀਨਿਧੀਤਵ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਿਧਨ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ ਹੈ। ਉਹ ਪ੍ਰਭੂ ਤੋਂ ਪ੍ਰਾਰਥਨਾ ਕਰਦੇ ਹਨ ਕਿ ਮਰਹੂਮ ਰੂਹ ਨੂੰ ਆਪਣੇ ਚਰਣਾਂ ਵਿਚ ਸਥਾਨ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਨਾ ਪੂਰਾ ਹੋਣ ਵਾਲੇ ਨੂਕਸਾਰ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ।