No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨੇਹਾ ਦੀਵਾਨ ਕਰਕਰਾ ਹਾਇਰ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਬਣੀ ਐਡੀਸ਼ਨਲ ਸੈਸ਼ਨ ਜੱਜ

admin by admin
in BREAKING, COVER STORY, INDIA, National
0
ਨੇਹਾ ਦੀਵਾਨ ਕਰਕਰਾ ਹਾਇਰ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਬਣੀ ਐਡੀਸ਼ਨਲ ਸੈਸ਼ਨ ਜੱਜ
0
SHARES
0
VIEWS
Share on FacebookShare on Twitter

ਪਟਿਆਲਾ, 1 ਫਰਵਰੀ ()-ਇਕ ਸ਼ਾਨਦਾਰ ਉਪਲੱਬਧੀ ਹਾਸਲ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪ੍ਰੈਕਟਿਸ ਕਰ ਰਹੀ ਪਟਿਆਲਾ ਦੀ ਐਡਵੋਕੇਟ ਨੇਹਾ ਦੀਵਾਨ ਕਰਕਰਾ ਨੇ 2025 ਵਿਚ ਪੰਜਾਬ ਅਤੇ ਹਰਿਆਣਾ ਦੋਹਾਂ ਰਾਜਾਂ ਦੀ ਹਾਇਰ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਐਡੀਸ਼ਨਲ ਸੈਸ਼ਨ ਜੱਜ ਬਣ ਗਏ ਹਨ। ਹਾਇਰ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਵਿਚ ਚੁਣੀ ਜਾਣ ਵਾਲੀ ਇਕੱਲੀ ਮਹਿਲਾ ਵਕੀਲ ਹੈ।

ਖ਼ਾਸ ਗੱਲ ਇਹ ਹੈ ਕਿ ਉਸ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ‘ਚ ਇਹ ਵੱਕਾਰੀ ਉੱਚ: ਨਿਆਂਪਾਲਿਕਾ ਪ੍ਰੀਖਿਆ ਕਲੀਅਰ ਕੀਤੀ।

ਹਰਿਆਣਾ ਦੇ ਜ਼ਿਲਾ ਜੀਂਦ ਦੇ ਛੋਟੇ ਸ਼ਹਿਰ ਨਰਵਾਣਾ ਦੀ ਜੰਮਪਲ ਨੇਹਾ ਦੀਵਾਨ ਕਰਕਰਾ ਦੀ ਇਹ ਸਫਲਤਾ ਉਸ ਦੀ ਮਿਹਨਤ, ਅਕਾਦਮਿਕ ਕਾਬਲੀਅਤ ਅਤੇ ਪੇਸ਼ੇਵਰ ਸਮਰਪਣ ਦਾ ਪ੍ਰਮਾਣ ਹੈ। ਨੇਹਾ ਦੀਵਾਨ ਕਰਕਰਾ ਨੇ ਆਪਣਾ ਕਾਨੂੰਨੀ ਕਰੀਅਰ 2018-19 ਦੌਰਾਨ ਪਟਿਆਲਾ ਬਾਰ ਤੋਂ ਸ਼ੁਰੂ ਕੀਤਾ, ਜਿਥੇ ਉਸ ਨੂੰ ਆਪਣੇ ਸਹੁਰਾ ਸਾਹਿਬ ਅਤੇ ਪਟਿਆਲਾ ਦੇਨਾਮੀ ਐਡਵੋਕੇਟ ਸਤੀਸ਼ ਕਰਕਰਾ ਵੱਲੋਂ ਮਾਰਗਦਰਸ਼ਨ ਅਤੇ ਪ੍ਰੇਰਣਾ ਮਿਲੀ। 2019 ਤੋਂ ਉਹ ਆਪਣੇ ਪਤੀ ਮਯੂਰ ਕਾਰਕਰਾ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ‘ਚ ਪ੍ਰੈਕਟਿਸ ਕਰ ਰਹੀ ਹੈ।

ਸਰਗਰਮ ਕਾਨੂੰਨੀ ਪ੍ਰੈਕਟਿਸ ਦੇ ਨਾਲ-ਨਾਲ ਨੇਹਾ ਦੀਵਾਨ ਕਰਕਰਾ ਅਕਾਦਮਿਕ ਖੇਤਰ ‘ਚ ਵੀ ਗਹਿਰਾਈ ਨਾਲ ਜੁੜੀ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇਕਾਨੂੰਨ ਵਿਭਾਗ ‘ਚ ਗੈਸਟ ਫੈਕਲਟੀ ਲੈਕਚਰਾਰ ਵਜੋਂ

ਸੇਵਾਵਾਂ ਨਿਭਾ ਰਹੀ ਹੈ। ਉਹ ਵਿਦਿਆਰਥੀਆਂ ਤੇ ਸਟਾਫ ‘ਚ ਇਕ ਸਮਰਪਿਤ ਅਧਿਆਪਿਕਾ ਵਜੋਂ ਜਾਣੀ ਜਾਂਦੀ ਹੈ, ਜਿਸ ਨੇ ਅਦਾਲਤੀ ਵਕਾਲਤ ਅਤੇ ਕਾਨੂੰਨੀ ਸਿੱਖਿਆ ‘ਚ ਸੰਤੁਲਨ ਬਣਾ ਕੇ ਰੱਖਿਆ ਹੋਇਆ ਸੀ।

‘ ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਨੇਹਾ ਦੀਵਾਨ ਕਰਕਰਾ ਨੇ ਇਸ ਉਪਲੱਬਧੀ ਦਾ ਸਿਹਰਾ ਆਪਣੇ ਪਰਿਵਾਰ ਵੱਲੋਂ ਦਿੱਤੇ ਸਹਿਯੋਗ ਨੂੰ ਦਿੱਤਾ। ਉਸ ਨੇ ਆਪਣੀ ਮਰਹੂਮ ਮਾਤਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਆਪਣੇ ਮਾਪਿਆਂ, ਆਪਣੇ ਨੰਨੇ ਪੱਤਰ ਯੁਵਪ੍ਰਤਾਪ, ਪਤੀ ਐਡਵੋਕੇਟ ਮਯੂਰ ਕਰਕਰਾ, ਸਹੁਰਾ ਸਾਹਿਬ ਐਡਵੋਕੇਟ ਸਤੀਸ਼ ਕਰਕਰਾ ਅਤੇ ਸੱਸ ਮਾਤਾ ਆਰ. ਡੀ. ਕਰਕਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਮੁਸ਼ਕਿਲ ਤਿਆਰੀ ਅਤੇ ਪੇਸ਼ੇਵਰ ਯਾਤਰਾ ਦੌਰਾਨ ਹਮੇਸ਼ਾ ਹੌਸਲਾ ਅਤੇ ਭਾਵਨਾਤਮਕ ਸਹਾਰਾ ਦਿੱਤਾ। ਪਟਿਆਲਾ ਤੇ ਚੰਡੀਗੜ੍ਹ ਦੇ ਕਾਨੂੰਨੀ ਵਰਗਾਂ ਵੱਲੋਂ ਉਸ ਦੀ ਇਸ ਉਪਲਬਧੀ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਸਫਲਤਾ ਉੱਚ ਨਿਆ ਪਾਲਿਕਾ ਚ ਜਾਣ ਦੀ ਇੱਛਾ ਰੱਖਣ ਵਾਲਿਆਂ ਮਹਿਲਾ ਵਕੀਲਾਂ ਲਈ ਇੱਕ ਪ੍ਰੇਰਣਾਦਾਇਕ ਉਦਾਹਰਣ ਹੈ ਇੱਕ ਛੋਟੇ ਸ਼ਹਿਰ ਤੋਂ ਦੋ ਰਾਜਾਂ ਦੀ ਹਾਇਰ ਜੁਡੀਸ਼ੀਅਲ ਸਰਵਿਸ ਚ ਚੋਣ ਨੇਹਾ ਦੀਵਾਨ ਕਰਕਰਾ ਸਚਮੁੱਚ ਰਹਿਣਾ ਦਾਇਕ ਹੈ ਐਡਵੋਕੇਟ ਸਤੀਸ਼ ਕਰਕਰਾ ਨੇ ਕੀ ਹਾਇਰ ਜੁਡੀਸ਼ਅਲ ਸਰਵਿਸ ਪਾਸ ਕਰਨਾ ਕਰਕਰਾ ਪਰਿਵਾਰ ਦੇ ਹੀ ਨਹੀਂ ਸਗੋਂ ਪੂਰੇ ਪਟਿਆਲਾ ਲਈ ਮਾਣ ਵਾਲੀ ਗੱਲ ਹੈ ਉਨਾਂ ਨੂੰ ਆਪਣੀ ਬੱਚੀ ਤੇ ਮਾਣ ਹੈ।

Post Views: 21
Tags: Additional Sessions JudgeChandigarhHaryana’s Jind DistrictNeha Diwan Karkraneha diwan karkra additional session judge haryananeha diwan karkra punjab and haryana high court judgepanjab universityPunjab and Haryana High CourtUILS department
Previous Post

1 feb 2026

Next Post

3 feb 2026

Next Post

3 feb 2026

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800