Sunday, August 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਵਿਧਾਇਕਾਂ ਦੇ ਜੋੜ-ਤੋੜ ’ਚ ਚਾਚੇ ਨਾਲੋਂ ਭਤੀਜਾ ਅੱਗੇ

admin by admin
in BREAKING, POLITICS
0
ਵਿਧਾਇਕਾਂ ਦੇ ਜੋੜ-ਤੋੜ ’ਚ ਚਾਚੇ ਨਾਲੋਂ ਭਤੀਜਾ ਅੱਗੇ
0
SHARES
0
VIEWS
Share on FacebookShare on Twitter

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਦੋ ਧੜਿਆਂ ਨੇ ਜਥੇਬੰਦੀ ’ਤੇ ਕੰਟਰੋਲ ਨੂੰ ਲੈ ਕੇ ਆਪੋ-ਆਪਣੀ ਤਾਕਤ ਦਿਖਾਉਣ ਦੇ ਇਰਾਦੇ ਨਾਲ ਅੱਜ ਦੋ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿੱਚ ਵਿਧਾੲਿਕਾਂ ਦੀ ਗਿਣਤੀ ਸਬੰਧੀ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਮੁਕਾਬਲੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦਾ ਹੱਥ ਉੱਤੇ ਰਿਹਾ। ਮਹਾਰਾਸ਼ਟਰ ਅਸੈਂਬਲੀ ਵਿੱਚ ਐੱਨਸੀਪੀ ਦੇ 53 ਵਿਧਾਇਕਾਂ ਵਿਚੋਂ 32 ਅਜੀਤ ਪਵਾਰ ਵੱਲੋਂ ਸੱਦੀ ਬੈਠਕ ਵਿੱਚ ਸ਼ਾਮਲ ਹੋਏ ਜਦੋਂਕਿ ਐੱਨਸੀਪੀ ਮੁਖੀ ਨੇ ਜਿਸ ਸਮਾਗਮ ਨੂੰ ਸੰਬੋਧਨ ਕੀਤਾ ਉਸ ਵਿੱਚ 18 ਵਿਧਾਇਕ ਮੌਜੂਦ ਸਨ। ਐੱਨਸੀਪੀ ਦੇ ਦੋਫਾੜ ਹੋਣ ਮਗਰੋਂ ਸੱਦੀਆਂ ਇਨ੍ਹਾਂ ਵੱਖੋ ਵੱਖਰੀਆਂ ਮੀਟਿੰਗਾਂ ਵਿੱਚ ਸ਼ਰਦ ਪਵਾਰ ਨੇ ਜਿੱਥੇ ਅਾਪਣੇ ਭਤੀਜੇ ਨੂੰ ਸ਼ਿਵ ਸੈਨਾ-ਭਾਜਪਾ ਸਰਕਾਰ ਦੀ ਬਾਂਹ ਫੜਨ ਲਈ ਭੰਡਿਆ, ਉਥੇ ਅਜੀਤ ਪਵਾਰ ਨੇ ਐੱਨਸੀਪੀ ਮੁਖੀ ਦੀ ਵਡੇਰੀ ਉਮਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ। ਸ਼ਰਦ ਪਵਾਰ ਧੜੇ ਨੇ ਦੱਖਣੀ ਮੁੰਬਈ ਦੇ ਯਸ਼ਵੰਤਰਾਓ ਚਵਾਨ ਸੈਂਟਰ ਤੇ ਅਜੀਤ ਪਵਾਰ ਧੜੇ ਨੇ ਸਬ-ਅਰਬਨ ਬਾਂਦਰਾ ਦੇ ਭੁਜਬਲ ਨਾਲੇਜ ਸਿਟੀ ਵਿੱਚ ਬੈਠਕਾਂ ਕੀਤੀਆਂ।ਅਜੀਤ ਪਵਾਰ, ਜਿਨ੍ਹਾਂ 2 ਜੁਲਾਈ ਨੂੰ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਨੇ ਆਪਣੇ 83 ਸਾਲਾ ਚਾਚੇ (ਸ਼ਰਦ ਪਵਾਰ) ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਲਈ ਸਰਗਰਮ ਸਿਆਸਤ ਤੋਂ ਸੇਵਾਮੁਕਤ ਹੋਣ ਦਾ ਸਮਾਂ ਹੈ। ਅਜੀਤ ਨੇ ਕਿਹਾ, ‘‘ਭਾਜਪਾ ਵਿੱਚ 75 ਸਾਲ ਦੀ ੳੁਮਰ ਵਿੱਚ ਆਗੂ ਸੇਵਾ ਮੁਕਤ ਹੋ ਜਾਂਦੇ ਹਨ, ਤੁਸੀਂ ਕਦੋਂ ਰੁਕੋਗੇ?’’ ਉਨ੍ਹਾਂ ਕਿਹਾ, ‘‘ਹਰ ਕਿਸੇ ਦੀ ਆਪਣੀ ਪਾਰੀ ਹੁੰਦੀ ਹੈ। ਸਭ ਤੋਂ ਉਪਜਾੳੂ ਸਾਲ 25 ਤੋਂ 75 ਸਾਲ ਹੁੰਦੇ ਹਨ।’’ ਉਪ ਮੁੱਖ ਮੰਤਰੀ ਨੇ ਕਿਹਾ ਕਿ ਐੱਨਸੀਪੀ ਕੋਲ 2004 ਵਿੱਚ ਮਹਾਰਾਸ਼ਟਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਦਾ ਮੌਕਾ ਸੀ, ਜਿਸ ਤੋੋਂ ਸ਼ਰਦ ਪਵਾਰ ਖੁੰਝ ਗਏ। ਉਨ੍ਹਾਂ ਕਿਹਾ, ‘‘2004 ਵਿੱਚ ਸਾਡੇ ਕੋਲ ਕਾਂਗਰਸ ਨਾਲੋਂ ਵੱਧ ਵਿਧਾਇਕ ਸਨ, ਪਰ ਸਾਡੇ ਸੀਨੀਅਰ ਆਗੂ ਨੇ ਸੀਅੈੱਮ ਦਾ ਅਹੁਦਾ ਕਾਂਗਰਸ ਦੀ ਝੋਲੀ ਪਾਉਣ ਦੀ ਪ੍ਰਵਾਨਗੀ ਦਿੱਤੀ।’’ ਅਜੀਤ ਪਵਾਰ ਨੇ ਕਿਹਾ, ‘‘ਸਾਡੇ ਲਈ ਸਾਹਿਬ (ਸ਼ਰਦ ਪਵਾਰ) ਦੇਵਤਾ ਹਨ ਤੇ ਉਨ੍ਹਾਂ ਲਈ ਸਾਡੇ ਮਨ ਵਿੱਚ ਵੱਡਾ ਸਤਿਕਾਰ ਹੈ। ਆਈਏਅੈੱਸ ਅਧਿਕਾਰੀ ਵੀ 60 ਸਾਲ ਦੀ ਉਮਰ ’ਚ ਸੇਵਾਮੁਕਤ ਹੋ ਜਾਂਦੇ ਹਨ। ਇਥੋਂ ਤੱਕ ਕਿ ਸਿਆਸਤ ਵਿੱਚ, ਭਾਜਪਾ ਆਗੂ 75 ਸਾਲ ਦੀ ਉਮਰ ਵਿਚ ਸੇਵਾਮੁਕਤ ਹੋ ਜਾਂਦੇ ਹਨ। ਤੁਸੀਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੀ ਮਿਸਾਲ ਵੇਖ ਲਵੋ। ਤੁਸੀਂ 83 ਸਾਲਾਂ ਦੇ ਹੋ, ਕੀ ਤੁਹਾਨੂੰ ਰੁਕਣਾ ਨਹੀਂ ਚਾਹੀਦਾ? ਸਾਨੂੰ ਆਪਣਾ ਅਸ਼ੀਰਵਾਦ ਦਿਓ ਤੇ ਅਸੀਂ ਦੁਆ ਕਰਾਂਗੇ ਕਿ ਤੁਸੀਂ ਲੰਮੀ ਉਮਰ ਭੋਗੋ।’’
ਉਧਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਉਨ੍ਹਾਂ ਦੇ ਭਤੀਜੇ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੱਲੋਂ ਪਾਰਟੀ ਦੇ ਬਰਾਬਰ ਸੱਦੀ ਮੀਟਿੰਗ ਵਿੱਚ ਸਟੇਜ ’ਤੇ ਉਨ੍ਹਾਂ ਦੀ ਵੱਡੀ ਸਾਰੀ ਤਸਵੀਰ ਸਜਾਉਣ ’ਤੇ ਇਤਰਾਜ਼ ਜਤਾਇਆ ਹੈ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਵਰਤਣ ਵਾਲਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੱਲੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਦੱਖਣੀ ਮੁੰਬਈ ਦੇ ਚਵਾਨ ਸੈਂਟਰ ਵਿੱਚ ਮੀਟਿੰਗ, ਜਿਸ ਵਿਚ 53 ਐੱਨਸੀਪੀ ਵਿਧਾਇਕਾਂ ’ਚੋਂ ਦਰਜਨ ਦੇ ਕਰੀਬ ਹੀ ਹਾਜ਼ਰ ਸਨ, ਨੂੰ ਸੰਬੋਧਨ ਕਰਦਿਆਂ 83 ਸਾਲਾ ਪਵਾਰ ਨੇ ਸੱਤਾ ਲਈ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਆਪਣੇ ਭਤੀਜੇ ਦੀ ਰੱਜ ਕੇ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਅਜੀਤ ਨੇ ਇਸ ਤੱਥ ਦੇ ਬਾਵਜੂਦ ਭਾਜਪਾ ਦੀ ਬਾਂਹ ਫੜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨਸੀਪੀ ਨੂੰ ਭ੍ਰਿਸ਼ਟ ਪਾਰਟੀ ਦੱਸਿਆ ਸੀ। ਪਾਰਟੀ ਦੇ ਚੋਣ ਨਿਸ਼ਾਨ ‘ਘੜੀ’ ਉੱਤੇ ਦਾਅਵੇ ਲੲੀ ਅਜੀਤ ਪਵਾਰ ਧੜੇ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੇ ਜਾਣ ਦੇ ਹਵਾਲੇ ਨਾਲ ਸ਼ਰਦ ਪਵਾਰ ਨੇ ਆਪਣੇ ਹਮਾਇਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਨੂੰ ਵੀ ਪਾਰਟੀ ਦਾ ਚੋਣ ਨਿਸ਼ਾਨ ਖੋਹਣ ਦੀ ਇਜਾਜ਼ਤ ਨਹੀਂ ਦੇਣਗੇ। ਪਵਾਰ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਉਨ੍ਹਾਂ (ਅਜੀਤ ਪਵਾਰ) ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਮਖੌਲ ਉਡਾਉਂਦਿਆਂ ਕਿਹਾ ਸੀ ਕਿ ੳੁਨ੍ਹਾਂ ਇੰਨੇ ਸਾਲਾਂ ਵਿੱਚ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ, ਪਰ ਅੱਜ ਉਨ੍ਹਾਂ ਉਸੇ ਦੀ ਬਾਂਹ ਫੜ ਲਈ ਹੈ।’’ 1999 ਵਿੱਚ ਅੈੱਨਸੀਪੀ ਦੀ ਸਥਾਪਨਾ ਦੇ ਦਿਨਾਂ ਨੂੰ ਯਾਦ ਕਰਦਿਆਂ ਪਵਾਰ ਨੇ ਕਿਹਾ, ‘‘ਅੱਜ ਅਸੀਂ ਭਾਵੇਂ ਸੱਤਾ ਵਿੱਚ ਨਹੀਂ ਹਾਂ, ਪਰ ਅਸੀਂ ਲੋਕਾਂ ਦੇ ਦਿਲਾਂ ’ਚ ਵਸਦੇ ਹਾਂ।’’ ਐੱਨਸੀਪੀ ਮੁਖੀ ਨੇ ਅਜੀਤ ਪਵਾਰ ਧੜੇ ਨੂੰ ਚਿਤਾਵਨੀ ਦਿੱਤੀ ਕਿ ਭਾਜਪਾ ਦੇ ਕੱਲੇ ਕੱਲੇ ਭਾਈਵਾਲ ਨੂੰ ‘ਸਿਆਸੀ ਤਬਾਹੀ’ ਦਾ ਸਾਹਮਣਾ ਕਰਨਾ ਪਏਗਾ ਤੇ ਸਾਰਿਆਂ ਦਾ ਇਕੋ ਜਿਹਾ ਹਸ਼ਰ ਹੋਵੇਗਾ। ਰਾਜ ਸਭਾ ਮੈਂਬਰ ਪਵਾਰ ਨੇ ਕਿਹਾ, ‘‘ਜਿਨ੍ਹਾਂ ਨੇ ਭਾਜਪਾ ਨਾਲ ਹੱਥ ਮਿਲਾਇਆ ਤੇ ਸੱਤਾ ਸਾਂਝੀ ਕੀਤੀ ਉਹ ਅਾਖਿਰ ਨੂੰ ਸਿਆਸੀ ਤੌਰ ’ਤੇ ਤਬਾਹ ਹੋ ਗਏ। ਆਪਣੇ ਸਿਆਸੀ ਭਾਈਵਾਲਾਂ ਨੂੰ ਹੌਲੀ ਹੌਲੀ ਕਮਜ਼ੋਰ ਕਰਨਾ ਭਾਜਪਾ ਦੀ ਨੀਤੀ ਹੈ। ਹੋਰਨਾਂ ਰਾਜਾਂ ਵਿੱਚ ਇਸ ਦੀਆਂ ਕਈ ਮਿਸਾਲਾਂ ਹਨ।’’ ਐੱਨਸੀਪੀ ਮੁਖੀ ਨੇ ਕਿਹਾ, ‘‘ਅਕਾਲੀ ਦਲ ਕਈ ਸਾਲਾਂ ਤੱਕ ਭਾਜਪਾ ਦੇ ਨਾਲ ਰਿਹਾ, ਪਰ ਅੱਜ ਉਹ ਕਿਤੇ ਵੀ ਨਹੀਂ ਹਨ। ਇਹੀ ਹਾਲਾਤ ਤਿਲੰਗਾਨਾ, ਆਂਧਰਾ ਪ੍ਰਦੇਸ਼ ਤੇ ਬਿਹਾਰ ਵਿੱਚ ਹਨ।
ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਦੋਂ ਇਹ ਅਹਿਸਾਸ ਹੋਇਆ, ਉਹ ਇਨ੍ਹਾਂ ਦਾ ਸਾਥ ਛੱਡ ਕੇ ਆਰਜੇਡੀ ਨਾਲ ਸਾਂਝ ਪਾ ਲਈ।’’
ਇਸ ਦੌਰਾਨ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਅਜੀਤ ਪਵਾਰ ਧੜੇ ਨਾਲ ਸਬੰਧਤ ਆਗੂ ਛਗਣ ਭੁਜਬਲ ਨੇ ਕਿਹਾ ਕਿ ਉਨ੍ਹਾਂ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋਣ ਦਾ ਫੈਸਲਾ ‘ਬਹੁਤ ਸੋਚ ਵਿਚਾਰ’ ਮਗਰੋਂ ਲਿਆ ਹੈ।

Post Views: 96
Tags: am i manipulativeare you a manipulatorare you manipulativeemotional manipulationemotional manipulation examplesemotional manipulation in relationshipsjohan liebert manipulationmanipulationmanipulation erkennenmanipulation johan liebertmanipulation signsmanipulation tacticsmanipulation techniquesmanipulativemanipulative peoplemanipulative personmanipulatorpsychological manipulationsigns of emotional manipulationsigns of manipulation
Previous Post

“ਆਨੰਦ ਮੈਰਿਜ ਐਕਟ” ਵਿਚਲੀਆਂ ਕਮੀਆਂ ਤੇ ਤਰੁੱਟੀਆਂ ਖਾਲਸਾ ਪੰਥ ਦੀ ਲੋੜ ਅਨੁਸਾਰ ਦੂਰ ਕਰਕੇ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ : ਪ੍ਰੋ. ਬਡੂੰਗਰ 

Next Post

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

Next Post
ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800